Nazrana Times

ਪੰਜਾਬੀ

ਬਚਿਆਂ ਜਿਸਮਾਨੀ ਬੌਧਿਕ ਤੇ ਜਿਸਮਾਨੀ ਵਿਕਾਸ ਸਿਹਤ ਤੰਦਰੁਸਤ ਰੱਖਣ ਲਈ ਖੇਡਾਂ ਵਿਚ ਭਾਗ ਲੈਣਾ ਜਰੂਰੀ ਹੈ – ਹਰਭਜਨ ਸਿੰਘ ਈ ਟੀ ਓ

24 Sep, 2026 08:37 PM

ਜੰਡਿਆਲਾ ਗੁਰੂ ਹਲਕੇ ਦੇ ਸਾਰੇ ਪਿੰਡਾਂ ਵਿਚ ਖੇਡ ਗਰਾਊਂਡਾਂ ਬਣਾਂਵਾਂਗੇ ਹੁਣ ਤੱਕ 36 ਖੇਡ ਗਰਾਊਂਡਾਂ ਤੇ 8 ਖੇਡ ਸਟੇਡੀਅਮ ਬਣਾਏ ਗਏ ਹਨ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਮੁਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੀ ਨੌਂਜਵਾਨੀ ਨੂੰ ਸਿਹਤ ਮੰਦ ਬਣਾਉਣਾ ਮੁਖ ਨਿਸ਼ਾਨਾ ਹੈ। ਓਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਟਾਂਗਰਾ ਦੀ ਗਰਊਂਡ ਦਾ ਉਦਘਾਟਨ ਕਰਨ ਸਮੇਂ ਬੋਲਦਿਆਂ ਕਿਹਾ ਕਿ ਪੰਜਾਬ ਦੀ ਨੌਂਜਵਾਨੀ ਨੂੰ ਨਸ਼ਿਆਂ ਦੀ ਦੱਲਦਲ ਵਿਚੋਂ ਕੱਢਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਬੱਚਿਆਂ ਦੇ ਬੌਧਿਕ ਤੇ ਸਮਾਜਿਕ ਤੌਰ ਤੇ ਸਿਹਤ ਮੰਦ ਬਣਾਉਣ ਲਈ ਖੇਡ ਗਰਾਊਂਡਾਂ ਅਤੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਖੇਡਾਂ ਦਾ ਸਮਾਨ ਬੈਟ ਬਾਲ ਫੁਟਬਾਲ,, ਵਾਲੀਬਾਲ ਅਤੇ ਬੂਟ ਵੰਡੇ ਜਾ ਰਹੇ ਹਨ।ਅੱਜ ਟਾਂਗਰਾ ਦੀ ਗਰਾਊਂਡ ਵਿਚ ਬੱਚਿਆਂ ਨੂੰ ਦਿਤੇ ਗਏ ਹਨ।ਹੁਣ ਤੱਕ ਜੰਡਿਆਲਾ ਗੁਰੂ ਹਲਕੇ ਵਿਚ 36 ਖੇਡ ਗਰਊਂਡਾਂ 8 ਖੇਡ ਸਟੇਡੀਅਮ ਬਣਾਏ ਗਏ ਹਨ ਤਕਰੀਬਨ ਸਾਰਿਆਂ ਪਿੰਡਾਂ ਵਿਚ ਖੇਡ ਗਰਾਊਂਡਾਂ ਬਣਾ ਦਿਤੀਆਂ ਜਾਣਗੀਆਂ।ਇਸ ਸਮੇਂ ਪ੍ਰਮੁਖ ਹਰਪਾਲ ਸਿੰਘ ਚੌਹਾਨ ਚੇਅਰਮੈਨ ਮਾਰਕੀਟ ਕਮੇਟੀ,ਸਰਪੰਚ ਲਖਵਿੰਦਰ ਕੌਰ ਚਾਹਲ ਟਾਂਗਰਾ,ਇਕਬਾਲ ਸਿੰਘ ਚਾਹਲ ਕੋਆਰਡੀਨੇਟਰ,ਮੈਂਬਰ ਪੰਚਾਇਤ ਸ੍ਰੀ ਮਤੀ ਸ਼ਸ਼ੀ,ਸਾਹਿਬ ਸਿੰਘ,ਤਰਸੇਮ ਸਿੰਘ ਮੈਂਬਰ,ਰਮਨਦੀਪ ਕੌਰ ਮੈਂਬਰ,ਗੁਰਵਿੰਦਰ ਸਿੰਘ ਬਲਾਕ ਪ੍ਰਧਾਂਨ ਐਸ ਸੀ/ਬੀ ਸੀ ਵਿੰਗ ਆਦਿ ਹਾਜਰ ਸਨ।

Posted By: GURBHEJ SINGH ANANDPURI

Latest News