ਵਿਸਾਖੀ ਮੇਲੇ ਮੌਕੇ ਇਟਲੀ ‘ਚ ਗੁਰਲੇਜ ਅਖਤਰ ਦੀ ਗਾਇਕੀ ਦਾ ਜਲਵਾ

ਵਿਸਾਖੀ ਮੇਲੇ ਮੌਕੇ ਇਟਲੀ ‘ਚ ਗੁਰਲੇਜ ਅਖਤਰ ਦੀ ਗਾਇਕੀ ਦਾ ਜਲਵਾ

ਰੋਮ ਇਟਲੀ 12 ਮਾਰਚ ,ਸਾਬੀ ਚੀਨਿਆ

ਗੁਰਲੇਜ ਅਖਤਰ 4 ਅਪ੍ਰੈਲ ਨੂੰ ਥਿੰਦ ਪੈਲਸ, ਬੋਰਗੋ ਵੋਦਚੀ (ਇਟਲੀ) ਪਹੁੰਚ ਰਹੀ – ਹੋਣਗੀਆਂ ਸ਼ਾਨਦਾਰ ਰੌਣਕਾਂ

ਰੋਮ, ਇਟਲੀ (ਸਾਬੀ ਚੀਨੀਆ): ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ 4 ਅਪ੍ਰੈਲ (ਸ਼ੁੱਕਰਵਾਰ) ਸ਼ਾਮ 5 ਵਜੇ ਥਿੰਦ ਪੈਲਸ, ਬੋਰਗੋ ਵੋਦਚੀ (ਸਬਾਊਦੀਆ), ਲਾਤੀਨਾ ‘ਚ ਲਾਈਵ ਸ਼ੋਅ ਕਰਨ ਜਾ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਵਿੰਦਰ ਸਿੰਘ ਥਿੰਦ, ਸ਼੍ਰੀ ਪਵਨ, ਨਰੇਸ਼ ਅਤੇ ਜੱਸੀ ਭੰਗੜਾ ਬੁਆਏਜ਼ ਨੇ ਦੱਸਿਆ ਕਿ ਗੁਰਲੇਜ ਅਖਤਰ ਪੰਜਾਬ ਦੀ ਇੱਕ ਸ਼ਾਨਦਾਰ ਆਵਾਜ਼ ਹੈ, ਜਿਨ੍ਹਾਂ ਨੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਸਮੇਤ ਕਈ ਪੰਜਾਬੀ ਸੁਪਰਸਟਾਰਾਂ ਨਾਲ ਗਾਇਕੀ ਕੀਤੀ ਹੈ। ਵਿਸਾਖੀ ਮੇਲੇ ਦੇ ਮੌਕੇ ਤੇ ਇਹ ਸ਼ੋਅ ਪੰਜਾਬੀ ਸਰੋਤਿਆਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਰਿਹਾ ਹੈ।

ਇਸ ਸ਼ੋਅ ਵਿੱਚ ਕੁਲਵਿੰਦਰ ਕੈਲੀ ਵੀ ਸਰੋਤਿਆਂ ਦਾ ਮਨੋਰੰਜਨ ਕਰਨਗੇ, ਜਦਕਿ ਮਸ਼ਹੂਰ ਸਟੇਜ ਐਨਕਰ ਮਨਦੀਪ ਸੈਣੀ ਸ਼ੋਅ ਦੀ ਮੇਜ਼ਬਾਨੀ ਕਰਨਗੇ। ਪ੍ਰੋਗਰਾਮ ਦੀ ਸ਼ੁਰੂਆਤ ਹਿੱਟ ਗੀਤ "ਔਕਾਤ" ਅਤੇ "ਵਰਗਾ" ਗਾਉਣ ਵਾਲੇ ਮਸ਼ਹੂਰ ਗਾਇਕ ਗੁਰਿੰਦਰ ਢਿੱਲੋਂ ਦੇ ਧਮਾਕੇਦਾਰ ਗੀਤਾਂ ਨਾਲ ਹੋਵੇਗੀ।

ਇਸ ਪ੍ਰੋਗਰਾਮ ਦੇ ਮੁੱਖ ਸਪਾਂਸਰ RIA Money Gram ਹੋਣਗੇ।

ਇਸ ਮੌਕੇ ਪ੍ਰਸਿੱਧ ਪ੍ਰਮੋਟਰ ਰਮਨ ਮੈਂਗੜਾ ਅਤੇ ਜਗਦੀਪ ਵਲਜੋਤ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ।