ਸੁੱਖ ਮੈਡੀਕਲ ਕੈਰੋਂ ਵਿਖੇ ਆਟੋਮੈਟਿਕ ਬਾਇਓ ਕਮਿਸਟਰੀ ਐਨਲਾਇਜਰ ਕੰਪਿਊਟਰ ਲੈਬੋਰਟਰੀ ਤਕਨੀਕ ਓਪਨ
- ਟੈਕਨੋਲੋਜੀ
- 15 Sep,2025

ਘੱਟ ਸਮਾਂ,ਪੈਸੇ ਦੀ ਬੱਚਤ-ਇੱਕੋ ਸਮੇਂ ਵਿੱਚ ਕਈ ਨਮੂਨੇ ਦੀ ਰਿਪੋਰਟ ਹੁੰਦੀ ਹੈ ਤਿਆਰ- ਸੁਖਦੇਵ ਸਿੰਘ ਕੁਹਾੜਕਾ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,15 ਸਤੰਬਰ
ਸਾਇੰਸ ਨਿੱਤ ਆਟੋਮੈਟਿਕ ਕੰਪਿਊਟਰ ਟੈਕਨੋਲੋਜੀ ਨਾਲ 21ਵੀਂ ਸਦੀ ਵਿੱਚ ਵੱਡੀਆਂ ਮੈਡੀਕਲ ਸੇਵਾਵਾਂ ਆਮ ਜਨਤਾ ਲਈ ਸਹੂਲਤ ਵਾਸਤੇ ਨਵੀਂ ਮਸ਼ੀਨਰੀ ਅਤੇ ਉਸ ਦੇ ਰੱਖ ਰਖਾ ਅਤੇ ਸਮੇਂ ਦੀ ਬਚਤ ਅਨੁਸਾਰ ਦੁਨੀਆਂ ਸਾਹਮਣੇ ਆਧੁਨਿਕ ਮਸ਼ੀਨਾ ਦੀ ਵਰਤੋਂ ਕੀਤੀ ਜਾ ਰਹੀ ਹੈ। ਸੁੱਖ ਮੈਡੀਕਲ ਕੈਰੋਂ ਵਿੱਚ ਆਟੋਮੈਟਿਕ ਬਾਇਓ ਕਮਿਸਟਰੀ ਐਨਲਾਇਜਰ ਕੰਪਿਊਟਰ ਲੈਬੋਰਟਰੀ ਨਿਊ ਤਕਨੀਕ ਓਪਨ ਹੋਈ ਹੈ।ਜਿਸ ਦੀ ਜਾਣਕਾਰੀ ਸੁਖਦੇਵ ਸਿੰਘ ਕੁਹਾੜਕਾ ਨੇ ਦਿੰਦਿਆਂ ਦੱਸਿਆ ਕਿ ਇਸ ਪੱਖੋਂ ਆਟੋਮੈਟਿਕ ਓਪਰੇਸ਼ਨ ਮੈਨੂਅਲ ਹੈਂਡ ਲਿੰਗ ਕਾਫ਼ੀ ਘੱਟ ਜਾਂਦੀ ਹੈ।ਇਹ ਮਨੁੱਖੀ ਗਲਤੀ ਨੂੰ ਘਟਾਉਂਦੀ ਹੈ।ਨਤੀਜੇ ਮਿਆਰੀ ਅਤੇ ਦੁਹਰਾਉਣ ਯੋਗ ਹਨ।ਇੱਕੋ ਸਮੇਂ ਕਈ ਨਮੂਨੇ ਅਤੇ ਕਈ ਮਾਪਦੰਡਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਟੱਚਸਕ੍ਰੀਨ ਆਸਾਨ ਸੌਫਟਵੇਅਰ ਨਾਲ ਸਧਾਰਨ ਸੰਚਾਲਨ ਫੰਕਸ਼ਨ,ਗੁਰਦੇ ਫੰਕਸ਼ਨ,ਲਿਪਿਡ ਪ੍ਰੋਫਾਈਲ,ਗਲੂਕੋਜ਼,ਯੂਰਿਕ ਐਸਿਡ, ਐਨਜ਼ਾਈਮ,ਪ੍ਰੋਟੀਨ ਆਦਿ ਆਰਥਿਕਤਾ ਮੋਡ ਵਿੱਚ ਘੱਟ ਰੀਐਜੈਂਟ ਵਰਤਿਆ ਜਾਂਦਾ ਹੈ ਅਤੇ ਲਾਗਤ ਬਚਾਈ ਜਾਂਦੀ ਹੈ। ਟੈਸਟਿੰਗ ਦੌਰਾਨ ਵੀ ਨਮੂਨਾ ਜੋੜਿਆ ਜਾ ਸਕਦਾ ਹੈ।ਰਿਪੋਰਟਾਂ ਨੂੰ ਸਿਸਟਮ ਵਿੱਚ ਸੁਰੱਖਿਅਤ ਕੀਤਾ ਜਾ ਸਕਦਾ ਹੈ ਅਤੇ ਫਿਰ ਪ੍ਰਿੰਟ ਨਿਰਯਾਤ ਕੀਤਾ ਜਾ ਸਕਦਾ ਹੈ।ਇੱਕ ਨਮੂਨੇ ਦੀ ਰਿਪੋਰਟ 5-15 ਮਿੰਟਾਂ ਵਿੱਚ ਪ੍ਰਾਪਤ ਹੁੰਦੀ ਹੈ।ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿੰਨੇ ਮਾਪਦੰਡਾਂ ਦੀ ਜਾਂਚ ਕੀਤੀ ਜਾਣੀ ਹੈ।ਭਾਵ ਜੇਕਰ ਸਧਾਰਨ ਗਲੂਕੋਜ਼ ਜਾਂ ਕ੍ਰੀਏਟੀਨਾਈਨ ਵਰਗਾ ਇੱਕ ਟੈਸਟ ਕਰਨਾ ਹੈ ਤਾਂ ਨਤੀਜਾ ਕੁਝ ਮਿੰਟਾਂ ਵਿੱਚ ਪ੍ਰਾਪਤ ਹੋ ਜਾਂਦਾ ਹੈ। ਜੇਕਰ ਪੂਰਾ ਪ੍ਰੋਫਾਈਲ ਐਲਐਫਟੀ,ਏਐਫਟੀ,ਲਿਪਿਡ ਪ੍ਰੋਫਾਈਲ ਆਦਿ ਕਰਨਾ ਹੈ ਤਾਂ ਇਸ ਵਿੱਚ ਥੋੜ੍ਹਾ ਹੋਰ ਸਮਾਂ ਲੱਗਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਟਾਈਮ ਵਿੱਚ 40 ਟੈਸਟਾਂ ਦੇ ਸੈਂਪਲ ਲਏ ਜਾ ਸਕਦੇ ਹਨ ਅਤੇ ਮਰੀਜ਼ਾਂ ਦੀ ਸਹੂਲਤ ਵਾਸਤੇ ਘੱਟ ਕੀਮਤ ਅਤੇ ਸੀਮਤ ਸਮੇਂ ਵਿੱਚ ਮਰੀਜ਼ਾਂ ਦੀਆਂ ਕਾਫੀ ਹੱਦ ਤੱਕ ਮੁਸ਼ਕਲਾਂ ਆਸਾਨੀ ਨਾਲ ਹੱਲ ਹੋ ਸਕਦੀਆਂ ਹਨ। ਉਹਨਾਂ ਅਪੀਲ ਕੀਤੀ ਕਿ ਇਹ ਸਹੂਲਤਾਵਾਂ ਪ੍ਰਾਪਤ ਕਰਨ ਲਈ ਉਪਰੋਕਤ ਵਿਸ਼ੇ ਦੇ ਅਨੁਸਾਰ ਮਿਲਿਆ ਜਾ ਸਕਦਾ ਹੈ।ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਸਹਾਇਕ ਗੁਰਭੇਜ ਸਿੰਘ ਵੀ ਨਾਲ ਸਨ।ਇਸ ਮੌਕੇ ਜਥੇਦਾਰ ਬਾਬਾ ਸੁਰਜੀਤ ਸਿੰਘ ਕੈਰੋਂ,ਸੇਵਾਦਾਰ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਜੀ ਨੇ ਸ.ਸੁਖਦੇਵ ਸਿੰਘ ਸੁੱਖ ਕੁਹਾੜਕਾ ਨੂੰ ਮੁਬਾਰਕਬਾਦ ਦਿੰਦੇ ਹੋਏ ਇਲਾਕੇ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ।
Posted By:

Leave a Reply