ਪੀਰ ਸ਼ਾਹੂ ਸ਼ਾਹ ਦੀ ਯਾਦ 'ਚ ਚੋਹਲਾ ਸਾਹਿਬ ਵਿਖੇ ਸੱਭਿਆਚਾਰਕ ਮੇਲਾ 17 ਨੂੰ
- ਮਨੋਰੰਜਨ
- 11 Jul,2025

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,11 ਜੁਲਾਈ
ਪੀਰ ਬਾਬਾ ਸ਼ਾਹੂ ਸ਼ਾਹ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਭਿਆਚਾਰਕ ਮੇਲਾ,ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੱਸ ਅੱਡਾ ਚੋਹਲਾ ਸਾਹਿਬ ਵਿਖੇ 17 ਜੁਲਾਈ ਦਿਨ ਵੀਰਵਾਰ ਨੂੰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਾਹਿਬ ਭਿੱਖੀਕੇ ਅਤੇ ਰਿਟਾਇਰਡ ਸਬ-ਇੰਸਪੈਕਟਰ ਮਨਮੋਹਨ ਸਿੰਘ ਪੱਪੂ ਪਹਿਲਵਾਨ ਨੇ ਦੱਸਿਆ ਕਿ ਇਸ ਦਿਨ ਸਵੇਰੇ ਸਰਕਾਰ ਸੱਤੇ ਸ਼ਾਹ ਜੀ ਕਾਦਰੀ ਮੰਨਣਾ ਵਾਲੇ ਪੀਰ ਦੀ ਦਰਗਾਹ ਉੱਪਰ ਚਾਦਰ ਚੜਾਉਣ ਦੀ ਰਸਮ ਆਪਣੇ ਕਰ ਕਮਲਾਂ ਨਾਲ ਨਿਭਾਉਣਗੇ।ਉਪਰੰਤ ਬੱਸ ਅੱਡੇ ਦੇ ਖੁੱਲ੍ਹੇ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।ਜਿਸ ਵਿੱਚ ਪੰਜਾਬ ਦੀ ਪ੍ਰਸਿੱਧ ਦੋਗਾਣਾ ਗਾਇਕ ਜੋੜੀ ਸ਼ਾਹੀ ਕੁਲਵਿੰਦਰ ਅਤੇ ਬੀਬਾ ਕੌਰ ਸੁਖਵੰਤ ਤੋਂ ਇਲਾਵਾ ਗੁਰਮੀਤ ਪੰਜਾਬੀ ਅਤੇ ਬੀਬਾ ਹੁਸਨਦੀਪ,ਰਜਿੰਦਰ ਹੰਸ,ਲੱਕੀ ਚੋਹਲਾ ਆਦਿ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ।ਇਸ ਤੋਂ ਇਲਾਵਾ ਸ਼ਾਮ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਫਤਿਆਬਾਦ ਅਤੇ ਚੋਹਲਾ ਸਾਹਿਬ ਦੀਆਂ ਟੀਮਾਂ ਦਰਮਿਆਨ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ।ਇਸ ਸਾਰੇ ਪ੍ਰੋਗਰਾਮ ਦੌਰਾਨ ਵੱਖ ਵੱਖ ਲੰਗਰਾਂ ਦਾ ਅਤੁੱਟ ਭੰਡਾਰ ਵੀ ਵਰਤਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਸ਼ਿਮਲਾ ਮੈਂਬਰ ਪੰਚਾਇਤ,ਰਜਿੰਦਰ ਹੰਸ,ਵਿਰਸਾ ਸਿੰਘ ਪ੍ਰਧਾਨ,ਜਗਜੀਤ ਸਿੰਘ ਗੋਲਡੀ,ਦਿਲਬਾਗ ਸਿੰਘ,ਪਰਮਿੰਦਰ ਸਿੰਘ ਵਿੱਕੀ,ਸ਼ਿੰਦਾ ਸ਼ਾਹ ਆਦਿ ਹਾਜ਼ਰ ਸਨ।
Posted By:

Leave a Reply