ਉੱਤਰਾਖੰਡ 'ਚ ਸਿੰਘਾਂ ਉੱਤੇ ਬਿਨਾਂ ਮੈਡੀਕਲ ਤੋਂ ਲਾਈਆਂ ਝੂਠੀਆਂ ਧਰਾਵਾਂ ਨੂੰ ਤੁਰੰਤ ਰੱਦ ਕਰਕੇ ਨਿਹੰਗ ਸਿੰਘਾਂ ਨੂੰ ਜਲਦੀ ਕੀਤਾ ਜਾਵੇਗਾ ਰਿਹਾਅ ਸਿੱਖ ਵਫਦ ਨੂੰ ਡੀਜੀਪੀ ਨੇ ਭਰੋਸਾ : ਬਾਪੂ ਤਰਸੇਮ ਸਿੰਘ/ਇਆਲੀ/ਖਾਲਸਾ
- ਰਾਜਨੀਤੀ
- 22 Jun, 2026 02:52 PM (Asia/Kolkata)
ਚੰਡੀਗੜ੍ਹ 22 ਜੂਨ। (ਮੰਗਤ ਸਿੰਘ ਸੈਦਪੁਰ) : ਉੱਤਰਾਖੰਡ ਵਿਖੇ ਜ਼ਿਲ੍ਹਾ ਚਮੋਲੀ ਦੇ ਕਰਣਪ੍ਰਯਾਗ ਵਿੱਚ ਸਬੰਧਤ ਲੋਕਾਂ ਵੱਲੋਂ ਅਤੇ ਨਿਹੰਗ ਸਿੰਘਾਂ ਵਿੱਚ ਆਪਸੀ ਤਕਰਾਰਬਾਜ਼ੀ ਹੋਣ ਕਾਰਨ ਦੋ ਧਿਰਾਂ ਵਿੱਚ ਝਗੜੇ ਉਪਰੋਕਤ ਪੁਲਿਸ ਨੇ ਚਾਰ ਨਿਹੰਗ ਸਿੰਘ ਗ੍ਰਿਫਤਾਰ ਕੀਤੇ ਸੀ। ਇਹਨਾਂ ਵਿੱਚੋਂ ਤਿੰਨ ਵਿਅਕਤੀ ਪਿੰਡ ਸੋਹਾਣਾ ਤੇ ਇੱਕ ਵਿਅਕਤੀ ਪਿੰਡ ਕੁੰਬੜਾ, ਜਿਲਾ ਮੋਹਾਲੀ ਦਾ ਵਸਨੀਕ ਹੈ ਹੈ ਉਪਰੋਕਤ ਵਿਅਕਤੀ 16 ਜੂਨ ਨੂੰ ਹੇਮਕੁੰਟ ਸਾਹਿਬ ਤੋਂ ਵਾਪਸ ਆ ਰਹੇ ਸੀ ਤਾਂ ਕਰਣਪ੍ਰਯਾਗ ਵਿਖੇ ਪਾਰਕਿੰਗ ਨੂੰ ਲੈ ਕੇ ਸਥਾਨਕ ਲੋਕਾਂ ਨਾਲ ਬਹਿਸ ਹੋ ਗਈ ਸੀ ਉਸ ਤੋਂ ਬਾਅਦ ਉੱਥੇ ਦੀ ਭੀੜ ਨੇ ਇਹਨਾਂ ਵਿਅਕਤੀਆਂ ਦੀ ਕੁੱਟਮਾਰ ਕੀਤੀ ਉਪਰੋਕਤ ਪੁਲਿਸ ਨੇ ਦੋਸ਼ੀਆਂ ਖਿਲਫ ਕਾਰਵਾਈ ਕਰਨ ਦੀ ਬਜਾਏ ਉਪਰੋਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਧਰਾਵਾਂ ਦੇ ਅਧੀਨ ਪੁਲਿਸ ਨੇ ਕਿਸੇ ਦਰਜ ਕਰ ਦਿੱਤਾ ਸੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਜੇਰੇ ਇਲਾਜ ਮਨਪ੍ਰੀਤ ਸਿੰਘ ਕੋਲ ਉਸਦੇ ਮਾਪਿਆਂ ਨਾਲ ਸੇਵਾਦਾਰ ਭੇਜੇ ਗਏ ਹਨ ਉਪਰੋਕਤ ਵਿਅਕਤੀਆਂ ਨੂੰ ਕਾਨੂੰਨੀ ਤੌਰ ਤੇ ਮਦਦ ਅਤੇ ਸਾਰਾ ਹਸਪਤਾਲ ਦਾ ਖਰਚਾ ਵੀ ਕਮੇਟੀ ਚੁੱਕੇਗੀ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਕਮੇਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਚਾਰੇ ਵਿਅਕਤੀਆਂ ਦੀ ਪਿੱਠ ਤੇ ਆ ਗਈ ਹੈ ਕਮੇਟੀ ਵੱਲੋਂ ਉੱਤਰਾਖੰਡ ਪੁਲਿਸ ਵੱਲੋਂ ਨਿਹੰਗ ਸਿੰਘਾਂ ਤੇ ਕੀਤੇ ਗਏ ਝੂਠੇ ਕੇਸ ਦੀ ਸ਼ਬਦ ਸਖਤ ਵਿੱਚ ਨਿਖੇਦੀ ਕੀਤੀ ਗਈ। ਕਰਣਪ੍ਰਯਾਗ ਵਿਖੇ ਸਥਾਨਕ ਲੋਕਾਂ ਅਤੇ ਕੁਝ ਨਿਹੰਗ ਸਿੰਘਾਂ ਵੱਲੋਂ ਆਪਸੀ ਝਗੜਾ ਹੋ ਗਿਆ ਸੀ ਇਸ ਮਾਮਲੇ ਵਿੱਚ ਉੱਤਰਾਖੰਡ ਦੇ ਪੁਲਿਸ ਨੇ ਚਾਰ ਨਿਹੰਗ ਖਿਲਾਫ ਪੁਲਿਸ ਨੇ ਵੱਖ-ਵੱਖ ਧਰਾਵਾਂ ਦੀ ਕੇਸ ਦਰਜ ਕਰਕੇ ਉਹਨਾਂ ਨੂੰ ਬਿਨਾਂ ਦਸਤਾਰ ਤੋ ਅਦਾਲਤ ਵਿੱਚ ਪੇਸ਼ ਕਰਨ ਵਿਰੁੱਧ ਅਕਾਲੀ ਦਲ ਵਾਰਿਸ ਪੰਜਾਬ ਨਾਲ ਸੰਬੰਧਿਤ ਸਿੱਖ ਆਗੂਆਂ ਦਾ ਵਫਦ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਖੇ ਇਸ ਮਾਮਲੇ ਸਬੰਧੀ ਡੀਜੀਪੀ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਫਦ ਮੰਗ ਕੀਤੀ ਕਿ ਉਪਰੋਕਤ ਵਾਪਰੀ ਘਟਨਾ ਸਬੰਧੀ ਗ੍ਰਿਫਤਾਰ ਕੀਤੇ ਗਏ ਚਾਰ ਨਿਹੰਗ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਤੇ ਦੂਜੀ ਧਿਰ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ। ਉਪਰੋਕਤ ਪੁਲਿਸ ਨੇ ਜੋ ਨਿਹੰਗ ਸਿੰਘਾਂ ਦੇ ਖਿਲਾਫ ਬਿਨਾਂ ਮੈਡੀਕਲ ਤੋਂ ਝੂਠੀਆਂ ਧਰਾਵਾਂ ਲਾਈਆਂ ਹਨ ਉਹਨਾਂ ਨੂੰ ਤੁਰੰਤ ਰੱਦ ਕਰਕੇ ਨਿਹੰਗ ਸਿੰਘਾਂ ਨੂੰ ਜਲਦੀ ਰਿਹਾ ਕੀਤਾ ਜਾਵੇ। ਸਿੱਖ ਵਫਦ ਨੂੰ ਡੀਜੀਪੀ ਨੇ ਭਰੋਸਾ ਦਿੱਤਾ ਕਿ ਜੋ ਬਿਨਾਂ ਮੈਡੀਕਲ ਤੇ ਧਰਾਵਾਂ ਲਾਈਆਂ ਗਈਆਂ ਹਨ। ਉਸ ਦੀ ਜਾਂਚ ਕਰਾ ਕੇ ਉਹ ਧਾਰਾਵਾਂ ਹਟਾਈਆਂ ਜਾਣਗੀਆਂ ਤੇ ਜਲਦੀ ਹੀ ਨਿਹੰਗ ਸਿੰਘਾਂ ਨੂੰ ਰਿਹਾਅ ਕਰਵਾਇਆ ਜਾਵੇਂਗਾ। ਵਫਦ ਵਿੱਚ ਸ਼ਾਮਿਲ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ, ਪਾਰਟੀ ਆਗੂ ਦਲੇਰ ਸਿੰਘ ਡੋਡ, ਰਸ਼ਪਾਲ ਸਿੰਘ ਅਤੇ ਗੰਗਬੀਰ ਸਿੰਘ ਸ਼ਾਮਲ ਸਨ। ਅੰਤ ਵਿਚ ਉੱਤਰਾਖੰਡ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਜੇ ਕਰ ਉਪਰੋਕਤ ਕੇਸ ਸਬੰਧੀ ਉੱਤਰਾਖੰਡ ਪੁਲਿਸ ਦੇ ਅਧਿਕਾਰੀਆਂ ਵੱਲੋਂ ਨਿਹੰਗ ਸਿੰਘਾਂ ਨੂੰ ਇਹਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਵਾਰਿਸ ਪੰਜਾਬ ਪਾਰਟੀ ਵੱਲੋਂ ਬਹੁਤ ਵੱਡਾ ਸੰਘਰਸ਼ ਆਰੰਭਿਆ ਜਾਵੇਗਾ। ਜਿਸ ਵਿੱਚ ਹੋਣ ਵਾਲੇ ਕਿਸੇ ਜਾਨੀ ਮਾਲੀ ਨੁਕਸਾਨ ਦੇ ਜਿੰਮੇਵਾਰੀ ਉੱਤਰਾਖੰਡ ਪੁਲਿਸ ਦੀ ਹੋਵੇਗੀ।
Leave a Reply