ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡ ਚੱਬਾ ਵਿਖੇ ਅੱਜ 4 ਕਾਨੂੰਨਾਂ ਦੀਆਂ ਕਾਪੀਆਂ ਭੁੱਗਾ ਬਾਲ ਕੇ ਸਾੜ੍ਹੀਆਂ
- ਰਾਜਨੀਤੀ
- 13 Jan, 2026 02:07 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੱਜ ਪਿੰਡ ਚੱਬਾ ਵਿਖੇ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਲਖਵਿੰਦਰ ਸਿੰਘ ਵਰਿਆਮ ਨੰਗਲ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਭੁੱਗਾ ਬਾਲ ਕੇ ਬਿਜਲੀ ਸੋਧ ਬਿੱਲ 2025 ,ਬੀਜ ਐਕਟ , ਵੀ.ਬੀ.ਰਾਮ ਜੀ ,ਕਰ ਮੁੱਕਤ ਵਪਾਰ ਸਮਝੌਤਾ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢਦਿਆਂ ਕਿਹਾ ਕਿ ਸਮੇਂ ਦੀਆਂ ਹਾਕਮ ਸਰਕਾਰਾਂ ਕਾਰਪੋਰੇਟ ਪੱਖੀ ਨੀਤੀਆਂ ਪਾਸ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰ ਕੇ ਜਨਤਕ ਅਦਾਰੇ ਪੂਰੀ ਤਰ੍ਹਾਂ ਤਬਾਹ ਕਰਨਾ ਚਾਹੁੰਦੀਆਂ ਹਨ ਤੇ ਦੇਸ਼ ਨੂੰ ਗੁਲਾਮ ਬਣਾ ਕੇ ਅਦਾਨੀਆਂ ਅਬਾਨੀਆਂ ਕਬਜ਼ਾ ਕਰਵਾਉਣਾ ਚਾਹੁੰਦੀਆਂ ਹਨ । ਕਿਸਾਨ ਆਗੂਆਂ ਨਿਸ਼ਾਨ ਸਿੰਘ ਚੱਬਾ ਕਵਲਜੀਤ ਸਿੰਘ ਵੰਨਚੜ੍ਹੀ ਇੰਦਰਜੀਤ ਸਿੰਘ ਸੋਹੀ ਬਲਰਾਜ ਸਿੰਘ ਬੱਲਾ ਗੁਰੂਵਾਲੀ ਗੁਰਮੀਤ ਸਿੰਘ ਮੰਡਿਆਲਾ ਨੇ ਕਿਹਾ ਕਿ 18 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਜੀਠਾ ਫੇਰੀ ਦੌਰਾਨ ਸਵਾਲ ਕੀਤੇ ਜਾਣਗੇ 21-22 ਜਨਵਰੀ ਨੂੰ ਚਿੱਪ ਵਾਲੇ ਮੀਟਰ ਉਤਾਰ ਕੇ ਸ/ਡ ਵਿੱਚ ਜਮਾਂ ਕਰਵਾਏ ਜਾਣਗੇ ਅਤੇ ਪਿੰਡ ਪੱਧਰ ਤੇ ਅੱਜ ਭੁੱਗੇ ਬਾਲ ਕੇ ਕਿਸਾਨ ਮਜ਼ਦੂਰ ਵਿਰੋਧੀ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ । ਇਸ ਮੌਕੇ ਬਲਦੇਵ ਸਿੰਘ dr ਬਿੱਲਾ ਅਵਤਾਰ ਸਿੰਘ ਨਿਰਵੈਲ ਸਿੰਘ ਦਲਬੀਰ ਸਿੰਘ ਬਿੱਲਾ ਰਵੇਲ ਸਿੰਘ ਜਰਨੈਲ ਸਿੰਘ ਬੂਟਾ ਸਿੰਘ ਚੱਬਾ ਗੁਰਮੀਤ ਸਿੰਘ ਹਰਜਿੰਦਰ ਸਿੰਘ ਸੁਰਜੀਤ ਸਿੰਘ ਗੁਰੂਵਾਲੀ ਬਾਬਾ ਅਵਤਾਰ ਸਿੰਘ ਭਿੰਡਰ ਕਾਲੋਨੀ ਕਿਰਪਾਲ ਸਿੰਘ ਵੰਚੜੀ ਸੂਰਤਾ ਸਿੰਘ ਮੋਹਨ ਸਿੰਘ ਅਰਜਨ ਸਿੰਘ ਮੰਡਿਆਲਾ ਸਮੇਤ ਹੋਰ ਕਿਸਾਨ ਹਾਜ਼ਰ ਸਨ ।
Leave a Reply