ਪੱਗ ਅਤੇ ਪਰਨਾ

ਪੱਗ ਅਤੇ ਪਰਨਾ
ਪੱਗ ਅਤੇ ਪਰਨਾ ਤਕਰੀਬਣ ਜਿਆਦਾ ਤਰ ਲੋਕ ਘਰਾਂ ਵਿੱਚ ਬੰਨ੍ਹਦੇ ਹਨ। ਪਰਨੇ ਨੂੰ ਸਧਾਰਨ ਪੱਗ ਵਜੋਂ ਜਾਣਿਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ? ਪਹਿਲੇ ਸਮੇਂ ਵਿੱਚ ਪਰਨਾ ਬੰਨ੍ਹ ਕੇ ਰੱਖਣ ਦੀ ਇੱਕ ਅਲੱਗ ਪਛਾਣ ਹੁੰਦੀ ਸੀ।ਪਹਿਲੇ ਸਮਿਆਂ ਵਿੱਚ ਲੋਕ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਤੁਰਕੇ , ਊਠ , ਬਲਦ , ਜਾਂ ਫਿਰ ਸਾਈਕਲ ਉੱਪਰ ਰਸਤਾ ਤਹਿ ਕਰਦੇ ਸਨ। ਉਦੋਂ ਜਦ ਵੀ ਕੋਈ ਭਰਾ ਆਪਣੀ ਭੈਣ ਨੂੰ ਪੇਕੇ ਘਰ ਤੋਂ ਲੈਕੇ ਆਉਂਦਾ ਜਾਂ ਫਿਰ ਪੇਕੇ ਤੋਂ ਸਹੁਰੇ ਘਰ ਛੱਡ ਕੇ ਆਉਂਦਾ ਤਾਂ ਡੱਬੀ ਦਾਰ ਪਰਨਾ ਬੰਨ੍ਹ ਕੇ ਜਾਂਦਾ ਸੀ ਤਾਂ ਜੋ ਰਸਤੇ ਵਿੱਚ ਮਿਲਦੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹਨਾਂ ਦਾ ਰਿਸ਼ਤਾ ਭੈਣ ਭਰਾ ਦਾ ਹੈ। ਕੋਈ ਰਾਹੀ ਮਸ਼ਕਰੀ/ਮਜਾਕ ਨਾ ਕਰੇ ਅਤੇ ਉਸ ਔਰਤ ਦਾ ਪਤੀ ਉਸਦੀ ਚੁੰਨੀ ਨਾਲਦੀ ਪੱਗ ਹੁੰਦੀ ਸੀ ਜਾਂ ਅਚਾਨਕ ਇਕੋ ਰੰਗ ਹੋ ਜਾਂਦਾ ਸੀ {ਮੈਚਿੰਗ}। ਜਿਸ ਨਾਲ ਪਛਾਣ ਹੁੰਦੀ ਸੀ ਕਿ ਇਹ ਪਤੀ ਪਤਨੀ ਹਨ।ਜਗਤਾਰ ਸਿੰਘ ਧਾਲੀਵਾਲ ਭਗਵਾਨ ਗੜ੍ਹ {ਬਠਿੰਡਾ}+919914315191