ਵਿਕਾਸ ਦੀਆਂ ਲੀਹਾਂ ਤੇ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਹੋਈ ਸਮੁੱਚੀ ਗ੍ਰਾਮ ਪੰਚਾਇਤ ਛੋਕਰਾਂ
- ਰਾਸ਼ਟਰੀ
- (Asia/Kolkata)
ਅੱਪਰਾ, 5 ਨਵੰਬਰ (ਤੀਰਥ ਸਿੰਘ ਮੈਂਗੜ੍ਹਾ) ਪਿੰਡ ਛੋਕਰਾਂ ਦੇ ਸਰਪੰਚ ਐਂਡਵੋਕੇਟ ਸਰਪੰਚ ਕ੍ਰਿਪਾਲ ਸਿੰਘ ਪਾਲੀ ਨੇ ਆਪਣੀ ਪੰਚਾਇਤ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਾਇਤ ਨੇ ਕਾਰਜਕਾਰ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਡਾਕਟਰ ਬੀ ਆਰ ਅੰਬੇਡਕਰ ਭਵਨ ਬਣਾਇਆ । ਉਸ ਤੋਂ ਬਾਅਦ ਮਾਸਟਰ ਬਿਹਾਰੀ ਲਾਲ ਦੇ ਘਰ ਤੋਂ ਲੈ ਕੇ ਖਾਲਸਾ ਚੌਂਕ ਚੱਕੀ ਤੱਕ ਰਸਤਾ ਜਿਹੜਾ ਬਿਲਕੁਲ ਹੀ ਖਰਾਬ ਹੋ ਚੁੱਕਾ ਸੀ ਜਿੱਥੇ ਹਰ ਵਕਤ ਪਾਣੀ ਖੜਾ ਰਹਿੰਦਾ ਸੀ ਉਹ ਰਸਤਾ ਇੰਟਰਲੋਕ ਲਾ ਕੇ ਬਣਾਇਆ। ਉਸ ਤੋਂ ਬਾਅਦ ਪਿੰਡ ਦੇ ਐਨ.ਆਰ.ਆਈ ਨਛੱਤਰ ਸਿੰਘ ਯੂ ਕੇ ਤੇ ਪੰਡਤ ਵਿਪਨ ਕੁਮਾਰ ਦੀ ਮਦਦ ਦੇ ਨਾਲ ਪਿੰਡ ਦੇ ਵਿੱਚ ਦੀਆਂ ਗਲੀਆਂ ਇੰਟਰਲੋਕ ਲਾਈ ਅਤੇ ਅੰਡਰਗਰਾਊਂਡ ਪਾਈਪ ਪਾਏ। ਉਸ ਤੋਂ ਬਾਅਦ ਮਾਸਟਰ ਗੁਰਦਿਆਲ ਸਿੰਘ ਦੇ ਘਰ ਵਾਲੀ ਗਲੀ ਵਿੱਚ ਇੰਟਰਲੋਕ ਲਾਈ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਦੋਨੋਂ ਸਾਈਡ ਤੇ ਪਾਈਪ ਲਾਈਨ ਪਾਈ। ਉਸ ਤੋਂ ਬਾਅਦ ਗਰਾਊਂਡ ਦੇ ਸਾਹਮਣੇ ਸਿੰਦੋ ਪੰਚ ਦੇ ਘਰ ਵਾਲੀ ਗਲੀ ਵਿੱਚ ਇੰਟਰਲੋਕ ਲਾਈ। ਉਸ ਤੋਂ ਬਾਅਦ ਦਲਵੀਰ ਚੰਦ ਦੇ ਘਰ ਤੋਂ ਲੈ ਕੇ ਕਿਸ਼ਨ ਵੇਟ ਲਿਫਟਰ ਦੇ ਘਰ ਤੱਕ ਗਲੀ ਬਣਾਈ ਜਿਹਦੇ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਪਾਈ। ਪਹਿਲਾਂ ਸਤਪਾਲ ਪੁੱਤਰ ਹਜ਼ਾਰਾਂ ਰਾਮ ਦੇ ਪਲਾਟ ਤੋਂ ਲੈ ਕੇ ਛੱਪੜ ਤੱਕ ਅੰਡਰਗਰਾਊਂਡ 10 ਇੰਚੀ ਪਾਈਪ ਲਾਈਨ ਪਾਈ ਅਤੇ ਨਾਲ ਹੀ ਪਿੰਡ ਦੇ ਵਿਚਕਾਰ ਵਾਲੇ ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਦੇ ਲਈ ਆਪਣੇ ਤੌਰ ਤੇ ਪੰਚਾਇਤ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਉੱਥੇ ਮੋਟਰ ਲਗਾਈ ਪਾਣੀ ਉਥੋਂ ਚੱਕ ਕੇ ਖੇਤਾਂ ਨੂੰ ਸਪਲਾਈ ਕੀਤਾ ਅੱਜ ਜਿਹੜਾ ਛੱਪੜ ਪਹਿਲਾਂ ਓਵਰਫਲੋ ਹੋ ਕੇ ਪਾਣੀ ਘਰਾਂ ਚ ਜਾਂਦਾ ਸੀ ਉਹ ਪਾਣੀ ਖੇਤਾਂ ਤੱਕ ਅਸੀਂ ਫਿਲਟਰ ਕਰਕੇ ਸਪਲਾਈ ਕਰਦੇ ਆਂ ਜਿਸ ਤੇ 6 ਲੱਖ ਦੇ ਕਰੀਬ ਖਰਚਾ ਆਇਆ। ਪਿੰਡ ਦੇ ਵਿੱਚ ਬੈਂਕੀ ਚੌਂਕ ਤੋਂ ਲੈ ਕੇ ਮਾਸਟਰ ਰਾਮਕਿਸ਼ਨ ਦੇ ਘਰ ਤੱਕ ਰਸਤਾ ਜਿਹੜਾ ਕਿ ਕਾਫੀ ਚੌੜਾ ਹੈ ਜਿਹਦੇ ਉੱਤੇ 75000 ਦੇ ਕਰੀਬ ਇੰਟਰਲੋਕ ਲੱਗੀ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਵੀ ਪਾਈ। ਉਸ ਤੋਂ ਬਾਅਦ ਪੰਚਾਇਤ ਘਰ ਆਂਗਣਵਾੜੀ ਸੈਂਟਰ ਦੇ ਨਾਲ ਨਾਲ ਪੰਡਿਤ ਬਿਪਨ ਕੁਮਾਰ ਪੰਡਤ ਚੰਦਰ ਜੀ ਹੁਣਾਂ ਦੇ ਹਵੇਲੀ ਤੱਕ ਰਸਤਤੇ ਵਿੱਚ ਇੰਟਰਲੋਕ ਲਾਈ ਅਤੇ ਨਾਲ ਹੀ ਗੰਦੇ ਪਾਣੀ ਦੇ ਨਿਕਾਸ ਲਈ ਦੋਨੋਂ ਸਾਈਡ ਤੇ ਪਾਈਪ ਲਾਈਨ ਵੀ ਪਾਈ, ਇਹ ਦੋਨੇ ਰਸਤੇ ਬਣਾਉਂਦੇ ਸਮੇਂ ਮਾਸਟਰ ਰਾਮ ਕਿਸ਼ਨ ਦੇ ਘਰ ਦੇ ਮੂਹਰੇ ਜੋ ਰਸਤਾ ਲੱਖਾਂ ਦੇ ਦਾਤੇ ਦੀ ਜਗ੍ਹਾ ਤੋਂ ਆਉਂਦਾ ਸੀ ਮਾਸਟਰ ਰਾਮਕ੍ਰਿਸ਼ਨ ਦੇ ਘਰ ਦੇ ਨਾਲ ਨਾਲ ਉਚਾ ਸੀ ਅਤੇ ਮਾਸਟਰ ਰਾਮ ਕ੍ਰਿਸ਼ਨ ਦੇ ਘਰ ਮੂਹਰੇ ਨੀਵਾਂ ਹੋਣ ਕਰਕੇ ਉਹ ਵੀ ਦੁਬਾਰਾ ਪੱਟ ਕੇ ਉੱਚਾ ਕਰਕੇ ਬਣਾ ਰਹੇ ਆਂ। ਪਿੰਡ ਵਿੱਚ ਸਫਾਈ ਦੇ ਪ੍ਰਬੰਧ ਲਈ ਦੋ ਸਫਾਈ ਸੇਵਕ ਰੱਖੇ ਨੇ ਉਹਨਾਂ ਨੂੰ ਘਰ ਭਰਤੀ ਜਿਹੜਾ ਕਿ 100 ਰੁਪਏ ਦੇਣੇ ਤਹਿ ਕੀਤੇ ਗਏ ਨੇ । ਪਿੰਡ ਵਿੱਚ ਜੋ ਵੀ ਸ਼ਾਮਲਾਟ ਨਜਾਇਜ ਤੌਰ ਤੇ ਕਬਜੇ ਕੀਤੇ ਹੋਏ ਨੇ ਜਿਹੜੇ ਕਿ ਤਕਰੀਬਨ ਪੰਜ ਖ਼ੇਤ ਬਣਦੇ ਹਨ ਉਹਨਾ ਦੇ ਖਿਲਾਫ ਵੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਉਹ ਵੀ ਛਡਾਵਾਂਗੇ। ਖੁਸ਼ੀ ਦੀ ਗੱਲ ਹੈ ਕਿ ਪਿੰਡ ਦੀ ਸਾਰੀ ਪੰਚਾਇਤ ਇੱਕ ਮੁੱਠ ਹੋ ਕੇ ਸਾਰੇ ਵਿਕਾਸ ਦੇ ਕੰਮ ਕਰਦੀ ਹੈ ਵਿਕਾਸ ਦੇ ਮੁੱਦਿਆਂ ਦੇ ਉੱਤੇ ਪੰਚਾਇਤ ਇੱਕ ਮੁੱਠ ਆ ਕਦੇ ਵੀ ਪੰਚਾਇਤ ਦੇ ਮਤੇ ਉੱਤੇ ਕਿਸੇ ਵੀ ਪੰਚ ਨੇ ਕੋਈ ਮਨਾ ਨਹੀਂ ਕੀਤਾ ਜਦੋਂ ਵਿਕਾਸ ਦੇ ਕੰਮਾਂ ਦੀ ਗੱਲ ਆਉਂਦੀ ਹੈ ਤਾਂ ਸਾਡੀ ਪੰਚਾਇਤ ਸਰਬ ਸੰਮਤੀ ਨਾਲ ਮਤਾ ਪਾਸ ਕਰਦੀ ਹੈ। ਪਿੰਡ ਦੇ ਵਿੱਚ ਜਿੰਨੇ ਵੀ ਲੜਾਈ ਝਗੜੇ ਹੁੰਦੇ ਉਹਨਾਂ ਨੂੰ ਨਜਿਠਣ ਦੇ ਲਈ ਪਹਿਲਾਂ ਦਰਖਾਸਤ ਲਈ ਜਾਂਦੀ ਹੈ ਅਤੇ ਹਰ ਐਤਵਾਰ ਪੰਚਾਇਤ ਘਰ ਵਿੱਚ ਦਰਖਾਸਤ ਦੀ ਸੁਣਵਾਈ ਕੀਤੀ ਜਾਂਦੀ ਹੈ । ਲਗਭਗ ਪਿਛਲੀਆਂ ਪੰਚਾਇਤਾਂ ਵਿੱਚ ਅਜਿਹਾ ਇਦਾਂ ਕਦੇ ਵੀ ਨਹੀਂ ਹੋਇਆ ਸੀ। ਸਾਡੀ ਪੰਚਾਇਤ ਬਣਨ ਤੋਂ ਪਹਿਲਾਂ ਪਿੰਡ ਵਿੱਚ ਲਗਭਗ 10% ਇੰਟਰਲੋਕ ਦਾ ਕੰਮ ਹੋਇਆ ਸੀ ਹੁਣ ਜਿਹੜਾ ਕਿ 70 % ਦੇ ਕਰੀਬ ਇੰਟਰਲੋਕ ਦਾ ਕੰਮ ਹੋ ਗਿਆ ਹੈ। ਪਰ ਅਫਸੋਸ ਦੀ ਗੱਲ ਇਹ ਆ ਕਿ ਅਜੇ ਤੱਕ ਜਿਹੜੀ ਕਿ ਗਰਾਂਟ ਪੰਜਾਬ ਸਰਕਾਰ ਵਲੋਂ ਮਿਲੀ ਹੁਣ ਤੱਕ 2 ਲੱਖ ਰੁਪਏ ਪਿੰਡ ਨੂੰ ਗਰਾਂਟ ਦਿੱਤੇ ਨੇ 28 ਲੱਖ ਰੁਪਏ ਗਰਾਊਂਡ ਵਾਸਤੇ ਆਇਆ ਜਿੱਥੇ ਸਟੇਡੀਅਮ ਬਣਿਆ ਉਹ 28 ਲੱਖ ਜਿਹੜਾ ਕਿ ਪੰਜਾਬ ਗੌਰਮਿੰਟ ਵਲੋਂ ਆਇਆ ਰੰਗਲਾ ਪੰਜਾਬ ਅਧੀਨ ਮਾਨਯੋਗ ਮੈਡਮ ਹਰਜੋਤ ਲੋਹਟੀਆ ਜੀ ਨੇ ਪੰਜ ਲੱਖ ਰੁਪਏ ਲੋਹਟ ਜਠੇਰਿਆਂ ਲਈ ਦਿੱਤੇ ਹਨ। ਪਿੰਡ ਦੀਆਂ ਅਤੇ ਵੱਡੇ ਰਾਹਾਂ ਤੇ ਵੱਡੀਆਂ ਵੱਡੀਆਂ ਥੜੀਆਂ ਬਣਾ ਕੇ ਲੋਕਾਂ ਨੇ ਜੋ ਨਜ਼ਾਇਜ ਕਬਜੇ ਕੀਤੇ ਹੋਏ ਨੇ ਉਹ ਕਬਜ਼ੇ ਛਡਾਉਣ ਦਾ ਵੀ ਸਰਬ ਸੰਮਤੀ ਨਾਲ ਮਤਾ ਪਾਇਆ ਗਿਆ ਹੈ। ਪਾਲੀ ਜੀ ਨੇ ਅੱਗੇ ਦੱਸਿਆ ਕਿ ਸਾਡੀ ਪੰਚਾਇਤ ਬਣੀ ਨੂੰ ਅਜੇ ਦੋ ਸਾਲ ਹੀ ਹੋਏ ਨੇ ਦੋ ਸਾਲਾਂ ਦੇ ਵਿੱਚ ਅਸੀਂ ਪਿੰਡ ਦਾ ਲਗਭਗ 70% ਕਰ ਦਿੱਤਾ ਹੈ ਅਤੇ 30% ਬਾਕੀ ਆ ਪਰ ਪਿੰਡ ਨੂੰ ਪੰਜਾਬ ਗੌਰਮਿੰਟ ਵੱਲੋਂ ਗਰਾਂਟ ਘੱਟ ਆਉਂਦੀ ਆ ਸੈਂਟਰ ਗੌਰਮੈਂਟ ਦੀ ਗਰਾਂਟ ਜਿਹੜੀ 15ਵਾਂ ਵਿਤ ਕਮਿਸ਼ਨ 14ਵਾਂ ਵਿਤ ਕਮਿਸ਼ਨ ਦੇ ਸੰਬੰਧੀ ਗਰਾਂਟ ਆਉਂਦੀ ਹੈ ਓਹਦੇ ਨਾਲ ਹੀ ਪਿੰਡ ਦੇ ਵਿਕਾਸ ਕਾਰਜ ਹੋ ਰਹੇ ਹਨ । ਇਸ ਕਰਕੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਪਿੰਡ ਦੇ ਵਿਕਾਸ ਦੇ ਲਈ ਸਾਨੂੰ ਇੰਟਰਲੋਕ ਲਗਾਉਣ ਲਈ ਵੱਧ ਤੋਂ ਵੱਧ ਗਰਾਂਟ ਦਿੱਤੀ ਜਾਵੇ ਤਾਂ ਕਿ ਪਿੰਡ ਵਿੱਚ ਵਿਕਾਸ ਦੇ ਕਾਰਜ ਪੂਰੇ ਹੋ ਸਕਣ। ਪਿੰਡ ਵਿੱਚ ਜਿੰਮ ਚੱਲਦੀ ਆ ਜਿੰਮ ਨੂੰ ਵੀ ਅਸੀਂ ਅੱਗੇ ਲੈ ਕੇ ਗਏ ਹਾਂ 50000 ਸਰਪੰਚ ਨੇ ਆਪਣੇ ਪਰਸਨਲ ਖਾਤੇ ਵਿੱਚੋਂ ਜਿਮ ਨੂੰ ਦਿੱਤਾ ਉਸ ਤੋਂ ਬਾਅਦ ਜਿੰਨੀਆਂ ਵੀ ਇੰਟਰਲੋਕ ਆਈ ਆ ਉਹਦੀ ਦੇਣਦਾਰੀ ਬਕਾਇਆ ਖੜੀ ਹੈ ਪਾਈਪ ਦੀ ਵੀ ਅਜੇ ਬਕਾਇਆ ਰਾਸ਼ੀ ਖੜੀ ਹੈ । ਲਗਭਗ 20 ਤੋਂ 25 ਲੱਖ ਦੇ ਵਿੱਚ ਅਜੇ ਦੇਣਦਾਰੀਆਂ ਰਹਿੰਦੀਆਂ ਹਨ। ਅਸੀਂ ਕੰਮ ਕਰਾਈ ਜਾ ਰਹੇ ਹਾਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਅਤੇ ਸੈਂਟਰਲ ਸਰਕਾਰ ਨੂੰ ਵੀ ਬੇਨਤੀ ਹੈ ਸਾਨੂੰ ਵੱਧ ਤੋਂ ਵੱਧ ਫੰਡ ਮੁਹਈਆ ਕਰਾਇਆ ਜਾਵੇ । ਅੰਤ ਵਿੱਚ ਐਂਡਵੋਕੇਟ ਸਰਪੰਚ ਕ੍ਰਿਪਾਲ ਸਿੰਘ ਪਾਲੀ ਨੇ ਨਗਰ ਨਿਵਾਸੀਆਂ ਅਤੇ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ ਜਿਨ੍ਹਾਂ ਵਿੱਚ ਪੰਚ ਰਣਜੀਤ ਸਿੰਘ ਖਾਲਸਾ, ਪੰਚ ਮਨਜੀਤ ਸਿੰਘ ਖਾਲਸਾ, ਪੰਚ ਸ਼ੀ ਤਿਲਕਰਾਜ, ਪੰਚ ਸ੍ਰੀ ਮੁਖਤਿਆਰ ਰਾਮ, ਪੰਚ ਸ਼ਿੰਦੋ , ਪੰਚ ਮਨਦੀਪ ਕੌਰ , ਪੰਚ ਜਤਿੰਦਰਜੀਤ ਕੌਰ, ਪੰਚ ਸੁਰਿੰਦਰ ਕੁਮਾਰ ਬਾਟਾ ਆਦਿ ਜਿਹੜੇ ਕਿ ਪੰਚਾਇਤ ਵਿੱਚ ਪੰਚ ਤੌਰ ਤੇ ਆਪਣੀਆਂ ਡਿਊਟੀਆਂ ਬਖੂਬੀ ਨਿਭਾ ਰਹੇ ਨੇ।
Leave a Reply