ਟਾਂਗਰਾ ਵਿਚ ਚਾਰ ਬੈਂਕਾਂ ਬਿਜਲੀ ਬੋਰਡ ਦਾ ਦਫਤਰ ਅਤੇ ਦਾਣਾਂ ਮੰਡੀ ਰੇਲਵੇ ਸਟੇਸ਼ਨ ਜੀ ਟੀ ਰੋਡ ਤੇ ਲੋਕਾਂ ਦੀ ਵਧੇਰੇ ਆਵਾਜਾਈ ਹੋਣ ਕਰਕੇ ਸਵੇਦਨਸ਼ੀਲ ਇਲਾਕਾ ਹੈ।

ਟਾਂਗਰਾ ਵਿਚ ਚਾਰ ਬੈਂਕਾਂ ਬਿਜਲੀ ਬੋਰਡ ਦਾ ਦਫਤਰ ਅਤੇ ਦਾਣਾਂ ਮੰਡੀ ਰੇਲਵੇ ਸਟੇਸ਼ਨ ਜੀ ਟੀ ਰੋਡ ਤੇ ਲੋਕਾਂ ਦੀ ਵਧੇਰੇ ਆਵਾਜਾਈ ਹੋਣ ਕਰਕੇ ਸਵੇਦਨਸ਼ੀਲ ਇਲਾਕਾ ਹੈ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੁਲੀਸ ਚੌਂਕੀ ਟਾਂਗਰਾ ਦੇ ਪਕੇ ਤੌਰ ਤੇ ਬੰਦ ਹੋਣ ਦੀ ਖਬਰ ਨੇ ਕਾਰੋਬਾਰੀ ਲੋਕਾਂ ਵਿਚ ਡਰ ਦਾ ਮਹੌਲ ਪੈਦਾ ਕੀਤਾ ਹੈ।ਦਿਹਾਤੀ ਪੁਲੀਸ ਐਸ ਐਸ ਪੀ ਅੰਮ੍ਰਿਤਸਰ ਵੱਲੋਂ 5 ਪੁਲੀਸ ਚੌਂਕੀਆਂ ਨੂੰ ਬੰਦ ਕਰਨ ਦੇ ਪੱਤਰ ਦੁਆਰਾ ਲਿਖਤੀ ਹੁਕਮ ਜਾਰੀ ਕਰਕੇ ਪੁਲੀਸ ਚੌਂਕੀ ਸਠਿਆਲਾ ਅਧੀਨ ਥਾਣਾ ਬਿਆਸ,ਪੁਲੀਸ ਚੌਂਕੀ ਟਾਂਗਰਾ ਅਧੀਨ ਥਾਣਾ ਤਰਸਿਕਾ,ਸੋਹੀਆਂ ਖੁਰਦ ਅਧੀਨ ਥਾਣਾ ਕੰਬੋਅ,ਭੰਗਾਲੀ ਅਧੀਨ ਥਾਣਾ ਮਜੀਠਾ,ਓਠੀਆਂ ਚੌਂਕੀ ਅਧੀਨ ਥਾਣਾ ਰਾਜਾਸਾਂਸੀ ਨੂੰ ਬੰਦ ਕਰਕੇ ਸਾਰਾ ਸਰਕਾਰੀ ਸਾਜੋ ਸਮਾਨ ਸਮੇਤ ਅਸਲਾ ਥਾਣਿਆਂ ਵਿਚ ਜਮਾਂ ਕਰਵਾਉਣ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ।ਟਾਂਗਰਾ ਅਧੀਨ ਜੰਡਿਆਲਾ ਗੁਰੂ ਹਲਕੇ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਤੋ ਮੰਗ ਕੀਤੀ ਗਈ ਕਿ ਤਰਸਿਕਾ ਥਾਣਾ ਜੀ ਟੀ ਰੋਡ ਤੋਂ 10 ਕਿਲੋਮੀਟਰ ਦੇ ਲਗਭਗ ਦੂਰ ਪੈਂਦਾ ਹੈ।ਪੁਲੀਸ ਚੌਂਕੀ ਟਾਂਗਰਾ ਜੀ ਟੀ ਰੋਡ ਤੇ ਸਥਿਤ ਹੈ।ਇਥੇ ਚਾਰ ਬੈਂਕਾਂ ਐਚ ਡੀ ਐਫ ਸੀ,ਸਹਿਕਾਰੀ ਬੈਂਕ, ਭਾਰਤੀ ਸਟੇਟ ਬੈਂਕ,ਪੰਜਾਬ ਨੈਸ਼ਨਲ ਬੈਂਕ ਹੋਣ ਕਰਕੇ ਕਾਰੋਬਾਰੀ ਲੋਕ ਪੈਸਾ ਜਮਾਂ ਕਰਵਾਉਣ ਅਤੇ ਕਢਵਾਉਣ ਲਈ ਵੱਡੀ ਗਿਣਤੀ ਵਿਚ ਆਉਂਦੇ ਜਾਂਦੇ ਰਹਿੰਦੇ ਹਨ।ਟਾਂਗਰਾ ਦਾਣਾਂ ਮੰਡੀ ਵਿਚ ਆਂੜਤੀਆਂ ਕੋਲੋਂ ਰੋਜਾਨਾ ਕੈਸ਼ ਦਾ ਲੈਣ ਦੇਣ ਹੁੰਦਾ ਹੈ।ਜਿਹਨਾਂ ਨੂੰ ਸੁਰੱਖਿਆ ਦੀ ਲੋੜ ਰਹਿੰਦੀ ਹੈ।ਪੁਲੀਸ ਚੌਂਕੀ ਟਾਂਗਰਾ ਦੇ ਸਥਿਤ ਹੋਣ ਕਾਰਣ ਕਾਰੋਬਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਇਸ ਕਰਕੇ ਪੁਲੀਸ ਚੌਂਕੀ ਟਾਂਗਰਾ ਇਥੇ ਰਹਿਣਾਂ ਬਹੁਤ ਜਿਆਦਾ ਜਰੂਰੀ ਹੈ।ਇਸ ਸਬੰਧੀ ਪਤਰਕਾਰ ਵੱਲੋਂ ਫੋਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਚੇਅਰਮੈਨ ਮਾਰਕੀਟ ਕਮੇਟੀ ਜੰਡਿਆਲਾ ਸ੍ਰ ਹਰਪਾਲ ਸਿੰਘ ਚੌਹਾਨ,ਸਰਪੰਚ ਗੁਰਮੁਖ ਸਿੰਘ ਸਰਜਾ,ਸਰਪੰਚ ਦਵਿੰਦਰ ਸਿੰਘ ਮੰਨੂ ਜਬੋਵਾਲ,ਬਲਾਕ ਪ੍ਰਧਾਨ ਸ੍ਰ ਸਵਿੰਦਰ ਸਿੰਘ ਮੁਛੱਲ ਨਾਲ ਸਪੰਰਕ ਕੀਤਾ ਤਾਂ ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੂੰ ਮਿਲ ਕੇ ਪੁਲੀਸ ਚੌਂਕੀ ਟਾਂਗਰਾ ਇਥੇ ਬਣੇ ਰਹਿਣ ਲਈ ਬੇਨਤੀ ਕਰਕੇ ਹਰ ਹਾਲਤ ਵਿਚ ਲੋਕਾਂ ਦੀ ਮੰਗ ਪੂਰੀ ਕੀਤੀ ਜਾਵੇਗੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.