ਸਭ ਨੂੰ ਸਾਥ ਲੈ ਕੇ ਚਲੇਗੀ ਅਧਿਕਾਰ ਸੰਘਰਸ਼ ਪਾਰਟੀ-ਗੁਰਬਖਸ਼ ਸਿੰਘ ਸ਼ੇਰਗਿਲ
ਸਭ ਦਾ ਸਾਥ ਸਭ ਦਾ ਵਿਕਾਸ ਲਾਜਮੀ-: ਡਾਕਟਰ ਰੋਹਿਨੀ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਜ ਮਿਤੀ 25/9/2025 ਨੂੰ ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪਾਰਟੀ ਅਹੁਦੇਦਾਰਾਂ ਵੱਲੋਂ ਪੰਜਾਬ ਦੌਰੇ ਤੇ ਆਈ ਉੱਘੇ ਸਮਾਜ ਸੇਵਕ ਡਾਕਟਰ ਰੋਹਿਨੀ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਪੰਜਾਬ ਦੇ ਗਰੀਬ ਵਰਗਾਂ ਦੀਆਂ ਮੁਸਕਲਾਂ ਅਤੇ ਉਹਨਾਂ ਦੇ ਹੱਲ ਲਈ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਿਲਦਿਆਂ ਡਾਕਟਰ ਰੋਹਿਨੀ ਅਧਿਕਾਰ ਸੰਘਰਸ਼ ਪਾਰਟੀ ਦੇ ਦਫ਼ਤਰ ਪੁੱਜੇ।ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਡਾਕਟਰ ਰੋਹਿਨੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਸਪਾ ਸਭ ਨੂੰ ਨਾਲ ਲੈਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ। ਪੰਜਾਬ ਵਿੱਚ ਸਾਰੀਆਂ ਰਵਾਇਤੀ ਪਾਰਟੀਆਂ ਮੁੱਦਾਹੀਣ ਹਨ ਅਤੇ ਉਹ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਪੰਜਾਬ ਦੇ ਗਰੀਬ ਵਰਗਾਂ ਨੂੰ ਉਚਾ ਚੁੱਕਣ ਲਈ ਉਹਨਾਂ ਕੋਲ ਕੋਈ ਪ੍ਰੋਗਰਾਮ ਨਹੀਂ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰੋਹਿਨੀ ਨੇ ਕਿਹਾ ਕਿ ਪੰਜਾਬ ਵਿੱਚ ਰਾਜ ਭਾਗ ਅਤੇ ਪ੍ਰਸ਼ਾਸਨ ਵਿੱਚ ਅਬਾਦੀ ਦੇ ਹਿਸਾਬ ਨਾਲ ਸ਼ਭ ਨੂੰ ਬਰਾਬਰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਅਸੀਂ ਸਾਰੇ ਰਲਕੇ ਸਭ ਕਾ ਸਾਥ ਸ਼ਭ ਕਾ ਵਿਕਾਸ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ। ਡਾਕਟਰ ਰੋਹਿਨੀ ਦੇ ਨਾਲ ਗਾਜ਼ੀਆਬਾਦ ਤੋਂ ਪ੍ਰਮੋਦ ਕੁਮਾਰ , ਨਰੇਸ਼ ਕੁਮਾਰ,ਮੱਧ ਪ੍ਰਦੇਸ਼ ਤੋਂ ਸ਼ਿਵ ਘਾਵਰੀ, ਅੰਮ੍ਰਿਤਸਰ ਤੋਂ ਪਵਨ ਦੜਾਵੜ, ਸ਼ਕਤੀ ਕਲਿਆਣ,ਅਧਿਕਾਰ ਸੰਘਰਸ਼ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਨਾਗ,ਮੈਡਮ ਸੁਖਵਿੰਦਰ ਕੌਰ ਸ਼ੇਰਗਿੱਲ ਇੰਜ ਰਾਮ ਸਿੰਘ, ਹਰਪ੍ਰੀਤ ਸਿੰਘ ਗਿੱਲ ਪਾਰਟੀ ਮੀਡੀਆ ਇੰਚਾਰਜ ਅਤੇ ਹੋਰ ਮੈਂਬਰਾਂ ਵੱਲੋਂ ਡਾਕਟਰ ਰੋਹਿਨੀ ਦਾ ਸਵਾਗਤ ਕੀਤਾ ਗਿਆ।
Posted By: GURBHEJ SINGH ANANDPURI