ਹਾਦਸੇ
- ਕਵਿਤਾ
- 29 Aug, 2025 01:22 AM (Asia/Kolkata)
ਕੁਝ ਹਾਦਸੇ ਪੂਰੀ ਜ਼ਿੰਦਗੀ ਹੀ ਬਦਲਾ ਜਾਂਦੇ ਨੇ |
ਕੁਝ ਹਾਦਸੇ ਦਿਲਾਂ ਨੂੰ ਪਿਘਲਾ ਜਾਂਦੇ ਨੇ |
ਕੁਝ ਹਾਦਸੇ ਦਿਲਾਂ ਨੂੰ ਪੱਥਰ ਬਣਾ ਜਾਂਦੇ ਨੇ |
ਕੁਝ ਹਾਦਸੇ ਉਲਝਣਾਂ ਵਧਾ ਜਾਂਦੇ ਨੇ |
ਕੁਝ ਹਾਦਸੇ ਉਲਝਣਾਂ ਸੁਲਝਾ ਜਾਂਦੇ ਨੇ |
ਕੁਝ ਹਾਦਸੇ ਅਹਿਸਾਨਾਂ ਥੱਲੇ ਦਬਾ ਜਾਂਦੇ ਨੇ |
ਕੁਝ ਹਾਦਸੇ ਆਪਣਿਆਂ ਦੀ ਪਹਿਚਾਣ ਕਰਾ ਜਾਂਦੇ ਨੇ |
ਵਿਪਨਪਾਲ ਕੌਰ ਬੁੱਟਰ