ਦੀਪ ਸਿਆਂ ਕੁਰਬਾਨੀ ਤੇਰੀ, ਪੰਥ ਪੰਜਾਬ ਰੁਸ਼ਨਾਊਗੀ।

ਦੀਪ ਸਿਆਂ ਕੁਰਬਾਨੀ ਤੇਰੀ,  ਪੰਥ ਪੰਜਾਬ ਰੁਸ਼ਨਾਊਗੀ।

ਕਵਿਤਾ : ਦੀਪ ਸਿੱਧੂ ਦੀ ਯਾਦ ’ਚ

 ਤੇਰੀ ਲਾਈ ਚੰਗਿਆੜੀ, ਘਰ-ਘਰ ਦੀਪ ਜਗਾਊਗੀ। 

ਦੀਪ ਸਿਆਂ ਕੁਰਬਾਨੀ ਤੇਰੀ, ਪੰਥ ਪੰਜਾਬ ਰੁਸ਼ਨਾਊਗੀ। 

 ਕਿਸਾਨ ਸੰਘਰਸ਼ ਦੇ ਸਮੇਂ, ਤੂੰ ਹੀਰੋ ਬਣ ਕੇ ਉਭਰਿਆ ਸੀ। 

ਸ਼ੰਭੂ ਮੋਰਚੇ ਤੋਂ ਦਿੱਲੀ ਵੱਲ, ਤੂੰ ਜਰਨੈਲ ਬਣ ਕੇ ਡਟਿਆ ਸੀ।

 ਜਦ-ਜਦ ਵੀ ਆਊ 26 ਜਨਵਰੀ, ਤੇਰੀ ਯਾਦ ਬਹੁਤ ਸਤਾਊਗੀ। 

ਲਾਲ ਕਿਲ੍ਹੇ ’ਤੇ ਖ਼ਾਲਸਈ ਨਿਸ਼ਾਨ ਝੁਲਾਉਂਦਿਆਂ ਦੀ, ਤੇਰੀ ਤਸਵੀਰ ਨਜ਼ਰੀਂ ਆਊਗੀ। 

 ਮਸਲਾ ਨਹੀਂ ਜਮੀਨਾਂ ਦਾ, ਜ਼ਮੀਰਾਂ ਦਾ ਤੂੰ ਦੱਸਿਆ ਸੀ। 

ਫ਼ਸਲਾਂ ਤੋਂ ਲੈ ਕੇ ਨਸਲਾਂ ਤਕ ਹੋਂਦ ਦੀ ਲੜਾਈ ਤੂੰ ਦੱਸਿਆ ਸੀ। 

 ਤੂੰ ਕਿਹਾ ਕਿ ਝਾੜੂ ਨਹੀਂ, ਕਿਰਪਾਨ ਫੜੋ, ਜਰਨੈਲ ਆਪਣੇ ਦੀ ਪਛਾਣ ਕਰੋ।

 ਖ਼ਾਲਿਸਤਾਨ ਦੇ ਵੱਲ ਤੁਰੋ, ਮੁੱਖੜੇ ਗੁਰਾਂ ਦੇ ਵੱਲ ਕਰੋ।

 ਥੋੜ੍ਹੇ ਸਮੇਂ ’ਚ ਪੰਥ ਦੀ, ਵੱਡੀ ਸੇਵਾ ਤੂੰ ਕਰ ਗਿਆ। 

 ਪੰਜਾਬ ਨਾਲ਼ ਤੂੰ ਵਫ਼ਾ ਕੀਤੀ, ਤਾਂਹੀਂ ਦਿਲਾਂ ਸਾਡੇ ’ਚ ਵੱਸ ਗਿਆ। 

image


 - ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ) ਮੋ : 88722-93883 #SYFB