ਪੰਜਾਬੀ ਫਿਲਮ ਇੰਡਸਟਰੀ ਦਾ 'ਸਿੰਪਾ ਐਵਾਰਡ 2025' (ਸਿਨੇ ਮੀਡੀਆ ਪੰਜਾਬੀ ਅਵਾਰਡ)' ਸ਼ਾਨੋ ਸ਼ੋਕਤ ਨਾਲ ਹੋਇਆ ਸੰਪੰਨ

ਪੰਜਾਬੀ ਫਿਲਮ ਇੰਡਸਟਰੀ ਦਾ 'ਸਿੰਪਾ ਐਵਾਰਡ 2025' (ਸਿਨੇ ਮੀਡੀਆ ਪੰਜਾਬੀ ਅਵਾਰਡ)' ਸ਼ਾਨੋ ਸ਼ੋਕਤ ਨਾਲ ਹੋਇਆ ਸੰਪੰਨ

ਪੋਲੀਵੁੱਡ ਤੇ ਮੀਡੀਆ ਖੇਤਰ ਨਾਲ ਜੁੜੀਆਂ ਵੱਖ ਵੱਖ ਉੱਚ ਸਖਸ਼ੀਅਤਾਂ ਦੀ ਝੋਲੀ ਪਿਆ 'ਸਿੰਪਾ ਐਵਾਰਡ 2025'

ਪੰਜਾਬੀ ਸਿਨੇਮਾ ਅਤੇ ਫਿਲਮ ਮੀਡੀਆ ਨੂੰ ਪ੍ਰਫੁੱਲਤਾ ਕਰਨ ਲਈ ਅਜਿਹੇ ਐਵਾਰਡ ਹੋਣੇ ਬਹੁਤ ਜ਼ਰੂਰੀ-ਮੁਨੀਸ਼ ਸਾਹਨੀ, ਮੁਹੰਮਦ ਸਦੀਕ

ਚੰਡੀਗੜ੍ਹ, 24 ਮਾਰਚ (ਹਰਜਿੰਦਰ ਸਿੰਘ ਜਵੰਦਾ) 

ਪੰਜਾਬੀ ਫਿਲਮ ਇੰਡਸਟਰੀ ਦਾ 'ਸਿੰਪਾ ਐਵਾਰਡ 2025' (ਸਿਨੇ ਮੀਡੀਆ ਪੰਜਾਬੀ ਐਵਾਰਡ)' ਸੀ ਜੀ ਸੀ ਝੰਜੇੜੀ ਕਾਲਜ ਮੁਹਾਲੀ ਵਿਖੇ ਆਯੋਜਿਤ ਕੀਤਾ ਗਿਆ।ਦੱਸ ਦਈਏ ਕਿ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਕੁਲਵੰਤ ਗਿੱਲ,ਐਨ ਐਸ ਲਹਿਲ ਅਤੇ ਤੇਜਿੰਦਰ ਕੌਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਪੰਜਾਬੀ ਪੰਜਾਬੀ ਸਿਨੇਮਾ, ਸੰਗੀਤ ਅਤੇ ਫਿਲਮ ਮੀਡੀਆ ਨੂੰ ਸਮਰਪਿਤ ਵੱਖ ਵੱਖ ਉੱਚ ਸਖਸ਼ੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ, ਨਾਮੀ ਨਿਰਮਾਤਾ ਆਸੁ ਮੁਨੀਸ਼ ਸਾਹਨੀ ਓਮ ਜੀ ਗਰੁੱਪ ਅਤੇ ਗਾਇਕ ਮੁਹੰਮਦ ਸਦੀਕ ਵਲੋਂ ਸਾਂਝੇ ਤੌਰ ਤੇ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੀ ਗਈ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਐਵਾਰਡ ਸਮਾਰੋਹਾਂ ਦੀ ਪੰਜਾਬੀ ਫਿਲਮ ਇੰਡਸਟਰੀ ਅਤੇ ਫਿਲਮੀ ਮੀਡੀਆ ਨੂੰ ਬੇਹੱਦ ਜ਼ਰੂਰਤ ਹੈ ਅਤੇ ਅਜਿਹੇ ਐਵਾਰਡ ਕਲਾਕਾਰਾਂ ਅਤੇ ਪੱਤਰਕਾਰਾਂ ਦਾ ਹੌਂਸਲਾ ਬੁਲੰਦ ਕਰਦੇ ਹਨ।

image

 ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਐਵਾਰਡ ਦੀ ਸ਼ਾਨ ਬਣੇ ਗਾਇਕ ਪੰਮੀ ਬਾਈ, ਅਮਰ ਨੂਰੀ, ਅਮਰਦੀਪ ਸਿੰਘ ਗਿੱਲ, ਅਸ਼ੋਕ ਮਸਤੀ, ਹਰਦੀਪ ਗਿੱਲ, ਅਲਾਪ ਸਿਕੰਦਰ, ਏਕਮ ਚੰਨੋਲੀ, ਸਾਰੰਗ ਸਿਕੰਦਰ, ਹਰਦੀਪ ਸਿੰਘ (ਹਰਦੀਪ ਫਿਲਮਜ਼), ਗਾਇਕ ਜੈਲੀ, ਰਾਖੀ ਹੁੰਦਲ, ਰਾਜ ਜੁਨੇਜਾ, ਦੀਪ ਸੇਹਗਿੱਲ,ਮੁਹੰਮਦ ਸਾਦਿਕ, ਕਵੀ ਸਿੰਘ, ਸਤਿੰਦਰ ਧਾਰਕ, ਤਿਲਕ ਰਾਜ, ਬਿੱਲਾ ਸਿੰਘ,ਮਿਊਜ਼ਿਕ ਡਾਇਰੈਕਟਰ ਕੁਲਜੀਤ, ਅੰਮ੍ਰਿਤਪਾਲ ਬਿੱਲਾ, ਹਰਜੀਤ ਵਾਲੀਆ, ਮਨੀ ਬੋਪਾਰਾਏ, ਰਾਜ ਧਾਲੀਵਾਲ, ਅਨਿਤਾ ਸਵਦੇਸ਼, ਸ਼ਵੇਤਾ ਗੋਰਸ਼, ਅਰਸ਼ ਗਿੱਲ, ਟਾਇਗਰ ਅਤੇ ਸਾਹਿਬ ਸਿੰਘ ਆਦਿ ਵਲੋਂ 'ਸਿੰਪਾ ਐਵਾਰਡ 2025' ਦੀ ਸਲ਼ਾਘਾ ਕਰਦਿਆਂ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।ਇਸ ਐਵਾਰਡ ਸ਼ੋਅ ਮੌਕੇ ਅਦਾਕਾਰ ਜੈ ਰੰਧਾਵਾ, ਧੀਰਜ ਕੁਮਾਰ, ਦਰਸ਼ਨ ਔਲਖ, ਪ੍ਰੋਡਿਊਸਰ ਸੁਵਿਦਾ ਸ਼ਾਹਨੀ, ਨਿਰਦੇਸ਼ਕ ਸਿਮਰਜੀਤ ਹੁੰਦਲ, ਬਨਿੰਦਰ ਬੰਨੀ, ਕੁੱਲ ਸਿੱਧੂ, ਡੈਵੀ ਸਿੰਘ , ਹਾਰਭੀ ਸੰਘਾ, ਪਰਮਵੀਰ ਸਿੰਘ,ਕੁਲਜਿੰਦਰ ਸਿੰਘ ਸਿੱਧੂ, ਪਲਵਿੰਦਰ ਧਾਮੀ, ਬੋਬ ਖਹਿਰਾ, ਸਤਵੰਤ ਕੌਰ, ਜਸਵੀਰ ਗਿੱਲ ਰੇਖਾ ਪ੍ਰਭਾਕਰ,ਪੰਮਾ ਢਿਲੋਂ, ਦੇਵਗਨ ਫੈਮਲੀ,ਕਿਰਨ ਸ਼ੈਰਗਿੱਲ, ਫਿਦਾ ਗਿੱਲ,ਮੁਹੰਦਮ ਨਾਜਿਮ, ਵਰਨਾਜ ਸਟੂਡਿਓ,ਜੱਸੀ ਲੋਕਾ,ਅਜਾਇਬ ਸਿੰਘ ਔਜਲਾ, ਦਲਜੀਤ ਸਿੰਘ ਅਰੋੜਾ, ਜਿੰਦ ਜਵੰਦਾ, ਰੋਹਿਤ ਧੀਮਾਨ, ਗੁਰਪ੍ਰੀਤ ਰਟੋਲ, ਰੋਮਾ ਸੇਖੀ, ਅੰਗਦ ਸਚਦੇਵਾ, ਧਰਮਿੰਦਰ ਸੋਨੂ ਅਤੇ ਗਰੀਬ ਦਾਸ ਆਦਿ ਸਖਸ਼ੀਅਤਾਂ ਨੂੰ ਵੱਖ ਵੱਖ ਕੈਟਾਗਿਰੀ ਅਧੀਨ 'ਸਿੰਪਾ ਐਵਾਰਡ 2025' ਨਾਲ ਨਿਵਾਜਿਆ ਗਿਆ।

image

ਇਸ ਮੌਕੇ ਹਾਜ਼ਰੀਨ ਕਲਾਕਾਰਾਂ ਅਤੇ ਭੰਗੜਾ ਗਰੁੱਪ ਦੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਲਾਈਵ ਪੇਸ਼ਕਾਰੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਵਰੂਨ ਨੇ ਬਾਖੂਬੀ ਨਿਭਾਈ। ਇਸ ਮੌਕੇ 'ਸਿੰਪਾ ਐਵਾਰਡ 2025' ਦੇ ਫਾਉਂਡਰ ਕੁਲਵੰਤ ਗਿੱਲ,ਐਨ ਐਸ ਲਹਿਲ ਅਤੇ ਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਐਵਾਰਡ ਸ਼ੋਅ ਦਾ ਮਕਸਦ ਪੰਜਾਬੀ ਸਿਨੇਮਾ ਤੇ ਮੀਡੀਆ ਖੇਤਰ ਨਾਲ ਜੁੜੇ ਪੱਤਰਕਾਰਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਹੌਂਸਲਾ ਅਫਜ਼ਾਈ ਕਰਨਾ ਹੈ।ਇਸ ਮੌਕੇ ਉੱਘੀ ਸਮਾਜ ਸੇਵੀ ਤੇ ਪ੍ਰੋਗਰਾਮ ਦੀ ਸਰਪ੍ਰਸੱਤ ਸ਼੍ਰੀਮਤੀ ਜਗਜੀਤ ਕੌਰ ਕਾਹਲੋਂ, ਪੱਤਰਕਾਰ ਤਿਲਕ ਰਾਜ,ਓਮਕਾਰ ਸਿੰਘ ਸਿੱਧੂ,ਨਿਰਮਾਤਾ ਪ੍ਰਦੀਪ ਢੱਲ,ਆਰ.ਪੀ ਸਿੰਘ,ਕਰਨੈਲ ਸਿੰਘ,ਦਵਿੰਦਰ ਸਿੰਘ ਚੌਹਾਨ,ਸਿਮਰਪ੍ਰੀਤ ਕੌਰ,ਦਿਨੇਸ਼,ਸਰਬਜੀਤ ਸਿੰਘ ਗਿੱਲ,ਨਿਰਮਾਤਾ ਦਲੀਪ ਸ਼ਾਹ,ਜਸ਼ਨ ਗਿੱਲ,ਸੈਂਡੀ ਜੁਨੇਜਾ,ਮਨਪ੍ਰੀਤ ਔਲਖ,ਹਰਪ੍ਰੀਤ ਸਿੰਘ,ਕੁਲਦੀਪ ਸਿੰਘ,ਗਾਇਕ ਬੌਬੀ ਬਾਜਵਾ,ਰਮਨਦੀਪ ਸਿੰਘ,ਬਿੰਦਰ,ਰਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਜਸਪ੍ਰੀਤ ਸਿੰਘ,ਸ਼ਾਈਨ ਸੰਦੀਪ ਪ੍ਰਾਗ,ਸਰਬਜੀਤ ਸੋਢੀ,ਤਰਨਜੀਤ ਸਿੰਘ,ਹਰਪ੍ਰੀਤ ਹਨੀ,ਸਿਮਰਨ ਹੰਸ ਆਦਿ ਵੀ ਮੌਜੂਦ ਰਹੇ।

image

ਇਸ ਖਾਸ ਮੌਕੇ ਤੇ ਸਿੰਪਾ ਦੇ ਮੈਂਬਰ ਸੀਨੀਅਰ ਪੱਤਰਕਾਰ ਅਜਾਇਬ ਔਜਲਾ,ਰਾਜਿੰਦਰ ਦੱਤ,ਅਰਮਾਨ , ਪੱਤਰਕਾਰ ਦਿਨੇਸ਼ ਤੇ ਸੁਖਵਿੰਦਰ ਸੁੱਖੀ,ਫੋਰਐਵਰ ਚੈਨਲ ਤੋਂ ਜਸ਼ਨ,ਚਸਕਾ ਟੀਵੀ ਤੋਂ ਸੰਦੀਪ,ਫੈਕਟ ਨਿਊਜ ਤੋਂ ਮਨਪ੍ਰੀਤ ਔਲਖ,ਲਾਇਵਔਨ ਚੈਨਲ ਤੋਂ ਰਮਨਦੀਪ ਸਿੰਘ,ਏ.ਬੀ.ਸੀ ਤੋਂ ਜਗਤਾਰ ਭੂੱਲਰ,ਫੈਕਟ ਨਿਊਜ ਤੋਂ ਅਨਿਲ ਭਾਰਦਭਾਜ,ਆਰ ਬੀ ਜੇ ਚੌਹਾਨ,ਸਿਮਰਨ ਹੰਸ,ਪੰਜ ਦਰਿਆ ਚੈਨਲ ਤੋਂ ਦਵਿੰਦਰ ਚੌਹਾਨ,ਲੱਕੀ ਕੁਰਾਲੀ,ਦਿਆਲ ਕ੍ਰਿਸ਼ਨ,ਹਰਮਨਦੀਪ ਸਿੰਘ,ਹਿੰਮਤ ਸਿੰਘ,ਸ਼ਿੰਵਮ,ਕੈਮਰਾਮੈਨ ਦਲਜੀਤ ਸਿੰਘ,ਪੰਜਾਬ ਪਲੱਸ ਤੋਂ ਸੁਨੀਲ,ਸੀਨੀਅਰ ਪੱਤਰਕਾਰ ਜੱਸੀ ਵੜੈਚ,ਕੈਮਰਾਮੈਨ ਅਮਨਦੀਪ ਸਿੰਘ,ਮਨਪ੍ਰੀਤ ਖੁੱਲਰ,ਬਿਲੋਗਰ ਨਿਮਰਤ ਪ੍ਰਤਾਪ ਸਿੰਘ ਹਾਜ਼ਰ ਸਨ। ਇਸ ਖਾਸ ਮੌਕੇ ਤੇ ਸੀਨੀਅਰ ਪੱਤਰਕਾਰ ਕਮਾਇਨੀ ਸ਼ਰਮਾ ਤੇ ਏਵੀਪੀ ਨਿਊਜ ਦੇ ਸੀਨੀਅਰ ਹੋਸਟ ਬਵਨੀਤ ਸਿੰਘ ਦਾ ਖਾਸ ਸਨਮਾਨ ਕੀਤਾ ਗਿਆ।