Nazrana Times

ਪੰਜਾਬੀ

ਸ਼੍ਰੋਮਣੀ ਅਕਾਲੀ ਦਲ "ਵਾਰਿਸ ਪੰਜਾਬ ਦੇ" ਜਲਦ ਹੀ ਦਿੱਲੀ ਚ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਕੀਤਾ ਜਾਵੇਗਾ ਐਲਾਨ ਬਾਪੂ ਤਰਸੇਮ ਸਿੰਘ/ਮਨਪ੍ਰੀਤ ਸਿੰਘ ਇਆਲੀ

17 Sep, 2026 11:46 PM

ਗੁਰਦੁਆਰਾ ਨਾਢਾ ਸਾਹਿਬ ਵਿਖੇ ਹੋਈ ਮੀਟਿੰਗ 'ਚ ਸ. ਸੁਖਵਿੰਦਰ ਸਿੰਘ ਮੰਡੇਬਾਰ ਨੂੰ ਨਿਯੁਕਤ ਕੀਤਾ ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਹਰਿਆਣਾ ਇਕਾਈ ਦਾ ਪ੍ਰਧਾਨ

ਸ. ਗੁਰਬੀਰ ਸਿੰਘ ਤਲਾਕੌਰ ਮੌਜੂਦਾ ਮੈਂਬਰ ਅਤੇ ਮੀਤ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਨੀਅਰ ਆਗੂਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' 'ਚ ਹੋਏ ਸ਼ਾਮਿਲ

ਚੰਡੀਗੜ੍ਹ 17 ਸਤੰਬਰ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ "ਵਾਰਿਸ ਪੰਜਾਬ ਦੇ" ਜਿੱਥੇ ਪੰਜਾਬ ਵਿੱਚ ਸਿਆਸੀ ਭਰੋਸੇ ਵਜੋਂ ਉਭਰਿਆ ਹੈ ਉਥੇ ਹੀ ਇਸ ਭਰੋਸੇ ਵਾਲੇ ਉਭਾਰ ਨੂੰ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸੇ ਵਿਸ਼ਵਾਸ ਤਹਿਤ ਅਕਾਲੀ ਦਲ "ਵਾਰਿਸ ਪੰਜਾਬ ਦੇ" ਨੂੰ ਹਰਿਆਣਾ ਵਿੱਚ ਉਸ ਸਮੇਂ ਵੱਡੀ ਜਥੇਬੰਧਕ ਮਜ਼ਬੂਤੀ ਮਿਲੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸੀਨੀਅਰ ਆਗੂਆਂ ਸਮੇਤ ਕਈ ਨਾਮਵਰ ਸਖ਼ਸ਼ੀਅਤਾਂ ਨੇ ਅਕਾਲੀ ਦਲ "ਵਾਰਿਸ ਪੰਜਾਬ ਦੇ" ਵਿੱਚ ਰਸਮੀ ਤੌਰ 'ਤੇ ਸ਼ਮੂਲੀਅਤ ਕੀਤੀ। ਇਤਿਹਾਸਿਕ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਹੋਈ ਪੰਥਕ ਇਕੱਤਰਤਾ ਮੌਕੇ ਵੱਡੀ ਗਿਣਤੀ ਵਿੱਚ ਹਰਿਆਣਾ ਤੋ ਸੰਗਤ ਹਾਜ਼ਰ ਰਹੀ। ਇਸ ਵੱਡੇ ਪੰਥਕ ਇਕੱਠ ਨੇ ਹਰਿਆਣਾ ਦੀ ਸਿਆਸਤ ਵਿੱਚ ਅਕਾਲੀ ਸੋਚ ਦੀ ਅਗਵਾਈ ਨੂੰ ਹੋਰ ਮਜ਼ਬੂਤ ਕੀਤਾ ਹੈ। ਸਰਦਾਰ ਗੁਰਬੀਰ ਸਿੰਘ ਤਲਾਕੌਰ ਮੌਜੂਦਾ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ "ਵਾਰਿਸ ਪੰਜਾਬ" ਦੇ ਵਿੱਚ ਸ਼ਮੂਲੀਅਤ ਕੀਤੀ। ਅੱਜ ਦੀ ਇਸ ਮਹੱਤਵਪੂਰਨ ਇਕੱਤਰਤਾ ਮੌਕੇ ਬਾਪੂ ਤਰਸੇਮ ਸਿੰਘ, ਸਰਦਾਰ ਮਨਪ੍ਰੀਤ ਸਿੰਘ ਇਯਾਲੀ ਅਤੇ ਭਾਈ ਭਾਈ ਸੁਖਵਿੰਦਰ ਸਿੰਘ ਅਵਗਾਨ ਉਚੇਚੇ ਤੌਰ ਤੇ ਹਾਜ਼ਰ ਰਹੇ। ਖਾਸ ਗੱਲ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪੰਥਕ ਅਤੇ ਅਕਾਲੀ ਸੋਚ ਦੀ ਅਗਵਾਈ ਅਤੇ ਜਵਾਬਦੇਹੀ ਵਾਲੀ ਲੀਡਰਸ਼ਿਪ ਦੇ ਪੈਦਾ ਹੋਏ ਖਲਾਅ ਨੂੰ ਇੱਕ ਅਟੁੱਟ ਵਿਸ਼ਵਾਸ ਦੇ ਨਾਲ ਭਰਦੇ ਹੋਏ ਅਕਾਲੀ ਦਲ 'ਵਾਰਿਸ ਪੰਜਾਬ ਦੇ' ਲੀਡਰਾਂ ਮੁੜ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਪੰਥਕ ਹਮਦਰਦੀਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਮੁੜ ਖਾਲਸਾ ਰਾਜ ਕਾਇਮ ਕਰਨ ਦੀਆਂ ਵਿਉਂਤਬੰਦੀਆਂ ਉਲੀਕਣਾ ਲਈ ਸਮੁੱਚੇ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤਾਂ ਕਿ ਖੇਰੂੰ-ਖੇਰੂੰ ਹੋਈ ਪੰਥਕ ਸ਼ਕਤੀ ਨੂੰ ਇੱਕ ਪਲੇਟਫਾਰਮ 'ਤੇ ਇਕੱਤਰ ਕਰਕੇ ਮੁੜ ਖਾਲਸਾ ਰਾਜ ਦੀ ਸਥਾਪਤੀ ਕੀਤੀ ਜਾ ਸਕੇ। ਹਰਿਆਣਾ ਵਿੱਚ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਇਕਾਈ ਸਥਾਪਿਤ ਹੋਣੀ ਬਹੁਤ ਵੱਡੀ ਪ੍ਰਾਪਤੀ ਹੈ। ਇਸ ਤੋਂ ਅੱਗੇ ਹੋਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਸੀਨੀਅਰ ਆਗੂ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰਨ ਲਈ ਕੀ ਯੋਗ ਕਦਮ ਉਠਾਉਣਗੇ ਫਿਲਹਾਲ ਇਸ ਬਾਰੇ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ। ਪ੍ਰੰਤੂ ਦੇਸ਼-ਵਿਦੇਸਾਂ ਦੀਆਂ ਸੰਗਤਾਂ ਸਿੱਖ ਕੌਮ ਨਾਲ ਕੀਤੇ ਜਾ ਰਹੇ ਗੈਰ ਕਾਨੂੰਨੀ ਤਸ਼ਦਦ ਅਤੇ ਨਫਰਤ ਭਰੇ ਵਤੀਰੇ ਕਾਰਨ ਇੰਡੀਅਨ ਸਟੇਟ ਦੀਆਂ ਸਰਕਾਰਾਂ ਤੋਂ ਬਿਲਕੁਲ ਤੰਗ ਆ ਚੁੱਕੀਆਂ ਹਨ। ਕਿਉਂਕਿ ਖਾਲਸਾ ਪੰਥ ਨੂੰ ਗੈਰਕਾਨੂੰਨੀ ਢੰਗ ਨਾਲ ਗੁਲਾਮ ਰੱਖਣ ਲਈ ਕਾਨੂੰਨ ਬਣਾਏ ਗਏ ਹਨ ਤਾਂ ਕਿ ਖੇਰੂੰ-ਖੇਰੂੰ ਹੋਈ ਪੰਥਕ ਸ਼ਕਤੀ ਇੱਕ ਪਲੇਟਫਾਰਮ ਤੇ ਇਕੱਤਰ ਨਾ ਹੋ ਸਕੇ। ਸਰਕਾਰੀ ਏਜੰਸੀਆਂ ਰਾਹੀਂ ਬਾਦਲਾਂ ਦੇ ਗਦਾਰ ਲੀਡਰਾਂ ਨੂੰ ਖਰੀਦ ਕੇ ਜਾਂ ਧਮਕਾ ਕੇ ਪੰਜਾਬ ਦੇ ਵਿੱਚ ਨਸ਼ੇ ਅਤੇ ਹੋਟ ਸਟੇਟਾਂ ਦੇ ਹਿੰਦੂਆਂ ਅਤੇ ਗੈਰ ਪੰਜਾਬੀਆਂ ਨੂੰ ਵੋਟਰ ਕਾਰਡ ਆਧਾਰ ਕਾਰਡ ਵਗੈਰਾ ਬਣਾ ਕੇ ਹਿੰਦੂ ਰਾਸ਼ਟਰ ਆਰ ਐਸ ਐਸ ਦੀਆਂ ਨੀਤੀਆਂ ਤਹਿਤ ਪੰਜਾਬ ਵਿੱਚ ਸਿਆਸਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਤਾਜ਼ਾ ਉਦਾਹਰਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਸਥਿਤ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਚ ਆਰਐਸਐਸ ਦੀ ਬਾਦਲ ਪਰਿਵਾਰ ਵੱਲੋਂ ਜਿੱਤ ਕਰਾਉਣਾ ਹੈ। ਪੰਜਾਬ ਦੇ ਲੋਕਾਂ ਨੂੰ ਅਤੇ ਪੰਥਕ ਹਮਦਰਦੀਆਂ ਨੂੰ ਪੰਜਾਬ ਦੇ ਗਦਾਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਘਰ ਵਿੱਚ ਬਿਠਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਨਾ ਕਿ ਪੰਜਾਬ ਵਿੱਚ ਗੰਦੀ ਸਿਆਸਤ ਵਿੱਚ ਮਦਦ ਕਰਨ। ਬਾਦਲ ਗਦਾਰਾਂ ਦਾ ਟੋਲਾ ਨੂੰ ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਖਾਲਸਾ ਪੰਥ ਨੇ ਰਾਜ ਕੀਤਾ ਹੈ ਅਤੇ ਖਾਲਸਾ ਪੰਥ ਮੁੜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਖਾਲਸਾ ਰਾਜ ਸਥਾਪਤ ਕਰਨ ਲਈ ਕੋਸ਼ਿਸ਼ਾਂ ਵਿੱਚ ਹੈ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News