ਮਾਝੇ ਦੇ ਇਤਿਹਾਸਿਕ ਨਗਰ ਸਭਰਾ ਦੇ ਮਸ਼ਹੂਰ ਨੌਜਵਾਨ ਢਾਡੀ ਜਥੇ ਨੇ ਪਹਿਲੀ ਵਾਰ ਢਾਡੀ ਨਗ਼ਮਾ ਕੀਤਾ ਰਿਲੀਜ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਸਤੰਬਰ (ਮੰਗਤ ਸਿੰਘ ਸੈਦਪੁਰ) : ਮਾਝੇ ਦੇ ਇਤਿਹਾਸਿਕ ਨਗਰ ਸਭਰਾ ਵਿੱਚ ਜਿੱਥੇ ਸਮੇਂ ਸਮੇਂ 'ਤੇ ਰਾਗੀ, ਪਾਠੀ, ਕਵੀਸ਼ਰ, ਪ੍ਰਚਾਰਕ ਸਿੰਘਾਂ ਸਿੱਖ ਇਤਿਹਾਸ ਰਾਹੀਂ ਸੇਵਾਵਾਂ ਨਿਭਾਈਆਂ ਨੇ, ਉੱਥੇ ਹੀ ਪਹਿਲੀ ਵਾਰ ਡਾਕਟਰ ਬਲਵਿੰਦਰ ਸਿੰਘ ਸਭਰਾ ਦੇ ਬਰਖੁਰਦਾਰ ਢਾਡੀ ਰਜਿੰਦਰ ਸਿੰਘ ਸਭਰਾ ਨੇ ਆਪਣੀ ਕ਼ਲਮ ਨਾਲ ਲਿਖਿਆ ਹੋਇਆ ਢਾਡੀ ਗੀਤ ਆਪਣੇ ਨੌਜਵਾਨ ਢਾਡੀ ਮਨਪ੍ਰੀਤ ਸਿੰਘ ਸੋਢੀ, ਢਾਡੀ ਅੰਮ੍ਰਿਤਪਾਲ ਸਿੰਘ ਸਨੌਰ, ਸਾਰੰਗੀ ਵਾਦਕ ਗੁਰਮੁੱਖ ਸਿੰਘ ਬੀ.ਏ ਨਾਲ ਸਿੱਖ ਸੰਗਤ ਦੀ ਕਚਹਿਰੀ ਵਿੱਚ ਰੱਖਿਆ। ਜਿਸ ਨਾਲ ਨੌਜਵਾਨ ਉਤਸ਼ਾਹਿਤ ਹੋ ਕੇ ਆਪਣੇ ਅਮੀਰ ਵਿਰਸੇ ਦੇ ਲੜ ਲੱਗਣਗੇ। ਢਾਡੀ ਸਭਰਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਬੇਅੰਤ ਨਗਮੇ ਸਿੱਖ ਇਤਿਹਾਸ, ਸਮਾਜਿਕ ਕੁਰੀਤੀਆਂ ਅਤੇ ਪਾਖੰਡਵਾਦ ਦਾ ਪਾਜ ਉਘੇੜ ਦੇ ਸੰਗਤ ਸਾਹਮਣੇ ਰੱਖਣਗੇ! ਅਤੇ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨਾ ਅਤੇ ਜੋੜਨਾ ਹੀ ਹੋਵੇਗਾ। ਇਸ ਮੌਕੇ ਗੁਰਦੁਆਰਾ ਕਿਲ੍ਹਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਅਮਰ ਸਿੰਘ, ਹੈੱਡ ਗ੍ਰੰਥੀ ਗਿਆਨੀ ਅਮਨਦੀਪ ਸਿੰਘ ਆਰਫ਼, ਵਿਦਵਾਨ ਕਵੀਸ਼ਰ ਗਿਆਨੀ ਮੱਸਾ ਸਿੰਘ, ਯੋਧਾ ਸਿੰਘ, ਬਲਜੀਤ ਸਿੰਘਆਦਿ ਹਾਜ਼ਰ ਸਨ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ