ਆਰੀਆ ਮਾਡਲ ਹਾਈ ਸਕੂਲ ਅੱਪਰਾ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਅਤੇ ਦੇਵੀ ਤਲਾਬ ਮੰਦਰ ਦਾ ਟੂਰ ਲਗਾਇਆ ।
ਅੱਪਰਾ, 29 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ) ਆਰੀਆ ਮਾਡਲ ਹਾਈ ਸਕੂਲ ਲੋਹਗੜ੍ਹ ਰੋਡ, ਅੱਪਰਾ ਦੇ ਵਿਦਿਆਰਥੀਆਂ ਨੇ ਸ੍ਰੀ ਮੋਹਣ ਲਾਲ ਜੀ ਦੀ ਅਗਵਾਈ ਹੇਠ ਵਿਦਿਅਕ ਅਤੇ ਧਾਰਮਿਕ ਟੂਰ ਕੀਤਾ। ਸਵੇਰੇ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਜਲੰਧਰ ਵਿਖੇ ਸਥਿਤ ਪ੍ਰਸਿੱਧ ਦੇਵੀ ਤਲਾਬ ਮੰਦਰ ਵਿਖੇ ਨਤਮਸਤਕ ਹੋਏ। ਵਿਦਿਆਰਥੀਆਂ ਨੇ ਉੱਥੇ ਮੰਦਰ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਿਆ ਅਤੇ ਦਰਸ਼ਨ ਕੀਤੇ l
ਇਸ ਤੋਂ ਬਾਅਦ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਡਾਇਨਾਸੌਰ ਪਾਰਕ, ਸਾਇੰਸ ਗੈਲਰੀ, ਹੈਲਥ ਗੈਲਰੀ, ਤਾਰਾ ਮੰਡਲ ਸ਼ੋਅ, ਲੇਜ਼ਰ ਸ਼ੋਅ, ਸਪੇਸ ਥੀਏਟਰ, ਭੁਚਾਲ ਸਿਮੁਲੇਟਰ ਅਤੇ ਵੱਖ-ਵੱਖ ਵਿਗਿਆਨਕ ਮਾਡਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸ੍ਰੀ ਮੋਹਣ ਲਾਲ ਸਕੂਲ ਮੁੱਖੀ ਨੇ ਦੱਸਿਆ ਕਿ ਅਜਿਹੇ ਦੌਰਿਆਂ ਨਾਲ ਬੱਚਿਆਂ ਨੂੰ ਵਿਗਿਆਨਕ ਸੋਚ ਦੇ ਨਾਲ-ਨਾਲ ਆਪਣੇ ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ।