ਸੁਨੱਖੀ ਪੰਜਾਬਣ ਮੁਕਾਬਲਾ-7 ਦਾ ਗ੍ਰੈਂਡ ਫਿਨਾਲੇ ਦਿੱਲੀ ’ਚ ਰੌਣਕਾਂ ਨਾਲ ਮਨਾਇਆ ਗਿਆ
- ਮਨੋਰੰਜਨ
- 22 Sep,2025

ਦਿੱਲੀ, 22 ਸਤੰਬਰ 2025, ਮਨਜਿੰਦਰ ਸਿੰਘ ਭੋਗਪੁਰ
ਸੁਨੱਖੀ ਪੰਜਾਬਣ ਮੁਕਾਬਲਾ-7 - ਪਾਵਰਡ ਬਾਈ ਰੋਜ਼ਾ ਹਰਬਲ ਕੇਅਰ ਦਾ ‘ਗ੍ਰੈਂਡ ਫਿਨਾਲੇ’ ਪ੍ਰੋਗਰਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਪੀਤਮ ਪੁਰਾ (ਦਿੱਲੀ ਯੂਨੀਵਰਸਿਟੀ) ਵਿਖੇ ਕਰਾਇਆ ਗਿਆ। ਪੰਜਾਬੀ ਫਿਲਮਾਂ ਤੇ ਹੋਰ ਵੱਖ ਵੱਖ ਖੇਤਰਾਂ ਨਾਲ ਜੁੜੇ ਮਾਹਰਾਂ ਦੀ ਮੌਜੂਦਗੀ ਵਿਚ ਹੋਏ ਇਸ ਫਾਈਨਲ ਮੁਕਾਬਲੇ ’ਚ ਪੰਜਾਬਣ ਮੁਟਿਆਰਾ ਨੇ ਸਟੇਜ ’ਤੇ ਪੰਜਾਬੀ ਲੋਕ ਗੀਤ, ਭੰਗੜਾ, ਨਾਟਕ,ਕਾਮੇਡੀ ਅਤੇ ਹੋਰ ਤਰੀਕਿਆਂ ਰਾਹੀਂ ਆਪਣੇ ਆਪਣੇ ਹੁਨਰ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ । ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਨੇ ਪੈਂਤੀ ਅੱਖਰੀ ਲਿੱਖ ਕੇ ਵਿਖਾਈ ਅਤੇ ਸਭਿਆਚਾਰ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਵੀ ਦਿੱਤੇ । ਇਸ ਮੁਕਾਬਲੇ ਵਿਚ ਪੰਜਾਬਣ ਮੁਟਿਆਰ ਦਿੱਲੀ ਦੀ ਕਿਰਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਦੂਜਾ ਅਸਥਾਨ ਤੇ ਜਲੰਧਰ ਤੋਂ ਭਾਰਤੀ ਓਜਲਾ ਤੇ ਦਿੱਕੀ ਤੋਂ ਦੁਰਗਾ ਮਲਹੋਤਰਾ ਦੇ ਵਿਚ ਹੋਇਆ ਟਾਈ ਅਤੇ ਤੀਜਾ ਅਸਥਾਨ ਤੇ ਆਉਣ ਵਾਲੀ ਪਟਿਆਲੇ ਦੀ ਖੁਸ਼ੀ ਅਤੇ ਦਿੱਲੀ ਦੀ ਸਮਿਖਿਆ ਦੇ ਵਿਚ ਵੀ ਹੋਇਆ ਟਾਈ।ਇਸ ਪ੍ਰੋਗਰਾਮ ਦੀ ਸ਼ੁਰੂਆਤ , ਰੁਹਾਨੀ ਸੰਗੀਤ ਗਰੁੱਪ ਵੱਲੋਂ ਪੁਰਾਤਨ ਸਾਜਾਂ ਨਾਲ ਕੀਰਤਨ ਰਾਹੀਂ ਕੀਤੀ ਗਈ।
ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਕਾਲਜ ਦੀ ਭੰਗੜਾ ਟੀਮ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ । ਸਿਮਨੀਤ ਕੌਰ ਅਤੇ ਅਰਲੀਨ ਕੌਰ ਵੱਲੋਂ ਪੰਜਾਬੀ ਸਭਿਆਚਾਰ ਬਾਰੇ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਮਾਂ ਬੋਲੀ ਪੰਜਾਬੀ, ਸਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ਾਂ ਦੇ ਮੱਦੇਨਜ਼ਰ ਕਰਵਾਏ ਜਾਣ ਵਾਲੇ ਸੁਨੱਖੀ ਪੰਜਾਬਣ ਦੇ ਗ੍ਰੈਂਡ ਫਿਨਾਲੇ ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਤੇ ਵਿਰਾਸਤ ਫਿਲਮਜ਼ ਦੇ ਮਾਲਕ ਜਰਨੈਲ ਸਿੰਘ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ । ਇਸ ਦੇ ਨਾਲ ਹੀ ਗੈਸਟ ਆਫ ਆਨਰ ਵਜੋਂ ਉੱਦਯੋਗਪਤੀ ਸੁਨੀਤਾ ਸਿੰਘ, ਪ੍ਰਸਿੱਧ ਪਲਮੋਨੋਲੋਜਿਸਟ ਡਾ. ਹਰੀਸ਼ ਭਾਟੀਆ, ਮੋਟੀਵੇਸ਼ਨਲ ਸਪੀਕਰ ਸੰਦੀਪ ਕੌਰ ਅਤੇ ਰੋਜ਼ਾ ਹਰਬਲ ਕੇਅਰ ਦੇ ਸੀਈਓ ਰਾਓ ਚਰਨ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿਚ ਜੱਜਾਂ ਦੀ ਭੂਮਿਕਾ ਪੰਜਾਬੀ ਫਿਲਮ ਇੰਡਸਟਰੀ ਅਤੇ ਸੋਸ਼ਲ ਮੀਡੀਆ ਦੀਆਂ ਮਸ਼ਹੂਰ ਹਸਤੀਆਂ ਵੱਲੋਂ ਨਿਭਾਈ ਗਈ । ਜਿਸ ਵਿਚ ਅਦਾਕਾਰਾ ਨਵਪ੍ਰੀਤ ਗਿੱਲ, ਇਨਫਲੂਐਂਸਰ ਜੀਤ ਮਥਾਰੂ, ਇਨਫਲੂਐਂਸਰ ਪੁਨੀਤ ਕੋਛਰ, ਭੰਗੜਾ ਕਵੀਨ ਐਸ਼ਲੀ ਕੌਰ, ਅਦਾਕਾਰਾ ਮੀਸ਼ਾ ਸਰੋਵਾਲ, ਉਦਯੋਗਪਤੀ ਅਮਨ ਕੂਨਰ ਅਤੇ ਰੋਜ਼ਾ ਹਰਬਲ ਕੇਅਰ ਦੇ ਡਾਇਰੈਕਟਰ ਦੀਪਿੰਦਰ ਸਿੰਘ ਨਰੰਗ ਸ਼ਾਮਲ ਸਨ।
ਇਸ ਮੁਕਾਬਲੇ ਦੀ ਸੰਚਾਲਕ ਡਾ. ਅਵਨੀਤ ਕੌਰ ਭਾਟੀਆ ਨੇ ਕਿਹਾ ਕਿ "ਸੁਨੱਖੀ ਪੰਜਾਬਣ ਮੁਕਾਬਲਾ ਸਿਰਫ਼ ਇੱਕ ਸੁੰਦਰਤਾ ਦਾ ਮੁਕਾਬਲਾ ਨਹੀਂ, ਸਗੋਂ ਇਹ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਇੱਕ ਵੱਡਾ ਪਲੇਟਫਾਰਮ ਹੈ । ਇੱਥੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਪੰਜਾਬਣ ਮੁਟਿਆਰਾਂ ਨਾ ਸਿਰਫ਼ ਆਪਣੀ ਸੱਭਿਆਚਾਰਕ ਪਛਾਣ ਨੂੰ ਮਾਣ ਨਾਲ ਪੇਸ਼ ਕਰ ਸਕਣ, ਬਲਕਿ ਆਤਮ-ਵਿਸ਼ਵਾਸ, ਗਿਆਨ ਅਤੇ ਕੁਸ਼ਲਤਾ ਨਾਲ ਭਵਿੱਖ ਦੇ ਰਾਹ ਬਣਾਉਣ ਵਿੱਚ ਅੱਗੇ ਵਧਣ। ‘ਸੁਨੱਖੀ ਪੰਜਾਬਣ ਮੁਕਾਬਲਾ’ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਪੰਜਾਬਣ ਮੁਟਿਆਰਾਂ ਸਿਰਫ ਰੈਂਪ ਤੱਕ ਸੀਮਤ ਨਹੀਂ, ਸਗੋਂ ਉਹ ਹਰ ਮੰਚ ’ਤੇ ਆਪਣੀ ਪਛਾਣ ਬਣਾਉਣ ਦੀ ਸਮਰਥਾ ਰੱਖਦੀ ਹਨ।
ਸੁਨੁੱਖੀ ਪੰਜਾਬਣ ਮੁਕਾਬਲੇ ਵਿਚ ਦਿੱਲੀ ਤੋਂ ਇਲਾਵਾ ਇਸ ਵਾਰੀ ਪੰਜਾਬ ਦੇ ਜਲੰਧਰ, ਪਠਾਨਕੋਟ, ਨਾਭਾ ,ਬਰਨਾਲਾ ਫਰੀਦਕੋਟ, ਅੰਮ੍ਰਿਤਸਰ ਵਰਗੇ ਸ਼ਹਿਰਾਂ ਸਮੇਤ ਗਵਾਲੀਅਰ ਅਤੇ ਕਾਨਪੁਰ ਤੋਂ ਵੀ ਮੁਟਿਆਰਾ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ । ਜੇਤੂ ਮੁਟਿਆਰਾਂ ਸਮੇਤ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਹਰ ਮੁਟਿਆਰ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ । ਹਿੱਸਾ ਲੈਣ ਵਾਲੀ ਹਰ ਮੁਟਿਆਰ ਨੂੰ ਸੁਨੱਖੀ ਪੰਜਾਬਣ ਵੱਲੋਂ 11-12 ਨੋਗੇ ਜਿਦੀ ਕੀਮਤ 11 ਹਜ਼ਾਰ ਹੁੰਦੀ ਹੈ। ਪਹਿਲੀ ਜੇਤੂ ਨੂੰ ਸੁਨੱਖੀ ਪੰਜਾਬਣ ਵੱਲੋਂ 5- ਫੁਟ ਵੱਡੀ ਟਰਾਫੀ , ੳਤਰਾਖੰਡ ਵੈਂਚਰਜ਼ ਵੱਲੋਂ ਜਿਮ ਕੋਰਬੇਟ ਦੀ ਯਾਤਰਾ , ਗੋਲਡ ਪਲੇਟਿਡ ਸੱਗੀ ਫੁਲ ਅਤੇ ਕੈਸ਼ ਦਿੱਤਾ ਜਾਂਦਾਂ ਹੈ। ਦੂਜੀ ਜੇਤੂ ਨੂੰ ੳਤਰਾਖੰਡ ਵੈਂਚਰਜ਼ ਵੱਲੋਂ ਅਮ੍ਰਿਤਸਰ ਦੀ ਯਾਤਰਾ, ਗੋਲਡ ਪਲੇਟਿਡ ਸੱਗੀ ਫੁਲ ਅਤੇ ਪੰਜਾਬੀ ਸ਼ੌਰਟ ਫਿਲਮਾਂ ਚ ਕਸ ਕਰਨ ਦਾ ਮੌਕਾ ਦਿੱਤਾ ਜਾਂਦਾਂ ਹੈ। ਤੇ ਤੀਜੇ ਥਾਂ ਪਰਾਪਤ ਕਰਨ ਵਾਲੀ ਮੁਟਿਆਰ ਨੂੰ ਗੋਲਡ ਪਲੇਟਿਡ ਸੱਗੀ ਫੁਲ ਅਤੇ ਪੰਜਾਬੀ ਸ਼ੌਰਟ ਫਿਲਮਾਂ ਚ ਕਸ ਕਰਨ ਦਾ ਮੌਕਾ ਦਿੱਤਾ ਜਾਂਦਾਂ ਹੈ।
Posted By:

Leave a Reply