ਨਿਸ਼ਕਾਮ ਸਿੱਖ ਪ੍ਰਚਾਰਕ ਭੁਪਿੰਦਰ ਸਿੰਘ ਟਾਟਾ ਨਗਰ ਨੂੰ ਮਿਲਿਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਸਨਮਾਨ
- ਵੰਨ ਸੁਵੰਨ
- 12 Oct, 2025 08:55 PM (Asia/Kolkata)
ਫ਼ਿਰੋਜ਼ਪੁਰ, ਗੁਰਜੀਤ ਸਿੰਘ ਅਜ਼ਾਦ
ਅੱਜ ਸਿੱਖ ਮਿਸ਼ਨਰੀ ਕਾਲਜ ਰਜਿਸਟਰਡ, ਲੁਧਿਆਣਾ ਵੱਲੋਂ ਆਪਣੇ ਸਾਲਾਨਾ ਕੇਂਦਰੀ ਸਮਾਗਮ ਮੌਕੇ ਗੁਰਦੁਆਰਾ ਗੁਰੂਸਰ ਜਾਮਣੀ ਸਾਹਿਬ, ਬਜੀਦਪੁਰ, ਫਿਰੋਜ਼ਪੁਰ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਨਿਸ਼ਕਾਮ ਸਿੱਖ ਮਿਸ਼ਨਰੀ ਪ੍ਰਚਾਰਕ ਸ੍ਰੀ ਭੁਪਿੰਦਰ ਸਿੰਘ ਜੀ ਟਾਟਾ ਨਗਰ ਵਾਲਿਆਂ ਨੂੰ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਧਾਰਮਿਕ ਸੇਵਾ, ਪ੍ਰਚਾਰ ਅਤੇ ਸਮਰਪਣ ਭਾਵਨਾ ਦੇ ਮੱਦੇਨਜ਼ਰ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਸਨਮਾਨ ਨਾਲ ਨਵਾਜਿਆ ਗਿਆ।
ਇਸ ਸਬੰਧ ਵਿੱਚ ਕਈ ਸਤਿਕਾਰਯੋਗ ਵਿਅਕਤੀਆਂ ਦੀ ਮੌਜੂਦਗੀ ਨੇ ਸਮਾਗਮ ਦੀ ਰੋਣਕ ਵਧਾਈ।
ਮੁੱਖ ਰੂਪ ਵਿੱਚ ਚੇਅਰਮੈਨ ਸ੍ਰੀ ਹਰਜੀਤ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਧਾਮੀ, ਪ੍ਰਿਸੀਪਲ ਚਰਨਜੀਤ ਸਿੰਘ,ਸ੍ਰੀ ਦਵਿੰਦਰ ਸਿੰਘ, ਸ੍ਰੀ ਗੁਰਜੀਤ ਸਿੰਘ ਆਜ਼ਾਦ, ਭੁਪਿੰਦਰ ਕੌਰ ਜੀ, ਸਤਿੰਦਰ ਕੌਰ ਜੀ ਅਤੇ ਹੋਰ ਆਦਰਨੀਅ ਸ਼ਖ਼ਸੀਅਤਾਂ ਹਾਜ਼ਰ ਰਹੀਆਂ।
ਇਹ ਸਮਾਗਮ ਸਿੱਖ ਧਰਮ ਅਤੇ ਮਿਸ਼ਨਰੀ ਕਾਰਜਾਂ ਲਈ ਪ੍ਰੇਰਣਾਦਾਇਕ ਬਣਿਆ।
Leave a Reply