Nazrana Times

ਪੰਜਾਬੀ

ਪੁਲੀਸ ਚੌਂਕੀਂ ਟਾਂਗਰਾ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਤਿੰਨ ਪਿਸਟਲਾਂ ਇਕ ਮੈਗਜੀਨ ਚਾਰ ਤਿੰਨ ਜਿੰਦਾ ਰੌਂਦ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।

14 Aug, 2026 02:07 PM

ਮੋਟਰਸਾਈਕਲ ਖੜਾ ਕਰਕੇ ਪਿਸਟਲ ਅਗੇ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਸਨ ਪੁਲੀਸ ਨੇ ਕਾਬੂ ਕਰ ਲਏ। 

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਭੈੜੇ ਪੁਰਸ਼ਾਂ ਦੀ ਤਲਾਸ਼ ਲਈ ਸਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਇੰਨਚਾਰਜ ਏ ਐਸ ਆਈ ਸ੍ਰ ਨਰਿੰਦਰਪਾਲ ਸਿੰਘ ਨੇ ਦੱਸਿਆ ਪੁਲੀਸ ਏ ਐਸ ਆਈ ਭੁਪਿੰਦਰ ਸਿੰਘ,ਏ ਐਸ ਆਈ ਹਜਾਰਾ ਸਿੰਘ,ਸੀ ਟੀ ਹਰਵਿੰਦਰ ਸਿੰਘ,ਸੀ ਟੀ ਰਫੀਕ ਮੁਹੰਮਦ,ਪੀ ਐਚ ਗੀ ਗੁਰਪ੍ਰੀਤ ਸਿੰਘ ਅਧਾਰਿਤ ਪੁਲੀਸ ਪਰਟੀ ਵੱਲੋਂ ਥਾਣਾ ਤਰਸਿਕਾ ਤੋਂ ਵਾਇਆ ਪਿੰਡ ਜਬੋਵਾਲ,ਟਾਂਗਰਾ ਜੀ ਟੀ ਰੋਡ ਤੋਂ ਪਿੰਡ ਮੁਛੱਲ ਵੱਲ ਨੂੰ ਗੱਡੀ ਦੇ ਉਪਰ ਜਾ ਰਹੇ ਸਨ।ਜਦੋਂ ਪਿੰਡ ਮੁਛੱਲ ਦੇ ਮੋੜ ਤੋਂ ਮੁੜੇ ਤਾਂ ਸਾਹਮਣੇ ਦੋ ਮੋਨੇ ਨੌਂਜਵਾਨ ਸਿਲਵਰ ਰੰਗ ਬਿਨਾਂ ਨੰਬਰੀ ਮੋਟਰਸਾਈਕਲ ਖੜਾ ਕਰਕੇ ਉਪਰ ਬੈਠੇ ਹੋਏ ਸਨ।ਪੁਲੀਸ ਪਾਰਟੀ ਨੂੰ ਵਰਦੀ ਵਿਚ ਵੇਖ ਕੇ ਮੋਟਰਸਾਈਕਲ ਸਟਾਰਟ ਕਰਕੇ ਖਿਸਕਣ ਦਾ ਯਤਨ ਕਰਨ ਲਗੇ ਤਾਂ ਪੁਲੀਸ ਪਾਰਟੀ ਨੇ ਗਡੀ ਰੋਕ ਕੇ ਕਰਮਚਾਰੀਆਂ ਦੀ ਮਦਦ ਨਾਲ ਉਕਤ ਨੌਂਜਵਾਨਾਂ ਨੂੰ ਕਾਬੂ ਕੀਤਾ।ਮੋਟਰਸਾਈਕਲ ਚਲਾਉਣ ਵਾਲੇ ਨੌਂਜਵਨ ਨੇ ਆਪਣਾ ਨਾਮ ਸਿਕੰਦਰ ਸਿੰਘ ਪੁਤਰ ਜੈਰਾਜ ਸਿੰਘ ਵਾਸੀ ਕਲਰ ਮੁਹੱਲਾ ਗਹਿਰੀ ਮੰਡੀ ਥਾਣਾਂ ਜੰਡਿਆਲਾ ਗੁਰੂ ਦੱਸਿਆ।ਪਿਛੇ ਬੈਠੇ ਨੌਂਜਵਾਨ ਨੇ ਆਪਣਾ ਨਾਮ ਅਵਿਨਾਸ਼ ਕੁਮਾਰ ਉਰਫ ਕਾਲੂ,ਪੁਤਰ ਧਰਮਬੀਰ ਵਾਸੀ ਰੇਲਵੇ ਕਲੋਨੀ ਗਹਿਰੀ ਮੰਡੀ ਥਾਣਾ ਜੰਡਿਆਲਾ ਗੁਰੂ ਦੱਸਿਆ।ਸਿਕੰਦਰ ਸਿੰਘ ਦੀ ਤਲਾਸ਼ੀ ਕਰਨ ਤੇ ਉਸਦੀ ਡਬ ਵਿਚੋਂ ਬਿਨਾਂ ਮੈਗਜੀਨ ਬਰਾਮਦ ਹੋਇਆ।ਜਿਸ ਦਾ ਬਟ ਬਰਾਊਨ ਰੰਗ ਦਾ ਹੈ ਜਿਸ ਉਪਰ ਸਟਾਰ ਬਣਿਆ ਹੋਇਆ ਹੈ।ਅਵਿਨਾਸ਼ ਕੁਮਾਰ ਦੀ ਤਲਾਸ਼ੀ ਕਰਨ ਤੇ ਉਸ ਦੀ ਡਬ ਵਿਚੋਂ ਦੋ ਪਿਸਟਲ ਬਰਾਮਦ ਹੋਏ।ਇਕ ਪਿਸਟਲ ਦਾ ਬਟ ਲਾਲ ਰੰਗ ਜਿਸ ਉਪਰ ਯੂ ਐਸ ਏ ਅਤੇ ਸਟਾਰ ਬਣਿਆ ਹਇਆ ਹੈ।ਜਿਸ ਨੂੰ ਚੈਕ ਕਰਨ ਤੇ ਉਸ ਵਿਚੋਂ ਮੈਗਜੀਨ ਬਰਾਮਦ ਹੋਇਆ ਜਿਸ ਵਿਚ ਤਿੰਨ ਜਿੰਦਾ ਰੌਂਦ ਬਰਾਮਦ ਹੋਏ।ਅਤੇ ਦੂਸਰਾ ਪਿਸਟਲ ਬਿਨਾਂ ਮੈਗਜੀਨ ਸੀ।ਜਿਸ ਦਾ ਬਟ ਗਰਊਨੇ ਰੰਗ ਉਪਰ ਸਟਾਰ ਬਣਿਆ ਹੋਇਆ ਹੈ।ਪੁਛਗਿਛ ਕਰਨ ਤੇ ਦੱਸਿਆ ਕਿ ਇਹ ਤਿੰਨੇ ਪਿਸਟਲ ਸਾਨੂੰ ਸਿਕੰਦਰ ਸਿੰਘ ਉ੍ਰਰਫ ਘੁਗੀ ਪੁਤਰ ਪਾਲ ਸਿੰਘ ਵਾਸੀ ਲਹਿੰਦੀ ਪਤੀ ਗਹਿਰੀਮੰਡੀ ਥਾਣਾ ਜੰਡਿਆਲਾ ਗੁਰੂ ਨੇ ਵੇਚਣ ਲਈ ਦਿਤੇ ਸਨ।ਅਤੇ ਉਹ ਕਿਸੇ ਨਾਮਲੂਮ ਵਿਅਕਤੀ ਨੂੰ ਇਹ ਪਿਸਟਲ ਵੇਚਣ ਲਈ ਇਥੇ ਖੜੇ ਸਨ।ਪੁਲੀਸ ਨੇ ਦੋਸ਼ੀਆਂ ਵਿਰੁਧ ਮੁਕਮਾ ਨੰਬਰ ਜੁਰਮ 25(ਬੀ)-54-59 ਤਹਿਤ ਦਰਜ ਕਰਕੇ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Posted By: GURBHEJ SINGH ANANDPURI

Latest News