"ਸਸਤਾ ਆਟਾ ਬਨਾਮ ਸਸਤੀ ਬਿਜਲੀ "
- ਵੰਨ ਸੁਵੰਨ
- 20 Jan,2025
ਇਕ ਵਾਰ ਇਕ ਆਟਾ ਚੱਕੀ ਵਾਲੇ ਨੇ ਸਸਤੇ ਆਟੇ ਦਾ ਬੋਰਡ ਲਗਾਇਆ ਹੋਇਆ ਸੀ, ਕਿ 5 ਰੁਪਏ ਕਿਲੋ ਆਟਾ ਇਥੋਂ ਖਰੀਦੋ ... ਬੋਰਡ ਪੜ੍ਹ ਕੇ ਇਕ ਆਦਮੀ ਉਸ ਆਟਾ ਚੱਕੀ ਦੇ ਮਾਲਕ ਨੂੰ ਕਹਿੰਦਾ "ਇਕ ਕੁਵਿੰਟਲ ਆਟਾ ਤੋਲ ਦੇ ਜਲਦੀ ਜਲਦੀ,".. ਅੱਗੋਂ ਚੱਕੀ ਦਾ ਮਾਲਕ ਕਹਿੰਦਾਂ," ਆਟਾ ਤਾਂ ਖਤਮ ਹੈ, ਤੂੰ ਅਗਲੀ ਚੱਕੀ ਤੋਂ ਖਰੀਦ ਲੈ!"... ਉਹ ਆਦਮੀ ਅਗਲੀ ਚੱਕੀ ਤੇ ਗਿਆ ਤੇ ਉਥੇ ਜਾ ਕੇ ਕਹਿੰਦਾਂ," ਇਕ ਕੁਵਿੰਟਲ ਆਟਾ ਤੋਲ ਦੇ ਜਲਦੀ ਜਲਦੀ", .. ਅਗਲੀ ਚੱਕੀ ਵਾਲੇ ਨੇ ਆਟਾ ਤੋਲ ਦਿੱਤਾ .. ਤੇ ਬੋਲਿਆ ਕਿ .. "3000 ਹਜ਼ਾਰ ਰੁਪਏ ਦੇ ਦਿਓ ਜਲਦੀ ਜਲਦੀ" ... ਉਹ ਆਦਮੀ ਬੜਾ ਹੈਰਾਨ .. ਅਗਲੀ ਚੱਕੀ ਵਾਲੇ ਨੂੰ ਕਹਿੰਦਾਂ, "... ਪਿਛਲੀ ਆਟਾ ਚੱਕੀ ਵਾਲਾ ਤਾਂ ਆਟਾ 5 ਰੁਪਏ ਕਿਲੋ ਦਿੰਦਾਂ ਹੈ ..ਤੇ ਤੂੰ 30 ਰੁਪਏ ਕਿਲੋ ... ਅਗਲੀ ਚੱਕੀ ਵਾਲਾ ਕਹਿੰਦਾਂ .." ਜਦੋਂ ਮੇਰੀ ਚੱਕੀ ਤੇ ਆਟਾ ਮੁੱਕਿਆ ਹੁੰਦਾਂ ਹੈ ਤਾਂ ਮੈਂ 02 ਰੁਪਏ ਕਿਲੋ ਵੇਚਦਾ ਹਾਂ, "...????????????ਪੰਜਾਬ ਵਿਚ ਇਕ ਪਾਰਟੀ ਦਾ ਆਗੂ ਲੋਕਾਂ ਨਾਲ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਵਾਅਦਾ ਕਰਦਾ ਹੈ ਕਿ ਮੇਰੀ ਸਰਕਾਰ ਬਣੀਂ ਤਾਂ ਬਿਜਲੀ ਦੇ 300 ਯੂਨਿਟ ਹਰ ਮਹੀਨਾਂ ਮੁਫਤ ਬਿਜਲੀ ਦੇਵਾਂਗਾ .....ਦੂਸਰਾ ਨੇਤਾ ਵਾਅਦਾ ਕਰਦਾ ਹੈ ਕਿ ਮੈਂ ਤੁਹਾਨੂੰ .. 400 ਯੂਨਿਟ ਬਿਜਲੀ ਮੁਫਤ ਦੇਵਾਂਗਾ .....ਹਾਲੇ ਤੀਸਰਾ ਸੋਚ ਰਿਹਾ ਹੈ .. ਕਿ ਮੈਂ ਕਿੰਨੇ ਯੂਨਿਟ ਦਾ ਲਾਰਾ ਲੋਕਾਂ ਨੂੰ ਲਾਵਾਂ ...????ਹੋਣੀ ਸਾਰਿਆਂ ਨਾਲ ਅਗਲੀ ਆਟਾ ਚੱਕੀ ਵਾਲੀ ਆ ... ਜਦੋਂ ਸਰਕਾਰ ਬਣ ਗਈ ਤਾਂ ਬਿਜਲੀ ਮੁਫਤ ਨੂੰ ਤਾਂ ਮਾਰੋ ਗੋਲ਼ੀ ... ਤੁਹਾਨੂੰ ਮੁੱਲ ਵੀ ਨਹੀਂ ਮਿਲਣੀ ....ਪੁੱਛੋ ਹੁਣ ਕਿਉਂ ਨੀ ਮੁੱਲ ਮਿਲਣੀ .. ?ਕਿਉਕਿ .. ਮੋਦੀ ਸਾਹਬ ਦੇ ਇਕ ਬੜੇ ਪਿਆਰੇ ਮਿੱਤਰ ਨੇ ਅਡਾਨੀ ਸਾਹਬ.. ਜਿਸ ਨੂੰ ਮੋਦੀ ਨੇ ਸਾਰੇ ਕੋਲ਼ੇ ਦੀਆਂ ਖਾਨਾਂ(ਬਿਹਾਰ ਤੇ ਝਾਰਖੰਡ) ਤੇ ਕਬਜ਼ਾ ਕਰਵਾ ਦਿੱਤਾ ਹੈ .. ਤੇ ਸਾਰੇ ਭਾਰਤ ਵਿਚ 60% ਬਿਜਲੀ ਕੋਲੇ ਦੀ ਵਰਤੋਂ ਕਰਕੇ ਥਰਮਲ ਪਲਾਂਟਾਂ ਰਾਹੀ ਬਣਾਈ ਜਾਂਦੀ ਹੈ ..... ਜਦੋਂ ਅਗਲੇ ਨੇ ਕੋਲੇ ਤੇ ਹੀ ਕਬਜ਼ਾ ਕਰ ਲਿਆ ਤੇ ਉਹ ਮਨਮਰਜ਼ੀ ਦੇ ਰੇਟ ਤੇ ਕੋਲਾ ਪਲਾਟਾਂ ਵਾਲਿਆਂ ਨੂੰ ਦੇਵੇਗਾ .. ਜਿਸ ਨਾਲ ਮਹਿੰਗਾਂ ਕੋਲਾ ਮਿਲਣ ਕਾਰਨ ਪਲਾਂਟ ਚੱਲਣੇ ..ਔਖੇ ਹੋ ਜਾਣਗੇ ..ਤੇ ਹੋਲ਼ੀ ਹੋਲ਼ੀ ..ਉਹ ਪਲਾਂਟਾਂ ਤੇ ਕਬਜ਼ਾ ਅਡਾਨੀ ਸਰਕਾਰ ਦੀ ਸ਼ਹਿ ਤੇ ਕਰੇਗਾ ..ਤੇ ਬਿਜਲੀ ਦਾ ਸੰਕਟ ਸਾਰੇ ਦੇਸ਼ ਵਿਚ ਹੋਰ ਗਹਿਰਾ ਹੋਵੇਗਾ ..ਤੇ ਬਿਜਲੀ ਹੋਰ ਮਹਿੰਗੀ ਹੋਵੇਗੀ!ਮੁਫਤ ਬਿਜਲੀ ਦੇ ਲਾਰਿਆਂ ਦਾ ਹਸ਼ਰ ... 15 ਲੱਖ ਦਾ ਵਾਅਦੇ ਵਰਗਾ, ਦੋ ਕਰੋੜ ਨੌਕਰੀਆਂ ਵਰਗਾ, ਘਰ ਘਰ ਰੁਜਗਾਰ ਵਰਗਾ ਹੋਣ ਵਾਲ਼ਾ ਹੈ!ਹੁਣ ਸੋਚਣਾਂ ਤੁਸੀਂ ਹੈ ....ਦੇਖਦੇਂ ਆਂ ਕਿ ਬੀਤੇ ਤਜ਼ਰਬਿਆਂ ਤੋਂ ਕੁੱਝ ਸਿੱਖਦੇ ਵੀ ਆਂ ਕਿ ਨਹੀਂ ...ਅੰਤਮ ਸਤਰਾਂ ਨਾਲ ਦਿਓ ਇਜਾਜਤ ..."ਹਾਕਮ ਬੜਾ ਚਲਾਕ ਜਦੂਗਰ ਹੈ ...ਹਸੀਨ ਸਪਨੇ ਦਿਖਾ ਕਰ,ਆਂਖੇ ਛੀਨ ਲੇਤਾ ਹੈ!
Posted By:
GURBHEJ SINGH ANANDPURI