ਮੀਰੀ ਪੀਰੀ ਖਾਲਸਾ ਮਾਰਚ ੨੪ ਸਤੰਬਰ ਦੇ ਸਵਾਗਤ ਲਈ ਜਬੋਵਾਲ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸੰਤਸਰ ਜਬੋਵਾਲ ਵਿਖੇ ਜੋਰਦਾਰ ਤਿਆਰੀਆਂ
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਤਖ਼ਤ ਸ੍ਰੀ ਕੇਸਗੜ ਅਨੰਦਪੁਰ ਸਾਹਿਬ ਤੋਂ ਮੀਰੀਪੀਰੀ ਖਾਲਸਾ ਮਾਰਚ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਚੱਲ ਕੇ ਪਿੰਡਾਂ ਦੇ ਰਸਤਿਆਂ ਰਾਹੀਂ ਹੁੰਦਾ ਬਾਬਾ ਬਕਾਲਾ ਸਾਹਿਬ ਤੋਂ ਵਾਇਆ ਕਾਲੇਕੇ ਗੁਰਦੁਆਰਾ ਚੋਲ੍ਹਾ ਸਾਹਿਬ ਤੋਂ ਅੱਗੇ ਪਿੰਡ ਧੂਲਕਾ,ਸਰਜਾ, ਰਾਏਪੁਰ ਖੁਰਦ ਹੁੰਦਾ ਹੋਇਆ ਮਿਤੀ ੨੪ ਸਤੰਬਰ ਨੂੰ ਸਵੇਰੇ ੧੧ ਵਜੇ ਪਿੰਡ ਜਬੋਵਾਲ ਗੁਰਦੁਆਰਾ ਸੰਤਸਰ ਵਿਖੇ ਪਹੁੰਚੇਗਾ।ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਜਥੇਦਾਰ ਪ੍ਰੀਤਮ ਸਿੰਘ ਭਿੰਡਰ ਨਵਰਾਜ ਸਿੰਘ,ਗੁਰਭੇਜ ਸਿੰਘ,ਜਸਪਾਲ ਸਿੰਘ ਨੇ ਦੱਸਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ ਲਈ ਜੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਸਿਖ ਸੰਗਤ ਦੇ ਮਨ ਵਿਚ ਬਹੁਤ ਉਤਸ਼ਾਹ ਦਿਖਾਈ ਦੇ ਰਿਹਾ ਹੈ।ਸੰਤ ਬਾਬਾ ਗੁਰਬਖਸ਼ ਸਿੰਘ ਜੀ ਖਾਲਸਾ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਗਤਕੇ ਦੇ ਜੌਹਰ ਵਿਖਾਏ ਜਾਣਗੇ ,ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਕੀਰਤਨ ਕਰਨਗੀਆਂ। ਮੀਰੀ ਪੀਰੀ ਖਾਲਸਾ ਮਾਰਚ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਦੇ ਉਪਰ ਫੁਲਾਂ ਦੀ ਵਰਖਾ ਕੀਤੀ ਜਾਵੇਗੀ।ਜਥੇਦਾਰ ਸ੍ਰੀ ਅਕਾਲ ਤੱਖਤ ਸ੍ਰ ਕੁਲਦੀਪ ਸਿੰਘ ਗੜਗਜ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਵਿਚ ਸੰਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਿੰਡ ਜਬੋਵਾਲ,ਜਥੇਦਾਰ ਬਾਬਾ ਅਮਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਸੰਤਸਰ,ਬਾਬਾ ਗੁਰਬਖਸ਼ ਸਿੰਘ ਖਾਲਸਾ ਅਕੈਡਮੀ ਦੇ ਮੁਖ ਸੇਵਾਦਾਰ ਭਾਈ ਮਲਕੀਤ ਸਿੰਘ ਜਬੋਵਾਲ,ਸ਼ਹੀਦ ਭਾਈ ਮੋਤੀ ਰਾਮ ਮਹਿਰਾ ਜਥੇਬੰਦੀ ਜਬੋਵਾਲ, ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਕਮੇਟੀ,ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਥਾ ਬੀਬੀਆਂ ਪਿੰਡ ਜਬੋਵਾਲ,ਲੰਗਰ ਕਮੇਟੀ ਅੱਡਾ ਜਬੋਵਾਲ ਆਦਿ ਸੇਵਾ ਸੁਸਾਇਟੀਆਂ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸਿਖ ਸੰਗਤਾਂ ਵੱਲੋਂ ਬਾਖੂਬੀ ਸੇਵਾਾਂਵਾਂ ਨਿਭਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
Posted By: GURBHEJ SINGH ANANDPURI