ਮੈਂ ਸੰਭਲ਼ੰਦੀ ਉਹ ਮੈਨੂੰ ਖਿਲਾਰੀ ਜਾਦਾ,

ਮੈਂ ਸੰਭਲ਼ੰਦੀ ਉਹ ਮੈਨੂੰ ਖਿਲਾਰੀ ਜਾਦਾ,

ਮੈਂ ਸੰਭਲ਼ੰਦੀ ਉਹ ਮੈਨੂੰ ਖਿਲਾਰੀ ਜਾਦਾ,

ਸਾਡੀ ਰੂਹ ਚੋਂ ਖੁਦ ਨੂੰ ਉਤਾਰੀ ਜਾਦਾ !


ਇੱਕ ਨੀ ਸੁਣਦਾ ਮੇਰੀ ਉੱਠ ਕੇ,

ਪਿਆ ਮੌਤ ਨਾ ਗੱਲਾਂ ਮਾਰੀ ਜਾਂਦਾ!


ਮੈਂ ਲਿਆਕਤ ਨਾਲ ਸਮੇਟਿਆ ਜੋ ਵੀ,

ਉਹ ਨਾਦਾਨੀਆਂ ਨਾਲ ਉਜਾੜੀ ਜਾਦਾ!


ਇਸ਼ਕ ਮੇਰੇ ਨੂੰ ਭੁੱਲ ਗਿਆ ਪਲ ਵਿੱਚ ,

ਸਾਨੂੰ ਵੀ ਮਨੋਂ ਵਿਸਾਰੀ ਜਾਦਾ !


ਅਨੋਖਾ ਰਾਹ ਕੋਈ ਚੁਣ ਲਿਆ ਲੱਗਦਾ,

ਉਧਰ ਦੀ ਕਰੀ ਤਿਆਰੀ ਜਾਦਾ !


ਰਣਜੀਤ ਸੱਜਰੇ ਚਾਵਾਂ ਨੂੰ ਸੋਗ ਚ ਰੰਗ,

ਖੁਦ ਮੁੱਖ ਫੇਰ ਕੇ ਸਾਰੀ ਜਾਂਦਾ ! 🥲🥲



Ranjit Kaur Toronto