ਟੈਂਕਰ ਅਤੇ ਮੋਟਰਸਾਈਕਲ ਦੀ ਟੱਕਰ ਨਾਲ ਪਤੀ ਪਤਨੀ ਦੀ ਮੌਤ ਸੜਕ ਵਿਚਕਾਰ ਖੜੀ ਕਰੇਨ ਬਣੀ ਹਾਦਸੇ ਦਾ ਕਾਰਨ
- ਰਾਸ਼ਟਰੀ
- 16 Sep,2025

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਜੀ ਟੀ ਰੋਡ ਐਨ ਐਚ ਵਨ ਉਤੇ ਸਥਿਤ ਕਸਬਾ ਟਾਂਗਰਾ ਵਿਖੇ ਨਵੇਂ ਬਨੇ ਪੁਲ ਤੋਂ ਅੰਮ੍ਰਿਤਸਰ ਤੋਂ ਖਿਲਚੀਆਂ ਵਾਲੀ ਸਾਈਡ ਤੇ ਪੁਲ ਉਤਰਦੇ ਸਾਰ ਹੀ ਸੜਕ ਉੱਪਰ ਖੜੀ ਕਰੇਨ ਜੋ ਕਿ ਸੜਕ ਦੇ ਬਿਲਕੁਲ ਵਿਚਕਾਰ ਖੜੀ ਹੈ। ਦੀ ਵਜਾ ਕਾਰਨ ਅੱਜ ਟੈਂਕਰ ਅਤੇ ਮੋਟਰ ਸਾਈਕਲ ਦੇ ਹੋਏ ਹਾਦਸੇ ਕਾਰਨ ਪਤਨੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜੋ ਕੇ ਨਜ਼ਦੀਕ ਹੀ ਪਿੰਡ ਰਾਣਾਕਾਲਾ ਦੇ ਵਸਨੀਕ ਸਨ। ।ਇਸ ਮੌਕੇ ਤੇ ਮਿਰਤਕ ਦੇ ਬੇਟੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਮਾਤਾ ਪਿਤਾ ਜੋ ਕਿ 60।/62 ਸਾਲ ਦੀ ਉਮਰ ਦੇ ਸਨ ਮੋਟਰਸਾਈਕਲ ਤੇ ਬਾਬਾ ਬਕਾਲਾ ਸਾਹਿਬ ਵਿਖੇ ਜਾ ਰਹੇ ਸਨ ਕਿ ਟਾਂਗਰਾ ਫਲਾਈ ਓਵਰ ਦੇ ਨੇੜੇ ਖੜੀ ਕਰੇਨ ਜੋ ਕਿ ਹੀ ਬਹੁਤ ਗਲਤ ਜਗ੍ਹਾ ਤੇ ਖੜੀ ਕੀਤੀ ਹੋਈ ਸੀ ਤੇ ਬਿਲਕੁਲ ਸੜਕ ਦੇ ਵਿੱਚਕਾਰ ਖੜੀ ਕੀਤੀ ਹੋਈ ਸੀ।ਜਿਸ ਦੇ ਕਾਰਨ ਪਿੱਛੋਂ ਆ ਰਹੇ ਟੈਂਕਰ ਨੇ ਮੋਟਰਸਾਈਕਲ ਤੇ ਸਵਾਰ ਮੇਰੇ ਮਾਤਾ ਪਿਤਾ ਨੂੰ ਸਾਈਡ ਮਾਰੀ ਅਤੇ ਇਸ ਉਪਰੰਤ ਮੋਟਰਸਾਈਕਲ ਤੇ ਮੇਰੇ ਮਾਤਾ ਪਿਤਾ ਥੱਲੇ ਡਿੱਗ ਗਏ ਅਤੇ ਟੈਂਕਰ ਉਪਰੋਂ ਦੀ ਲੰਘ ਗਿਆ। ਜਿਸ ਨਾਲ ਉਹਨਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੇ ਮਾਤਾ ਪਿਤਾ ਦੀ ਮੌਤ ਦਾ ਕਾਰਨ ਰਸਤੇ ਵਿਚ ਖੜ੍ਹੀ ਕਰੇਨ ਹੀ ਹੈ ਫ਼ਿਰ ਉਹਨਾਂ ਕਿਹਾ ਕਿ ਇਹਨਾਂ ਦੋ ਕੀਮਤੀ ਜਾਨਾ ਦੇ ਪਿੱਛੇ ਜਿਨ੍ਹਾਂ ਦੋਸ਼ੀ ਟੈਂਕਰ ਵਾਲਾ ਹੈ ਉਹਨਾਂ ਹੀ ਦੋਸ਼ੀ ਕਰੇਨ ਵਾਲਾ ਵੀ ਹੈ। ਇਸ ਮੌਕੇ ਤੇ ਟਾਂਗਰਾ ਚੌਕੀ ਇੰਚਾਰਜ ਸਬ ਇੰਸਪੈਕਟਰ ਸਿਕੰਦਰ ਲਾਲ ਨਾਲ ਗੱਲ ਕੀਤੀ ਗਈ ਤੇ ਉਹਨਾਂ ਕਿਹਾ ਕਿ।, ਮਾਮਲੇ ਦੀ ਜਾਂਚ ਪੜਤਾਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
Posted By:

Leave a Reply