ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵਲੋ 01 ਸਾਲ ਪਹਿਲਾ ਡਿੱਗਿਆ ਹੋਇਆ ਫੋਨ ਟਰੇਸ ਕਰਕੇ ਵਾਪਿਸ ਕੀਤਾ
- ਕਨੂੰਨ
- 22 Sep,2025

ਨਜ਼ਰਾਨਾ ਟਾਈਮਜਭੋਗਪੁਰ,ਮਨਜਿੰਦਰ ਸਿੰਘ ਭੋਗਪੁਰ
ਮਿਤੀ 21.08.24 ਭੋਗਪੁਰ ਤੋਂ ਪਰਮਿੰਦਰ ਕੋਰ ਪਤਨੀ ਸੁਰਜੀਤ ਸਿੰਘ ਵਾਸੀ ਗੁਰੁ ਨਾਨਕ ਨਗਰ ਭੋਗਪੁਰ ਥਾਣਾ ਭੋਗਪੁਰ ਜਿਲਾ ਜਲੰਧਰ ਨੇ ਹਾਜਰ ਥਾਣਾ ਆ ਕੇ ਇਤਲਾਹ ਦਿੱਤੀ ਸੀ ਕਿ ਉਸ ਦਾ ਮੋਬਾਇਲ ਫੋਨ ਮਾਰਕਾ ਸੈਮਸੰਗ 5 ਜੀ ਰੰਗ ਕਾਲਾ ਭੋਗਪੁਰ ਬਜਾਰ ਵਿੱਚ ਡਿੱਗ ਗਿਆ ਹੈ। ਜਿਸ ਤੇ ਮੁਖ ਅਫਸਰ ਥਾਣਾ ਭੋਗਪੁਰ ਜੀ ਦੀ ਹਦਾਇਤ ਤੇ ਤੁਰੰਤ ਥਾਣਾ ਭੋਗਪੁਰ ਦੇ ਟੈਕਨੀਕਲ ਸਟਾਫ ਵਲੋ ਉਕਤ ਮੋਬਾਇਲ ਫੋਨ ਟਰੈਕਿੰਗ ਤੇ ਲਗਾ ਕੇ ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ ਜੀ ਦੇ ਆਦੇਸ਼ਾ ਨਾਲ Traceabillity Data ਨੂੰ ਖੰਗਾਲਦੇ ਹੋਏ ਬੜੀ ਮਿਹਨਤ ਨਾਲ ਸੀਨੀਅਰ ਸਿਪਾਹੀ ਤਰਨਪ੍ਰੀਤ ਸਿੰਘ 1430 ਵਲੋ ਫੋਨ ਟਰੇਸ ਕਰਕੇ ਅੱਜ ਮਿਤੀ 22.09.25 ਨੂੰ ਪਰਮਿੰਦਰ ਕੌਰ ਨੂੰ ਸਮੇਤ ਉਹਨਾ ਦੇ ਪਤੀ ਸੁਰਜੀਤ ਸਿੰਘ ਨੂੰ ਥਾਣਾ ਬੁਲਾ ਕੇ ਸੀਨੀਅਰ ਸਿਪਾਹੀ ਤਰਨਪ੍ਰੀਤ ਸਿੰਘ 1430 ਕੰਪਿਊਟਰ ਆਪ੍ਰੇਟਰ ਥਾਣਾ ਭੋਗਪੁਰ, ਸੀਨੀਅਰ ਸਿਪਾਹੀ ਵਿਨੋਦ ਕੁਮਾਰ 1558, ਸੀਨੀਅਰ ਸਿਪਾਹੀ ਗੁਰਨਾਮ ਸਿੰਘ 1570 ਮੁਖ ਮੁਣਸ਼ੀ ਥਾਣਾ ਭੋਗਪੁਰ ਵਲੋ ਫੋਨ ਉਹਨਾ ਦੇ ਹਵਾਲੇ ਕੀਤਾ। ਜਿਨਾ ਵਲੋ ਪੁਲਿਸ ਕਰਮਚਾਰੀਆ ਦੀ ਸ਼ਲਾਘਾ ਕਰਦਿਆ ਹੋਇਆ। ਪੁਲਿਸ ਮਹਿਕਮੇ ਦਾ, ਮਾਨਯੋਗ ਐਸ.ਐਸ.ਪੀ ਸਾਹਿਬ ਜਲੰਧਰ (ਦ) ਸ਼੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ ਜੀ ਦਾ ਅਤੇ ਐਸ.ਐਚ.ਉ ਥਾਣਾ ਭੋਗਪੁਰ ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ ਜੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ।
Posted By:

Leave a Reply