ਨੇਕੀ ਅਤੇ ਮਰਦਾਨਗੀ
- ਕਹਾਣੀ
- 20 Jan, 2025 12:00 AM (Asia/Kolkata)
ਫ਼ਾਰਸੀ ਦੀ ਇੱਕ ਬਹੁਤ ਨਿੱਕੀ ਕਹਾਣੀ ਇੱਕ ਸਾਈਕਲ ਸਵਾਰ ਨੌਜਵਾਨ ਇੱਕ ਬੁੱਢੀ ਔਰਤ ਨਾਲ ਟਕਰਾ ਗਿਆ। ਅਤੇ ਉਸ ਤੋਂ ਮੁਆਫੀ ਮੰਗਣ ਅਤੇ ਉਸ ਨੂੰ ਉੱਠਣ ਵਿਚ ਮਦਦ ਕਰਨ ਦੀ ਬਜਾਏ, ਉਹ ਹਿੜ ਹਿੜ ਕਰਨ ਲੱਗ ਪਿਆ ਅਤੇ ਉਸ ਦਾ ਮਜ਼ਾਕ ਉਡਾਉਣ ਲੱਗਾ। ਫਿਰ ਉਹ ਆਪਣੇ ਰਾਹ ਚੱਲ ਪਿਆ। "ਤੇਰੀ ਕੋਈ ਚੀਜ਼ ਡਿੱਗ ਪਈ ਹੈ," ਬੁੱਢੀ ਔਰਤ ਨੇ ਕਿਹਾ। ਉਹ ਜਵਾਨ ਜਲਦੀ ਨਾਲ ਵਾਪਸ ਆਇਆ ਅਤੇ ਚੀਜ਼ ਤਲਾਸ਼ਣ ਲੱਗਾ। "ਬਹੁਤ ਜ਼ਿਆਦਾ ਤਲਾਸ਼, ਨਾ ਕਰ" ਬੁੱਢੀ ਔਰਤ ਬੋਲੀ। "ਤੇਰੀ ਨੇਕੀ ਅਤੇ ਮਰਦਾਨਗੀ ਮਿੱਟੀ ਵਿੱਚ ਮਿਲ਼ ਗਈ ਹੈ ਅਤੇ ਹੁਣ ਇਹ ਕਦੇ ਤੈਨੂੰ ਨਹੀਂ ਮਿਲੇਗੀ।"ਲਿਖਤ - ਅਗਿਆਤ