Nazrana Times

ਪੰਜਾਬੀ

ਪਤੀ ਨਾਲ ਲੜਾਈ ਝਗੜੇ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਵਿਆਹੁਤਾ ਲੜਕੀ ਪਲਕਪ੍ਰੀਤ ਕੌਰ ਵੱਲੋਂ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕਸ਼ੀ

17 Jun, 2026 08:48 PM

ਪੁਲੀਸ ਥਾਣਾ ਤਰਸਿਕਾ ਵੱਲੋਂ ਪਤੀ ਕੁਲਦੀਪ ਸਿੰਘ ਵਿਰੁਧ ਮੁਕਦਮਾਂ ਦਰਜ ਕੀਤਾ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਇਥੋਂ ਨਜਦੀਕੀ ਪਿੰਡ ਜੋਧਾ ਨਗਰੀ ਦੀ ਵਿਆਹੁਤਾ ਪਲਕਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ ਨੇ ਘਰੇਲੂ ਲੜਾਈ ਝਗੜੇ ਕਲੇਸ਼ ਤੋਂ ਤੰਗ ਹੋ ਕੇ ਛੱਤ ਵਾਲੇ ਪਖੇ ਨਾਲ ਲਟਕ ਕੇ ਖੁਦਕਸ਼ੀ ਕੀਤੀ।ਪੁਲੀਸ ਥਾਣਾ ਤਰਸਿਕਾ ਨੂੰ ਦਰਜ ਕਰਵਾਏ ਗਏ ਬਿਆਨਾਂ ਵਿਚ ਲੜਕੀ ਦੇ ਪਿਤਾ
ਕੁਲਵਿੰਦਰ ਸਿੰਘ ਪੁਤਰ ਸੰਤੋਖ ਸਿੰਘ ਵਾਸੀ ਕੋਟ ਖਹਿਰਾ ਨੇ ਪੁਲੀਸ ਥਾਣਾ ਤਰਸਿਕਾ ਨੂੰ ਲਿਖਤੀ ਬਿਆਨਾਂ ਵਿਚ ਦੱਸਿਆ ਕਿ ਮੇਰੀਆਂ ਚਾਰ ਲੜਕੀਆਂ ਅਤੇ ਇਕ ਲੜਕਾ ਹੈ ਜੋ ਕਿ ਮੈਂ ਗੋਦ ਲਿਆ ਹੋਇਆ ਹੈ।ਮੇਰੀ ਦੂਸਰੇ ਨੰਬਰ ਤੇ ਲੜਕੀ ਪਲਕਪ੍ਰੀਤ ਕੌਰ ਉਮਰ 20 ਸਾਲ ਦਾ ਵਿਆਹ 7/8 ਮਹੀਨੇ ਪਹਿਲਾਂ ਕੁਲਦੀਪ ਸਿੰਘ ਪੁਤਰ ਤਰਸੇਮ ਸਿੰਘ ਯੋਧਾਨਗਰੀ ਨਾਲ ਹੋਇਆ ਸੀ।ਮੇਰੀ ਲੜਕੀ ਪਲਕਪ੍ਰੀਤ ਕੌਰ ਜਦੋਂ ਵੀ ਮਿਲਣ ਆਉਂਦੀ ਸੀ ਤਾਂ ਆਪਣੇ ਪਤੀ ਵੱਲੋਂ ਲੜਾਈ ਝਗੜਾ ਕਰਨ ਤੰਗ ਪਰੇਸ਼ਾਨ ਕਰਨ ਸਬੰਧੀ ਸ਼ਿਕਾਇਤ ਕਰਦੀ ਰਹਿੰਦੀ ਸੀ।ਅਤੇ ਕੁਲਦੀਪ ਸਿੰਘ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਹੋਣ ਦੀ ਸ਼ਿਕਾਇਤ ਕਰਦੀ ਰਹਿੰਦੀ ਸੀ।ਜਿਸ ਕਾਰਣ ਦੋਹਾਂ ਵਿਚ ਅਣਬਣ ਰਹਿੰਦੀ ਸੀ।ਮਿਤੀ 16-6-2026 ਨੂੰ ਮੇਰਾ ਜਵਾਈ ਕੁਲਦੀਪ ਸਿੰਘ ਸਾਢੇ ਪੰਜ ਵਜੇ ਸ਼ਾਮ ਨੂੰ ਆਇਆ ਤੇ ਕਹਿਣ ਲਗਾ ਕਿ ਸਾਡਾ ਪਤੀ ਪਤਨੀ ਦਾ ਆਪਸੀ
ਝਗੜਾ ਹੋਇਆ ਹੈ।ਤੁਸੀਂ ਪਲਕਪ੍ਰੀਤ ਕੌਰ ਨੂੰ ਸਮਝਾਉ ਉਸ ਨੇ ਕਮਰੇ ਦਾ ਦਰਵਾਜਾ ਬੰਦ ਕਰ ਲਿਆ ਹੈ ਖੋਹਲ ਨਹੀਂ ਰਹੀ।ਕੁਲਦੀਪ ਸਿੰਘ ਨੇ ਮੇਰੇ ਫੋਨ ਤੋਂ ਵਿਚੋਲੇ ਰੇਸ਼ਮ ਸਿੰਘ ਪੁਤਰ ਲਖਵਿੰਦਰ ਸਿੰਘ ਵਾਸੀ ਯੋਧਾਨਗਰੀ ਨੂੰ ਫੋਨ ਕੀਤਾ ਗਿਆ।ਵਿਚੋਲੇ ਰੇਸ਼ਮ ਸਿੰਘ ਨੇ ਫੋਨ ਤੇ ਦੱਸਿਆ ਕਿ ਪਲਕਪ੍ਰੀਤ ਕੌਰ ਦੀ ਮੌਤ ਹੋ ਚੁਕੀ ਹੈ।ਪੁਲੀਸ ਨੇ ਪਲਕਪ੍ਰੀਤ ਕੌਰ ਦੇ ਪਤੀ ਕੁਲਦੀਪ ਸਿੰਘ ਵਿਰੁਧ ਮੁਕਦਮਾਂ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

Posted By: GURBHEJ SINGH ANANDPURI

Latest News