ਬਲਾਕ ਸੰਮਤੀ ਜਿਲਾ ਪ੍ਰੀਸ਼ਦ ਦੀਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋਇਆ
- ਚੋਣਾਂ
- 14 Dec, 2025 09:08 PM (Asia/Kolkata)
ਇਸ ਵਾਰ ਵੋਟਰਾਂ ਨੇ ਬਹੁਤ ਘਟ ਦਿਲਚਸਪੀ ਵਿਖਾਈ
ਟਾਂਗਰਾ ਜ਼ੋਨ ਵਿਚ ਪੈਂਦੇ ਪਿੰਡ ਮੁਛੱਲ ਅਤੇ ਟਾਂਗਰਾ ਵਿਚ 35 ਤੋਂ 40% ਤੱਕ ਵੋਟਾਂ ਪਈਆਂ।
ਜੰਡਿਆਲਾ ਗੁਰੂ ਬਲਾਕ ਅਧੀਨ ਤਾਰਾਗੜ ਤਲਾਵਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੋਹਾਨ,ਮਹਿਤਾ ਜ਼ੋਨ ਤੋਂਮਨਦੀਪ ਸਿੰਘ ਧਰਦਿਉ ਦੀ ਜਿਤ ਹਾਰ ਤੇ ਲੋਕਾਂ ਦੀ ਨਜਰ ਟਿਕੀ ਹੋਈ ਹੈ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਵੇਰ ਵੇਲੇ ਤੋਂ ਹੀ ਲੰਮੀਆਂ ਲਾਈਨਾਂ ਲਗ ਜਾਂਦੀਆਂ ਹਨ। ਇਸ ਵਾਰ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਵੋਟਰਾਂ ਨੇ ਬਹੁਤ ਘਟ ਦਿਲਚਸਪੀ ਵਿਖਾਈ ਹੈ।ਕਿਸੇ ਪਿੰਡ ਦੇ ਬੂਥਾਂ ਸਾਹਮਣੇ ਕੋਈ ਲਾਈਨ ਲਗੀ ਵਿਖਾਈ ਨਹੀਂ ਦਿਤੀ।ਬੜੇ ਅਰਾਮ ਨਾਲ ਇਕ ਇਕ ਵੋਟਰ ਵੋਟ ਪਾ ਕੇ ਜਾ ਰਿਹਾ ਸੀ।ਟਾਂਗਰਾ ਜ਼ੋਨ ਦੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਲਈ ਅਕਾਲੀ ਦੱਲ ਦਾ ਕੋਈ ਉਮੀਦਵਾਰ ਨਹੀਂ ਸੀ।ਬਲਾਕ ਸੰਮਤੀ ਦੀ ਚੋਣ ਲਈ ਸਾਰੀਆਂ ਪਾਰਟੀਆਂ ਨੇ ਪਿੰਡ ਮੁਛੱਲ ਦੀ ਬੀਬੀ ਮਨਜੀਤ ਕੌਰ ਲਈ ਸਰਬ ਸੰਮਤੀ ਕਰ ਲਈ ਸੀ।ਬੀ ਜੇ ਪੀ ਆਗੂਆਂ ਨੇ ਇਸ ਸਰਬ ਸੰਮਤੀ ਨੂੰ ਪ੍ਰਵਾਨ ਨਹੀਂ ਕੀਤਾ ਆਪਣਾ ਉਮੀਦਵਾਰ ਮੁਕਾਬਲੇ ਵਿਚ ਉਤਾਰ ਦਿਤਾ।ਜਿਸ ਕਾਰਣ ਅਤੇ ਕਾਂਗਰਸ ਪਾਰਟੀ ਦੇ ਵੋਟਰ ਦੁਬਿਧਾ ਵਿਚ ਪਏ ਰਹੇ।ਮਜਬੂਰੀ ਵੱਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰ ਦਿਤੀ।ਜਿਲਾ ਪ੍ਰੀਸ਼ਦ ਵਿਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਕਾਗਜ ਰਦ ਹੋ ਗਏ ਸਨ।ਉਚ ਅਦਾਲਤ ਹਾਈ ਕੋਰਟ ਦੇ ਹੁਕਮਾਂ ਤੇ ਇਕ ਦਿਨ ਪਹਿਲਾਂ ਚੋਣ ਅਮਲ ਸ਼ੁਰੂ ਕਰ ਦਿਤਾ।ਇਸ ਕਾਰਣ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਦਬਿਧਾ ਬਣੀ ਰਹੀ ਕਿ ਉਹ ਕਿਸ ਨੂੰ ਵੋਟ ਪਾਉਣਗੇ।ਸਾਰੀਆਂ ਪਾਰਟੀਆਂ ਨੇ ਬੀ ਜੇ ਪੀ ਦਾ ਹੀ ਵਿਰੋਧ ਕਰਨ ਦਾ ਮਨ ਬਣਾ ਲਿਆ ਸੀ।ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਜਾਣੇ ਜਾਂਦੇ ਸਨ।ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰ ਰਹੇ ਸਨ।ਮਨਦੀਪ ਸਿੰਘ ਧਰਦਿਉ ਇਕ ਪੁਰਾਣੇ ਪਤਰਕਾਰ ਸਮਾਜ ਸੇਵੀ ਅਤੇ ਤਰਸਿਕਾ ਬਲਾਕ ਬਚਾਉ ਕਮੇਟੀ ਦੇ ਪ੍ਰਮੁਖ ਆਗੂ ਰਹੇ ਹਨ।ਇਸ ਤੋਂ ਇਲਾਵਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੇ ਖਿਲਾਫ ਅਹਿਮ ਮੋਰਚਾ ਲਗਾਉਣ ਵਾਲਿਆਂ ਦੇ ਮੋਢੀ ਰਹੇ ਹਨ। ਉਨਾਂ ਦੀ ਜਿਤ ਹਾਰ ਤੋਂ ਪਤਾ ਲਗ ਜਾਵੇਗਾ ਕਿ ਲੋਕ ਕਿਸ ਤਰਾਂ ਦੀ ਰਾਜਨੀਤੀ ਨੂੰ ਪਸੰਦ ਕਰਦੇ ਹਨ। ਹਰਪਾਲ ਸਿੰਘ ਚੌਹਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਰਾਜਨੀਤੀ ਵਿਚ ਅਹਿਮ ਤੌਰ ਤੇ ਜਾਣੇ ਜਾਂਦੇ ਹਨ।ਇਹਨਾਂ ਦੋਹਾਂ ਦੀ ਜਿਤ ਹਾਰ ਵਲ ਵਰਕਰ ਵੇਖ ਰਹੇ ਹਨ।
Leave a Reply