ਲੋਕਾਂ ਨਾਲ ਕਰੋੜਾਂ ਦੀ ਠਗੀ ਮਾਰਨ ਮਾਰਨ ਵਾਲਿਆਂ ਖਿਲਾਫ ਰੋਸ ਮੁਜਾਹਰਾ ਕੀਤਾ
ਅਮ੍ਰਿਤਸਰ - ਸੁਰਜੀਤ ਸਿੰਘ ਖਾਲਸਾ
ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੋਦੇ, ਨੇਸ਼ਟਾ, ਮੁਹਾਵਾ, ਇਕਾਈਆਂ ਵਲੋਂ ਇੰਡੀਆ ਗੇਟ ਦੇ ਨੇੜੇ ਜਵਾਲਾ ਨਗਰ ਗਲੀ ਨੰਬਰ -2 ਦੇ ਵਾਸੀ (ਸਿਰੇ ਦੇ ਠੱਗ) ਲਕਸ਼ਮੀ ਪ੍ਰਾਸ਼ਰ, ਉਮੇਸ਼ ਪ੍ਰਾਸ਼ਰ ਐਂਡ ਕੰਪਨੀ ਵਲੋਂ ਪ੍ਰਭਜੀਤ ਸਿੰਘ ਵਾਸੀ ਮੁਹਾਵਾ ਨਾਲ 16 ਲੱਖ 18 ਹਜਾਰ ਦੀ ਠੱਗੀ ਮਾਰਨ ਤੇ ਉਘੇ ਕਿਸਾਨ ਆਗੂ ਨਿਰਮਲ ਸਿੰਘ ਮੋਦੇ ਅਤੇ ਮਨਜੀਤ ਸਿੰਘ ਨੇਸ਼ਟਾ ਦੀ ਸਾਂਝੀ ਅਗਵਾਈ ਵਿਚ ਉਸਦੇ ਘਰ ਅੱਗੇ ਸ਼ਾਂਤਮਈ ਧਰਨਾ ਦਿੱਤਾ ਗਿਆ, ਘੰਟਿਆਂ ਬੱਧੀ ਧਰਨੇ ਵਿੱਚ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਗਿਆ ਕਿ ਜਿਸ ਵਿਚ ਗਲੀ ਦੇ ਸਮੂਹਿਕ ਲੋਕ ਅਤੇ ਪ੍ਰਾਸ਼ਰ ਦੇ ਨਜ਼ਦੀਕੀ ਰਿਸ਼ਤੇਦਾਰ ਕਾਂਗਰਸੀ ਆਗੂ ਪਿੰਕਾ ਪ੍ਰਧਾਨ ਨੇਂ ਵੀ ਸ਼ਮੂਲੀਅਤ ਕੀਤੀ, ਉਹੰਨਾ ਦਸਿਆ ਕਿ ਪ੍ਰਾਸ਼ਰ ਜੋੜਾ ਲੋਕਾਂ ਦੇ ਡੇਢ਼ ਕਰੋੜ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ ਹੈ। ਗਰੀਬ ਲੋਕ ਠੱਗੀ ਖਾਕੇ ਰੋਜ਼ਾਨਾ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਹਨ।ਇਕੱਠ ਵਿੱਚ ਪੰਹੁਚੇ ਕਿਸਾਨ ਆਗੂ ਕਾ, ਰਤਨ ਸਿੰਘ ਰੰਧਾਵਾ ਅਤੇ ਬਲਵਿੰਦਰ ਝਬਾਲ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਐਸ, ਐਸ, ਪੀ, ਦਿਹਾਤੀ ਨੂੰ ਜਨਤਕ ਵਫ਼ਦ ਮਿਲ ਕੇ ਇਸ ਜੋੜੇ ਖਿਲਾਫ ਪਰਚਾ ਦਰਜ ਕਰਨ ਅਤੇ ਪੈਸੇ ਵਸੂਲ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਜਾਇਦਾਦ ਜ਼ਬਤ ਕਰਨ ਦੀ ਮੰਗ ਵੀ ਕੀਤੀ ਜਾਵੇਗੀ।
Posted By: GURBHEJ SINGH ANANDPURI