Nazrana Times

ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜਿਲ੍ਹਾ ਜਥੇ ਮੋਹਾਲੀ ਦੇ ਢਾਂਚੇ ਦਾ ਕੀਤਾ ਐਲਾਨ : ਸ. ਜੋਰਾ ਸਿੰਘ ਭੁੱਲਰ ਜਿਲ੍ਹਾ ਦਿਹਾਤੀ ਪ੍ਰਧਾਨ

29 Oct, 2026 07:02 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਮੋਹਾਲੀ ਦੇ ਜਿਲ੍ਹਾ ਪ੍ਰਧਾਨ ਦਿਹਾਤੀ ਸ. ਜੋਰਾ ਸਿੰਘ ਭੁੱਲਰ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਿਦਾਇਤਾਂ ਅਨੁਸਾਰ ਜਿਲ੍ਹਾ ਜਥੇ ਦਾ ਐਲਾਨ ਕੀਤਾ ਗਿਆ ਹੈ। ਤਾਂ ਜੋ ਪਾਰਟੀ ਨੂੰ ਸਰਕਲ ਤੋਂ ਬੂਥ ਪੱਧਰ ਤੱਕ ਸਰਗਰਮ ਕਰਕੇ ਆਮ ਲੋਕਾਂ ਨਾਲ ਜੁੜਿਆ ਜਾ ਸਕੇ। ਜਿਲ੍ਹਾ ਜਥੇ ਦੀ ਮੀਟਿੰਗ ਵਿੱਚ ਹਾਕਮ ਸਿੰਘ ਖਰੜ ਸਰਪ੍ਰਸਤ, ਸੁਰਿੰਦਰ ਸਿੰਘ ਕਾਦੀ ਮਾਜਰਾ ਸੀਨੀਅਰ ਮੀਤ ਪ੍ਰਧਾਨ, ਸੁਰਮੁੱਖ ਸਿੰਘ ਬਜੀਦਪੁਰ ਮੀਤ ਪ੍ਰਧਾਨ, ਬਲਦੇਵ ਸਿੰਘ ਖਿਜਰਾਬਾਦ ਸੀਨੀਅਰ ਮੀਤ ਪ੍ਰਧਾਨ, ਉਜਾਗਰ ਸਿੰਘ ਭੜੋਜੀਆਂ ਸੀਨੀਅਰ ਮੀਤ ਪ੍ਰਧਾਨ,ਅਵਤਾਰ ਸਿੰਘ ਬੜਮਾਜਰਾ ਮੀਤ ਪ੍ਰਧਾਨ, ਭੁਪਿੰਦਰ ਸਿੰਘ ਤਿਉੜ ਮੀਤ ਪ੍ਰਧਾਨ, ਹਰਚੰਦ ਸਿੰਘ ਸੰਗਤਪੁਰਾ ਮੀਤ ਪ੍ਰਧਾਨ, ਅਲਬਿੰਦਰ ਸਿੰਘ ਕੁੱਬਾਹੇੜੀ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਅੱਲਾਪੁਰ ਮੀਤ ਪ੍ਰਧਾਨ, ਸੁਪਿੰਦਰ ਸਿੰਘ ਚੰਦੋ ਮੀਤ ਪ੍ਰਧਾਨ, ਦਰਸਨ ਸਿੰਘ ਕੰਸਾਲਾ ਜਰਨਲ ਸਕੱਤਰ, ਸੁਪਿੰਦਰ ਸਿੰਘ ਕੁਰਾਲੀ ਜਨਰਲ ਸਕੱਤਰ, ਗੁਰਮੇਲ ਸਿੰਘ ਮਸਤਗੜ੍ਹ ਜਨਰਲ ਸਕੱਤਰ, ਕਾਕਾ ਸਿੰਘ ਮੁੰਧੋ ਸੰਗਤੀਆਂ ਜੁਆਇੰਟ ਸਕੱਤਰ, ਜਗਦੀਸ਼ ਸਿੰਘ ਛੱਜੂ ਮਾਜਰਾ ਸਕੱਤਰ, ਮਾਸਟਰ ਰਾਜਦੇਵ ਤਿਉੜ ਸਕੱਤਰ, ਜ਼ਗਜੀਤ ਸਿੰਘ ਬਡਾਲਾ ਸਲਾਹਕਾਰ, ਕੁਲਦੀਪ ਸਿੰਘ ਸੋਹਾਣਾਂ ਕੌਂਸਲ ਮੈਂਬਰ, ਪਰਮਿੰਦਰ ਸਿੰਘ ਚਿੱਲਾ ਵਰਕਿੰਗ ਕਮੇਟੀ ਮੈਬਰ, ਜ਼ੋਗਿੰਦਰ ਸਿੰਘ ਪਲਹੇੜੀ ਵਰਕਿੰਗ ਕਮੇਟੀ ਮੈਬਰ, ਜ਼ਗੀਰ ਸਿੰਘ ਮਟੋਰ ਵਰਕਿੰਗ ਕਮੇਟੀ ਮੈਬਰ, ਹਰਜਿੰਦਰ ਸਿੰਘ ਜਕੜਮਾਜਰਾ ਵਰਕਿੰਗ ਕਮੇਟੀ ਮੈਂਬਰ, ਗੁਰਸੇਵਕ ਸਿੰਘ ਸਿੰਘਪੁਰਾ ਵਰਕਿੰਗ ਕਮੇਟੀ ਮੈਬਰ, ਕਲਵਿੰਦਰ ਸਿੰਘ ਸਿੰਘਪੁਰਾ ਵਰਕਿੰਗ ਕਮੇਟੀ ਮੈਬਰ, ਬਹਾਦਰ ਸਿੰਘ ਕਰਤਾਰਪੁਰ ਕਮੇਟੀ ਮੈਬਰ,ਮੇਜਰ ਸਿੰਘ ਝਿੰਗੜਾਂ ਕਮੇਟੀ ਮੈਬਰ, ਭਾਗ ਸਿੰਘ ਬਦਨਪੁਰ ਕਮੇਟੀ ਮੈਬਰ, ਬਲਵਿੰਦਰ ਸਿੰਘ ਬਜਹੇੜੀ ਕਮੇਟੀ ਮੈਬਰ, ਅਮਰੀਕ ਸਿੰਘ ਜ਼ੰਡਪਰ ਕਮੇਟੀ ਮੈਂਬਰ, ਗੁਰਮੁੱਖ ਸਿੰਘ ਮਾਣਕ ਮਾਜਰਾ ਕਮੇਟੀ ਮੈਬਰ ਇਕਬਾਲ ਸਿੰਘ ਬਾਕਰਪੁਰ ਕਮੇਟੀ ਮੈਬਰ, ਸੁਵਿੰਦਰ ਮਹਿਤਾ ਖਰੜ ਕਮੇਟੀ ਮੈਬਰ, ਲਖਵੀਰ ਸਿੰਘ ਸ਼ਤਾਬਗੜ੍ਹ - ਕਮੇਟੀ ਮੈਬਰ, ਸਤਨਾਮ ਸਿੰਘ ਮੋਹਾਲੀ ਕਮੇਟੀ ਮੈਂਬਰ, ਕਰਨ ਸਿੰਘ ਬਹਿਲੋਲਪੁਰ ਕਮੇਟੀ ਮੈਬਰ, ਰਵਿੰਦਰ ਸਿੰਘ ਖਰੜ ਕਮੇਟੀ ਮੈਬਰ, ਭੁਪਿੰਦਰ ਸਿੰਘ ਮਾਵੀ ਖਰੜ ਕਮੇਟੀ ਮੈਬਰ, ਅਮਰੀਕ ਸਿੰਘ ਬਲੌਗੀ ਕਮੇਟੀ ਮੈਬਰ, ਭਗਤ ਸਿੰਘ ਖਰੜ ਜਿਲ੍ਹਾ ਪ੍ਰਧਾਨ ਐਸ.ਈ.ਵਿੰਗ ਐਸ.ਏ.ਐਸ.ਨਗਰ ਚੁਣੇ ਗਏ। ਸ ਜ਼ੋਰਾ ਸਿੰਘ ਭੁੱਲਰ ਨੇ ਦੱਸਿਆ ਕਿ ਸਾਰੀਆਂ ਨਿਯੁਕਤੀਆਂ ਆਮ ਸਹਿਮਤੀ ਨਾਲ ਕੀਤੀਆਂ ਗਈਆਂ ਹਨ ਅਤੇ ਸਾਰੇ ਨਵੇਂ ਬਣਾਏ ਅਹੁਦੇਦਾਰ ਬਹੁਤ ਹੀ ਮਿਹਨਤੀ ਅਤੇ ਪਾਰਟੀ ਪ੍ਰਤੀ ਵਫਾਦਾਰ ਹਨ। ਉਹਨਾਂ ਨੇ ਆਸ ਪ੍ਰਗਟਾਈ ਕਿ ਇਹ ਅਹੁਦੇਦਾਰ ਨਵੀਆਂ ਜ਼ਿੰਮੇਵਾਰੀਆਂ ਮਿਲਣ ਤੋਂ ਬਾਅਦ ਹੋਰ ਵੀ ਤਨਦੇਹੀ ਨਾਲ ਕੰਮ ਕਰਦੇ ਹੋਏ ਪਾਰਟੀ ਨੂੰ ਘਰ-ਘਰ ਪਹੁੰਚਾਉਣਗੇ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News