ਰਵਿੰਦਰ ਸਿੰਘ ਬ੍ਰਹਮਪੁਰਾ ਦੇ ਛੋਟੇ ਭਰਾ ਹਰਵਿੰਦਰ ਸਿੰਘ ਦਾ ਪਿੰਡ ਗੋਹਲਵੜ ਵਿਖੇ ਹੋਇਆ ਅੰਤਿਮ ਸੰਸਕਾਰ
ਵੱਖ-ਵੱਖ ਸਿਆਸੀ,ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,6 ਨਵੰਬਰ
ਸਾਬਕਾ ਵਿਧਾਇਕ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬਲਜਿੰਦਰ ਸਿੰਘ ਦੇ ਛੋਟੇ ਭਰਾ ਹਰਵਿੰਦਰ ਸਿੰਘ ਗੋਹਲਵੜ ਦਾ ਅੰਤਿਮ ਸੰਸਕਾਰ ਅੱਜ ਪਿੰਡ ਗੋਹਲਵੜ ਵਿਖੇ ਪੂਰੀਆਂ ਧਾਰਮਿਕ ਰਵਾਇਤਾਂ ਅਤੇ ਸੇਜਲ ਅੱਖਾਂ ਨਾਲ ਕੀਤਾ ਗਿਆ।ਇਸ ਮੌਕੇ ਪਰਿਵਾਰਕ ਮੈਂਬਰਾਂ,ਰਿਸ਼ਤੇਦਾਰਾਂ,ਸਨੇਹੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਵਿਛੜੀ ਰੂਹ ਨੂੰ ਅੰਤਿਮ ਵਿਦਾਈ ਦਿੱਤੀ।ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਵੱਡੇ ਪੁੱਤਰ ਸ਼ੁਭਕਰਨ ਦੀਪ ਸਿੰਘ ਅਤੇ ਛੋਟੇ ਪੁੱਤਰ ਰੋਬਨਦੀਪ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ।ਪਿਤਾ ਨੂੰ ਅੰਤਿਮ ਵਿਦਾਈ ਦੇਣ ਦਾ ਇਹ ਭਾਵੁਕ ਪਲ ਮੌਜੂਦ ਸਾਕ-ਸੰਬੰਧੀਆਂ ਅਤੇ ਸੰਗਤਾਂ ਲਈ ਬੇਹੱਦ ਦੁਖਦਾਈ ਸੀ।ਇਹ ਦ੍ਰਿਸ਼ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਕਰ ਗਿਆ। ਇੱਕ ਪਾਸੇ ਪਿਤਾ ਨੂੰ ਅੰਤਿਮ ਵਿਦਾਈ ਦੇਣ ਦਾ ਅਸਹਿ ਦੁੱਖ ਸੀ ਅਤੇ ਦੂਜੇ ਪਾਸੇ ਭਰਾ ਨੂੰ ਗੁਆਉਣ ਦਾ ਦਰਦ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਮੁੱਚੇ ਪਰਿਵਾਰ ਦੇ ਚਿਹਰਿਆਂ ’ਤੇ ਸਾਫ਼ ਝਲਕ ਰਿਹਾ ਸੀ।
ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਰਾਜਨੀਤਿਕ,ਧਾਰਮਿਕ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ। ਇਸ ਦੁੱਖ ਦੀ ਘੜੀ ਵਿੱਚ ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਪਰਿਵਾਰ ਨਾਲ ਆਪਣੀ ਸਾਂਝ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਅੰਤਿਮ ਸੰਸਕਾਰ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਸ. ਅਲਵਿੰਦਰ ਪਾਲ ਸਿੰਘ ਪੱਖੋਕੇ, ਚੇਅਰਮੈਨ ਗੁਰਸੇਵਕ ਸਿੰਘ ਸੇਖ,ਸੰਮਤੀ ਮੈਂਬਰ ਸਤਨਾਮ ਸਿੰਘ ਚੋਹਲਾ ਸਾਹਿਬ, ਗੁਰਦੇਵ ਸਿੰਘ ਸ਼ਬਦੀ, ਡਾ.ਜਤਿੰਦਰ ਸਿੰਘ,ਸ਼੍ਰੋਮਣੀ ਕਮੇਟੀ ਮੈਂਬਰ ਜਥੇ.ਗੁਰਬਚਨ ਸਿੰਘ ਕਰਮੂੰਵਾਲਾ,ਸ.ਹਰਪ੍ਰੀਤ ਸਿੰਘ ਕੋਟ,ਚੇਅਰਮੈਨ ਸ.ਜਸਵੀਰ ਸਿੰਘ ਢੋਟੀਆਂ, ਸਰਪੰਚ ਸ.ਗੁਰਨਾਮ ਸਿੰਘ ਭੂਰੇ,ਸ.ਤਜਿੰਦਰ ਸਿੰਘ ਕੰਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਸ.ਰਘਬੀਰ ਸਿੰਘ ਰਿੰਕੂ ਬ੍ਰਹਮਪੁਰਾ,ਗੋਲਡੀ ਬ੍ਰਹਮਪੁਰਾ,ਸਰਪੰਚ ਅੰਗਰੇਜ਼ ਸਿੰਘ ਜਰਮਸਤਪੁਰ,ਸਰਪੰਚ ਨਰਿੰਦਰ ਸਿੰਘ ਖਡੂਰ ਸਾਹਿਬ ਅਤੇ ਸੁਖਜਿੰਦਰ ਸਿੰਘ ਲਾਡੀ,ਸਾਰ ਸਿੰਘ ਰੋਇਲ ਵਿੱਲਾ ਮਜੀਠਾ,ਹਰਪਿੰਦਰ ਸਿੰਘ ਨਿਉ ਮਾਨ ਟਰੈਵਲ ਅੰਮ੍ਰਿਤਸਰ ਹਾਜ਼ਰ ਸਨ।
ਇਸ ਤੋਂ ਇਲਾਵਾ ਸ.ਮੇਘ ਸਿੰਘ,ਪਹਿਲਵਾਨ ਭਾਗ ਸਿੰਘ, ਇੰਸਪੈਕਟਰ ਸ.ਰਜਿੰਦਰ ਸਿੰਘ,ਪ੍ਰਿੰਸੀਪਲ ਸ.ਰਾਜਵਿੰਦਰ ਸਿੰਘ,ਇੰਸਪੈਕਟਰ ਸ.ਗੁਰਪ੍ਰੀਤ ਸਿੰਘ ਬਸਰਾ,ਡੀ.ਐਮ. ਸ.ਬਚਿੱਤਰ ਸਿੰਘ ਮੱਲੀ,ਡੀ.ਐਮ.ਸ.ਦਲਵਿੰਦਰ ਸਿੰਘ ਸੰਧੂ,ਮਾਸਟਰ ਦਲਬੀਰ ਸਿੰਘ ਚੰਬਾਂ,ਮਾਸਟਰ ਗੁਰਨਾਮ ਸਿੰਘ ਧੁੰਨ,ਗੁਰਮੀਤ ਸਿੰਘ ਡੀ.ਸੀ.ਬਾਕੀਪੁਰ,ਸ.ਰਣਜੀਤ ਸਿੰਘ ਸਰਪੰਚ ਭੱਠਲ,ਸ.ਸਹਿਜਾ ਸਿੰਘ,ਚੇਅਰਮੈਨ ਸ. ਸਤਵਿੰਦਰ ਪਾਲ ਸਿੰਘ ਮਲਮੋਹਰੀ,ਚੇਅਰਮੈਨ ਸ. ਅਮਰੀਕ ਸਿੰਘ ਪੱਖੋਕੇ, ਸ.ਜਸਵਿੰਦਰ ਸਿੰਘ ਅਮਰੀਕਾ, ਚੇਅਰਮੈਨ ਸ.ਬਲਦੇਵ ਸਿੰਘ ਪੰਡੋਰੀ ਗੋਲਾ,ਚੇਅਰਮੈਨ ਸ.ਪ੍ਰਗਟ ਸਿੰਘ ਜਵੰਦਾ,ਸ.ਜਤਿੰਦਰ ਸਿੰਘ ਜੱਤੀ ਕੈਰੋਂ, ਸਰਪੰਚ ਸ.ਦਿਲਬਾਗ ਸਿੰਘ ਕਾਹਲਵਾਂ,ਸਰਪੰਚ ਸ. ਅਮਰਜੀਤ ਸਿੰਘ ਖੇਲਾ ਸਰਪੰਚ ਸ.ਮਨਜਿੰਦਰ ਸਿੰਘ ਭੋਈਆ,ਡਾ.ਜਗਤਾਰ ਸਿੰਘ ਵੇਈਂ ਪੂੰਈਂ,ਸ.ਬਲਰਾਜ ਸਿੰਘ ,ਸ.ਨਿਸ਼ਾਨ ਸਿੰਘ ਕੋਟ ਮੁਹੰਮਦ ਖਾਂ,ਸ.ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ ਅਤੇ ਸ.ਕੁਲਦੀਪ ਸਿੰਘ ਸਰਪੰਚ ਸਮੇਤ ਹੋਰ ਅਨੇਕਾਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਸ.ਹਰਵਿੰਦਰ ਸਿੰਘ ਗੋਹਲਵੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।