ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
- ਕਵਿਤਾ
- 16 Nov,2025
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਜਦੋਂ ਤੁਸੀਂ ਮੈਨੂੰ ਵੇਖਣ ਆਏ।।
ਸੌ ਸੌ ਸੀ ਤੁਸੀਂ ਸ਼ਗਨ ਮਨਾਏ।।
ਕਿੰਨੇ ਤੁਸੀਂ ਮੈਨੂੰ ਗਹਿਣੇ ਪਾਏ।।
ਮਹਿੰਗੇ ਮਹਿੰਗੇ ਸੂਟ ਲਿਆਏ।।
ਮੈਨੂੰ ਯਾਦ ਆਵੇ ਟੈਚੀ ਜਦੋਂ ਖੋਲ੍ਹੇ।।
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਬੂਹੇ ਆਈ ਜਦੋਂ ਮੇਰੀ ਡੋਲੀ।।
ਖੁਸ਼ੀਆਂ ਨਾਲ ਮੇਰੀ ਭਰਤੀ ਝੋਲੀ।।
ਪੈਸੇ ਵਾਰ ਵਾਰ ਕੇ ਸੁੱਟਦੇ।।
ਕਿੰਨੇ ਲੋਕੀਂ ਪਏ ਸੀ ਲੁੱਟਦੇ।।
ਹੁਣ ਪਤਾ ਨਹੀਂ ਤਿਜੋਰੀ ਕਦ ਖੋਲੇਂ।।
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਪਤੀ ਕੋਲ ਮੈਨੂੰ ਆਪ ਬਿਠਾਕੇ।।
ਮੂੰਹ ਨੂੰ ਮੇਰੇ ਮਿੱਠਾ ਲਾ ਕੇ।।
ਗੀਤ ਸੀ ਸਖੀਆਂ ਰਲ ਮਿਲ ਗਾਏ।।
ਮੇਰੇ ਦਿਲ ਨੂੰ ਬਹੁਤ ਸੀ ਭਾਏ।।
ਗੁੱਸੇ ਹੋਵੇਂ ਜੇ ਬੈਠਾਂ ਹੁਣ ਕੋਲੇ।।
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਜਿਸ ਨਾਲ ਮੇਰਾ ਦਿਲ ਸੀ ਜੁੜਿਆ।।
ਮੈਨੂੰ ਛੱਡ ਵਿਦੇਸ਼ ਨੂੰ ਤੁਰਿਆ।।
ਫੋਨ ਤੇ ਲੰਬੀ ਗੱਲ ਜੇ ਕਰਲਾਂ।।
ਹਿਜਰ ਦੀ ਅੱਗ ਵਿੱਚ ਜੇ ਮੈਂ ਮਰਲਾਂ।।
ਹਾਸਾ ਵੇਖ ਮੇਰਾ ਹੋਜੇਂ ਨੀ ਤੂੰ ਕੋਲ਼ੇ।।
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਸਵਖਤੇ ਉੱਠ ਚਾਹ ਮੈਂ ਹੀ ਬਣਾਵਾਂ।।
ਸਾਰੇ ਟੱਬਰ ਨੂੰ, ਮੈਂ ਹੀ ਪਿਲਾਵਾਂ।।
ਨਾਸ਼ਤਾ ਲੰਚ ਰਾਤ ਦਾ ਖਾਣਾ।।
ਮੇਰੇ ਬਿਨ ਨਹੀਂ ਕਿਸੇ ਬਨਾਣਾ।।
ਹਰ ਕੋਈ ਵਿੱਚੋਂ ਨੁਕਸ ਹੀ ਟੋਲ੍ਹੇ।।
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਸਾਰੇ ਘਰ ਵਿੱਚ ਪੋਚੇ ਲਾਉਂਦੀ।।
ਕੱਪੜੇ ਧੋ ਕੇ ਸੁੱਕਣੇ ਪਾਉਂਦੀ।।
ਫੇਰ ਉਨ੍ਹਾਂ ਨੂੰ ਪ੍ਰੈਸ ਮੈਂ ਕਰਦੀ।।
ਸਰੀਰ ਦਰਦ ਨਾਲ ਹੋਵਾਂ ਮਰਦੀ।।
ਨੀ ਇਹ ਪਿੰਜਰ ਬਣ ਗਿਆ ਖੋਲ੍ਹੇ।।
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਜਾ ਵਿਦੇਸ਼ ਮੈਂ,ਪਤੀ ਨੂੰ ਮਿਲਜਾਂ।।
ਵਾਂਗ ਬਗੀਚੇ ਫੇਰ ਮੈਂ ਖਿਲਜਾਂ।।
ਕੋਲ ਬੈਠ ਉਹਨੂੰ ਦਰਦ ਸੁਣਾਵਾਂ।।
ਉਸ ਦੀਆਂ ਨਿਕਲ ਜਾਣੀਆਂ ਧਾਵ੍ਹਾਂ।।
ਦੂਰ ਬੈਠਾ ਮੈਨੂੰ ਹਰ ਰੋਜ਼ ਟੋਲ੍ਹੇ।।
ਸੱਸੇ ਮੈਂ ਤੇਰੀ ਧੀ ਬਣਜਾਂ ਜੇ ਪਿਆਰ ਨਾਲ ਕਦੇ ਬੋਲੇਂ।।
ਭਾਈ ਬਗੀਚਾ ਸਿੰਘ ਜੀ ਖਡੂਰ ਸਾਹਿਬ ਵਾਲੇ
+919781921213 ਕੈਨੇਡਾ+12369753262
Posted By:
GURBHEJ SINGH ANANDPURI
Leave a Reply