ਐਫ.ਆਈ.ਏ. ਵਲੋਂ ਇਟੀਪੀਬੀ ਦੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਜਾਂਚ ਲਈ ਤਲਬ
- Archived
- 16 Jul,2025

ਐਫ.ਆਈ.ਏ. ਵਲੋਂ ਇਟੀਪੀਬੀ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋ ਰਹੀ ਭ੍ਰਿਸ਼ਟਾਚਾਰ ਜਾਂਚ ਲਈ ਤਲਬ ਕੀਤਾ ਗਿਆ
ਲਾਹੌਰ, 16 ਜੁਲਾਈ ਅਲੀ ਇਮਰਾਨ ਚਠਾ
ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਚੱਲ ਰਹੀ ਮੁਲਕ ਭਰ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ 'ਚ ਨਵਾਂ ਮੋੜ ਆ ਗਿਆ ਹੈ ਜਦੋਂ ਐਫ.ਆਈ.ਏ. ਦੀ ਐਂਟੀ-ਕਰਪਸ਼ਨ ਸਰਕਲ ਕਰਾਚੀ ਵਲੋਂ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ।
ਇਹ ਜਾਂਚ ਸੁਪਰੀਮ ਕੋਰਟ ਵੱਲੋਂ CMAs ਨੰਬਰ 4824/2018, 1507/2021 ਅਤੇ ਸੁਓ ਮੋਟੋ ਕੇਸ ਨੰਬਰ 1/2014 ਦੇ ਆਦੇਸ਼ਾਂ ਦੇ ਤਹਿਤ ਸ਼ੁਰੂ ਕੀਤੀ ਗਈ ਸੀ। ਦੋਸ਼ ਲਗਾਏ ਗਏ ਹਨ ਕਿ ਕਰਾਚੀ ਵਿਚ ਇਟੀਪੀਬੀ ਦੀ ਜਾਇਦਾਦਾਂ ਦੀ ਵਿਕਰੀ, ਪੱਟੇ ਤੇ ਦੇਣ ਅਤੇ ਕਬਜਿਆਂ ਵਿਚ ਭਾਰੀ ਬੇਤਰਤੀਬੀ ਹੋਈ ਹੈ।
2 ਜੁਲਾਈ, 2025 ਨੂੰ ਜਾਰੀ ਕੀਤੇ ਨੋਟਿਸ ਰਾਹੀਂ ਐਫ.ਆਈ.ਏ. ਨੇ ਦੋ ਸੀਨੀਅਰ ਅਧਿਕਾਰੀਆਂ ਨੂੰ 7 ਜੁਲਾਈ ਨੂੰ FIA ਦੇ ਐਂਟੀ-ਕਰਪਸ਼ਨ ਸਰਕਲ, ਬੈਰਕ ਨੰਬਰ 46-A, ਪਾਕਿਸਤਾਨ ਸਕੱਤਰਾਲਿਆਟ, ਸਦਰ ਕਰਾਚੀ ਵਿਖੇ ਹਾਜ਼ਰ ਹੋਣ ਲਈ ਕਿਹਾ।
ਤਲਬ ਕੀਤੇ ਗਏ ਅਧਿਕਾਰੀ:
-
ਆਸਿਫ ਖਾਨ (ਐਡਮਿਨਿਸਟਰੇਟਰ ਸਾਊਥ ਜੋਨ): ਓਕੇਵਾਰੀ ਵਿਚ ਸਥਿਤ ਇੱਕ 1200 ਵਰਗ ਗਜ਼ ਪਲਾਟ (ਸਰਵੇ ਨੰਬਰ 187) ਸੰਬੰਧੀ ਦਸਤਾਵੇਜ਼ ਲਿਆਉਣ ਲਈ।
-
ਹਸਨ ਇਮਤਿਆਜ਼ (ਡਿਪਟੀ ਸੈਕਰੇਟਰੀ, ਪ੍ਰਾਪਰਟੀ): ਜਮਸ਼ੇਦ ਕਵਾਰਟਰਸ ਵਿਚ JM-492 ਨੰਬਰ ਪਲਾਟ ਲਈ ਮਨਜ਼ੂਰੀਆਂ ਸੰਬੰਧੀ ਦਸਤਾਵੇਜ਼ ਪੇਸ਼ ਕਰਨ ਲਈ।
ਦੋਹਾਂ ਅਧਿਕਾਰੀਆਂ ਦੀ ਥਾਂ ETPB ਦੇ ਡਿਪਟੀ ਸੈਕਰੇਟਰੀ (ਐਡਮਿਨਿਸਟ੍ਰੇਸ਼ਨ) ਨੇ ਹਾਜ਼ਰੀ ਲਗਾਈ ਅਤੇ ਵਿਭਾਗੀ ਪੱਖ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਟੀਪੀਬੀ 'ਜੀਰੋ ਟੋਲਰੈਂਸ ਨੀਤੀ' ਹੇਠ ਕੰਮ ਕਰ ਰਿਹਾ ਹੈ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਚਲ ਰਹੀ ਹੈ।
ਐਫ.ਆਈ.ਏ. ਵੱਲੋਂ ਹੋਰ ਰਿਕਾਰਡ ਅਤੇ ਵਿਆਖਿਆਵਾਂ ਮੰਗੀਆਂ ਗਈਆਂ ਹਨ, ਖਾਸ ਕਰਕੇ ਜਿਨ੍ਹਾਂ ਸਥਾਨਾਂ ਉੱਤੇ ਜਾਇਦਾਦਾਂ ਦੀ ਗਲਤ ਤਰੀਕੇ ਨਾਲ ਵੰਡ ਜਾਂ ਪੱਟੇ ਦੀ ਮਨਜ਼ੂਰੀ ਦਿੱਤੀ ਗਈ ਸੀ।
ਇਸ ਕੇਸ 'ਤੇ ਸੁਪਰੀਮ ਕੋਰਟ ਵੱਲੋਂ ਨਿਯੁਕਤ 'ਮਾਇਨਾਰਟੀ ਰਾਈਟਸ ਕਮਿਸ਼ਨ' ਦੇ ਪ੍ਰਧਾਨ, ਡਾ. ਸ਼ੁਆਇਬ ਸਦਲ ਵੀ ਨਿਗਰਾਨੀ ਕਰ ਰਹੇ ਹਨ। ਐਫ.ਆਈ.ਏ. ਦੇ ਅੰਦਰੂਨੀ ਸਰੋਤਾਂ ਮੁਤਾਬਕ ਇਹ ਜਾਂਚ ਹੋਰ ਸ਼ਹਿਰਾਂ ਤੱਕ ਵੀ ਫੈਲ ਸਕਦੀ ਹੈ, ਜਿਥੇ ਸੰਭਾਵਤ ਤੌਰ 'ਤੇ ਦਸਕਿਆਂ ਤੋਂ ਚਲ ਰਹੀ ਵਿਵਸਥਿਤ ਭ੍ਰਿਸ਼ਟਾਚਾਰ ਨੂੰ ਬੇਨਕਾਬ ਕੀਤਾ ਜਾ ਸਕਦਾ ਹੈ।
Posted By:

Leave a Reply