ਸ਼ਹੀਦੀਆਂ ਦੀ ਦਾਸਤਾਨ, ਖਾਲਸਾ ਪੰਥ ਦੀ ਸ਼ਾਨ
- ਗੁਰਬਾਣੀ-ਇਤਿਹਾਸ
- 22 Jun, 2026 08:25 PM (Asia/Kolkata)
ਸ਼ਹੀਦੀਆਂ ਦੀ ਦਾਸਤਾਨ, ਖਾਲਸਾ ਪੰਥ ਦੀ ਸ਼ਾਨ
ਸ਼ਹੀਦ ਦਾ ਮਤਲਬ ਗਵਾਹੀ ਦੇਣ ਵਾਲਾ ਹੁੰਦਾ ਹੈ ਅਤੇ ਸ਼ਹਾਦਤ ਦਾ ਮਤਲਬ ਗਵਾਹੀ ਹੁੰਦਾ ਹੈ । ਸਿੱਖੀ ਦਾ ਮਾਰਗ ਅਕਾਲ ਪੁਰਖ ਵਾਹਿਗੁਰੂ ਤੱਕ ਅਤੇ ਸੱਚਖੰਡ ਤੱਕ ਪਹੁੰਚਣ ਦਾ ਮਾਰਗ ਹੈ । ਜਪੁ ਜੀ ਸਾਹਿਬ ਜੀ ਬਾਣੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਸਾਰੇ ਖੰਡਾਂ ਦਾ ਵਰਣਨ ਕੀਤਾ ਹੋਇਆ ਹੈ ਅਤੇ ਅੰਤ ਵਿੱਚ ਸੱਚਖੰਡ ਦਾ ਜਿਕਰ ਕੀਤਾ ਹੈ । ਬ੍ਰਹਮ ਗਿਆਨ ਦੀ ਪ੍ਰਾਪਤੀ ਅਤੇ ਸ਼ਹਾਦਤ ਸਿੱਖੀ ਦੀਆਂ ਸਿਖਰਲੀਆਂ ਮੰਜ਼ਿਲਾਂ ਹਨ , ਜੋ ਕਿ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਦੀਆਂ । ਬਹੁਤ ਹੀ ਨਾਮ ਜਪਿਆ ਹੋਵੇ ਬਹੁਤ ਹੀ ਭਲੇ ਕਰਮ ਕੀਤੇ ਹੋਣ , ਸਾਰਾ ਜੀਵਨ ਸੰਪੂਰਨ ਰਹਿਤ ਮਰਿਆਦਾ ਰੱਖੀ ਹੋਈ ਹੋਵੇ, ਕਠਿਨ ਤਪੱਸਿਆ ਕੀਤੀ ਹੋਈ ਹੋਵੇ ਅਤੇ ਗੁਰੂ ਸਾਹਿਬਾਨ ਜੀ ਕਿਰਪਾ ਹੋਵੇ ਫੇਰ ਹੀ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ ।
ਧੰਨ ਗੁਰੂ ਅਰਜਨ ਦੇਵ ਜੀਆਂ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆਂ ਵਿੱਚ ਬੈਠੇ ਸਿੱਖ ਅਠਾਰਾਂ ਜੂਨ ਨੂੰ ਮਨਾ ਰਹੇ ਹਨ । ਕੁੱਝ ਸਿੱਖ ਇਸ ਤਰੀਕ ਤੋਂ ਅੱਗੇ ਪਿੱਛੇ ਵੀ ਮਨਾਉਣਗੇ, ਵਿਦੇਸ਼ਾਂ ਵਿੱਚ ਜਿਆਦਾਤਰ ਦਿਨ ਦਿਹਾੜੇ ਐਤਵਾਰ ਨੂੰ ਹੀ ਮਨਾਏ ਜਾਂਦੇ ਹਨ । ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਵੀ ਕਿਹਾ ਜਾਂਦਾ ਹੈ । ਜਾਂ ਇੰਝ ਕਹਿ ਲਿਆ ਜਾਵੇ ਕਿ ਸਿੱਖ ਧਰਮ ਵਿੱਚ ਸ਼ਹਾਦਤ ਦੀ ਰੀਤ ਸ਼ਹਾਦਤ ਦੀ ਪਿਰਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਹੀ ਸ਼ੁਰੂ ਹੋਈ ਹੈ ।
ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ਼ਹਾਦਤ ਦਿੱਤੀ, ਉੱਸ ਸਮੇਂ ਸਿੱਖ ਵੇਖ ਰਹੇ ਸਨ ਕਿ ਕਿਵੇਂ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਜੀ ਦਾ ਭਾਣਾ ਮੰਨਦੇ ਹੋਏ ਸ਼ਾਂਤਮਈ ਸ਼ਹਾਦਤ ਦੇ ਰਹੇ ਸਨ । ਇਹ ਸਿੱਖਾਂ ਲਈ ਇੱਕ ਪਰਚੇ ਵਾਂਗ ਹੀ ਸੀ । ਸਮਾਂ ਬੀਤਦਾ ਗਿਆ ਤਾਂ ਧੰਨ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਸਮਾਂ ਆਇਆ । ਉੱਸ ਸਮੇਂ ਸਿੱਖਾਂ ਦਾ ਪੇਪਰ ਪੈਣਾ ਸੀ , ਪਰਖ ਹੋਣੀ ਸੀ । ਹਕੂਮਤ ਨੇ ਇਹ ਸੋਚਿਆ ਕਿ ਗੁਰੂ ਤੇਗ਼ ਬਹਾਦਰ ਜੀ ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਸਾਹਮਣੇ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਾਵੇ ਤਾਂ ਸ਼ਾਇਦ ਗੁਰੂ ਜੀ ਡਰ ਦੇ ਕਾਰਨ ਆਪਣਾ ਇਰਾਦਾ ਬਦਲ ਲੈਣ । ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਦਾ ਹਿਟਲਰੀ ਫੁਰਮਾਨ ਜਾਰੀ ਹੋਇਆ । ਭਾਈ ਮਤੀ ਦਾਸ ਜੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਗੁਰੂ ਜੀ ਪਰਚਾ ਬਹੁਤ ਸਖਤ ਪੈ ਗਿਆ ਹੈ ਅਤੇ ਮੈਂ ਸੌ ਵਿੱਚੋਂ ਸੌ ਨੰਬਰ ਹੀ ਲੈ ਕੇ ਪਾਸ ਹੋਣਾ ਚਾਹੁੰਦਾ ਹਾਂ । ਤਾਂ ਗੁਰੂ ਤੇਗ਼ ਬਹਾਦਰ ਜੀ ਨੇ ਕਿਹਾ ਕਿ ਜਪੁ ਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਨਗੇ । ਫੇਰ ਮਤੀ ਦਾਸ ਜੀ ਨੂੰ ਔਰੰਗਜੇਬ ਦੇ ਜਲਾਦਾਂ ਆਰੇ ਨਾਲ ਦੋਫਾੜ ਕਰ ਦਿੱਤਾ ਪਰ ਗੁਰੂ ਸਿੱਖ ਅਡੋਲ ਰਿਹਾ ਅਤੇ ਸੌ ਵਿੱਚੋਂ ਸੌ ਨੰਬਰ ਲੈ ਕੇ ਪਾਸ ਹੋਇਆ । ਏਸੇ ਤਰ੍ਹਾਂ ਹੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਅਤੇ ਬਾਅਦ ਵਿੱਚ ਧੰਨ ਗੁਰੂ ਤੇਗ਼ ਬਹਾਦਰ ਜੀ ਨੂੰ ਸੀਸ ਧੜ ਨਾਲੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ ।
ਫੇਰ ਏਸੇ ਤਰ੍ਹਾਂ ਹੀ ਧੰਨ ਗੁਰੂ ਤੇਗ਼ ਬਹਾਦਰ ਜੀ ਦੇ ਫਰਜੰਦ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਪੁੱਤਰਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ । ਚਮਕੌਰ ਦੀ ਗੜ੍ਹੀ ਵਿੱਚ ਵੀ ਸਾਹਿਬਜ਼ਾਦਿਆਂ ਅਤੇ ਤਿੰਨ ਪਿਆਰਿਆਂ ਸਮੇਤ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ । ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਉੱਪਰ ਬਿਰਾਜੇ ਹੋਏ ਸਨ ਤਾਂ ਗੁਰੂ ਜੀ ਦਿਆਂ ਮਹਿਲਾਂ ਨੇ ਆਣ ਕਰਕੇ ਗੁਰੂ ਜੀ ਨੂੰ ਆਪਣੇ ਸਾਹਿਬਜ਼ਾਦਿਆਂ ਵਾਰੇ ਪੁੱਛਿਆ ਸੀ ਤਾਂ ਗੁਰੂ ਜੀ ਨੇ ਆਪਣਿਆਂ ਸਿੱਖਾਂ ਵੱਲ ਹੱਥ ਕਰਕੇ ਜਵਾਬ ਦਿੱਤਾ ਸੀ ਕਿ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਅ ਸੁੱਤ ਚਾਰ , ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ । ਇਹਨਾਂ ਸੱਤਰਾਂ ਦੇ ਮਤਲਬ ਬਹੁਤ ਡੂੰਘੇ ਸਨ।
ਗੁਰੂ ਸਾਹਿਬ ਜੀ ਵਲੋਂ ਲੜੀਆਂ ਗਈ ਚੌਦਾਂ ਜੰਗਾਂ ਵਿੱਚ ਵੀ ਅਨੇਕਾਂ ਸਿੰਘ ਸ਼ਹੀਦ ਹੋਏ । ਮੁਸਲਮਾਨ ਪੀਰ ਬੁੱਧੂ ਸ਼ਾਹ ਦੇ ਸਪੁੱਤਰ ਅਤੇ ਮਰੀਦ ਵੀ ਸ਼ਹੀਦ ਹੋਏ । ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਾਮਾ ਜੀ ਕ੍ਰਿਪਾਲ ਚੰਦ ਅਤੇ ਭੂਆ ਜੀ ਬੀਬੀ ਬੀਰੋ ਜੀ ਦੇ ਸਪੁੱਤਰ ਵੀ ਸ਼ਹੀਦ ਹੋਏ, ਮਾਤਾ ਗੁਜਰ ਕੌਰ ਜੀ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਅਤੇ ਖੁਦ ਗੁਰੂ ਗੋਬਿੰਦ ਸਿੰਘ ਜੀ ਵੀ ਜਾਲਮ ਵਜੀਦ ਖਾਨ ਵੱਲੋਂ ਭੇਜੇ ਗਏ ਪਠਾਣੋਂ ਵਲੋਂ ਢਿੱਡ ਵਿੱਚ ਮਾਰੇ ਗਏ ਬਰਛੇ ਦੇ ਜਖਮ ਨਾਲ ਹੀ ਸ਼ਹਾਦਤ ਦਾ ਜਾਮ ਪੀ ਗਏ ਸਨ ।
ਏਸ ਤਰ੍ਹਾਂ ਸ਼ਹਾਦਤਾਂ ਦੀ ਇਹ ਲੜੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਖੁਦ ਉੱਨਾਂ ਦੇ ਚਾਰ ਸਾਲਾਂ ਦੇ ਸਪੁੱਤਰ ਅਜੈ ਸਿੰਘ ਤੋਂ ਹੁੰਦੀ ਹੋਈ, ਮੀਰ ਮੰਨੂੰ ਦੀ ਜੇਹਲ ਵਿੱਚ ਨਿੱਕੇ ਨਿੱਕੇ ਬੱਚਿਆਂ ਦੀਆਂ ਸ਼ਹਾਦਤਾਂ, ਛੋਟੇ ਅਤੇ ਵੱਡੇ ਘੱਲੂਘਾਰਿਆਂ ਦੀਆਂ ਸ਼ਹਾਦਤਾਂ, ਅਠਾਰਵੀਂ ਸਦੀ ਦੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਭਾਈ ਸ਼ਬੇਗ ਸਿੰਘ ਅਤੇ ਭਾਈ ਸ਼ਾਹਬਾਜ ਸਿੰਘ ਦੀ ਸ਼ਹਾਦਤ, ਅੰਗਰੇਜ਼ਾਂ ਦੇ ਸਮੇਂ ਦੀਆਂ ਹੋਈਆਂ ਸਿੱਖਾਂ ਦੀਆਂ ਸ਼ਹਾਦਤਾਂ ਤੋਂ ਹੁੰਦੀ ਹੋਈ ਅੱਜ ਦੇ ਕਾਲੇ ਅੰਗਰੇਜ਼ਾਂ ਵਲੋਂ ਸੰਨ 1947 ਤੋਂ ਲੈ ਕੇ ਸੰਨ 1984 ਦੇ ਜੂਨ ਦੇ ਅਤੇ ਨਵੰਬਰ ਦੇ ਸ਼ਹੀਦਾਂ , 1978 ਤੋਂ ਲੈਕੇ 1995 ਤੱਕ ਦੇ ਖਾੜਕੂ ਲਹਿਰ ਦੇ ਸ਼ਹੀਦਾਂ ਤੋਂ ਹੁੰਦੀ ਹੋਈ ਸੰਨ 2023 , 2024 , 2025 ਅਤੇ 2026 ਦੇ ਸ਼ਹੀਦਾਂ ਤੱਕ ਆਣ ਪਹੁੰਚੀ ਹੈ ।
ਸ਼ਹੀਦ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ । ਅਗਰ ਕੋਈ ਮਰ ਕੇ ਵੀ ਜਿੰਦਾ ਰਹਿੰਦਾ ਹੈ ਤਾਂ ਉੱਹ ਸਿਰਫ ਸ਼ਹੀਦ ਅਤੇ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਮਹਾਤਮਾ ਭਗਤ ਗਿਆਨੀ ਅਤੇ ਸਿਰਫ ਗੁਰੂ ਸਾਹਿਬਾਨ ਹੀ ਰਹਿੰਦੇ ਹੁੰਦੇ ਹਨ । ਆਮ ਦੁਨਿਆਵੀ ਲੋਕਾਂ ਨੂੰ ਤਾਂ ਮਰਨ ਤੋਂ ਕੁੱਝ ਸਮੇਂ ਬਾਅਦ ਹੀ ਉਹਨਾਂ ਦੇ ਧੀਆਂ ਪੱਤਰ ਪਰਿਵਾਰ ਅਤੇ ਰਿਸ਼ਤੇਦਾਰ ਵੀ ਭੁੱਲ ਜਾਇਆ ਕਰਦੇ ਹਨ ।
ਵੀਹਵੀਂ ਸਦੀ ਵਿੱਚ ਬ੍ਰਹਮ ਗਿਆਨੀ ਕਹਿਣੀ ਅਤੇ ਕਰਨੀ ਦੇ ਪੂਰੇ ਸੰਤ ਅਤੇ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਾਲਿਆਂ ਨੇ ਸਿੱਖੀ ਦਾ ਧੂੰਆਂਧਾਰ ਪ੍ਰਚਾਰ ਵੀ ਕੀਤਾ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਚੌਥੀ ਫੌਜੀ ਤਾਕਤ ਕਹੇ ਜਾਂਦੇ ਹਿੰਦੋਸਤਾਨ ਨਾਲ ਹਥਿਆਰਬੰਦ ਟੱਕਰ ਵੀ ਲਈ ਅਤੇ ਅੰਤ ਵਿੱਚ ਸ਼ਹਾਦਤ ਦਾ ਜਾਮ ਵੀ ਪੀਤਾ । ਓਸ ਅਮਰ ਸ਼ਹੀਦ ਦੀਆਂ ਤਕਰੀਰਾਂ ਅਤੇ ਤਸਵੀਰਾਂ ਅੱਜ 42 ਸਾਲਾਂ ਬਾਅਦ ਵੀ ਉਨ੍ਹਾਂ ਹੀ ਅਸਰ ਕਰਦੀਆਂ ਹਨ ਜਿਨ੍ਹਾਂ ਉੱਹ 42 ਸਾਲ ਪਹਿਲਾਂ ਕਰਦੀਆਂ ਸਨ । ਅੱਜ ਵੀ ਦੁਸ਼ਮਣ ਉੱਹਨਾਂ ਦੀ ਤਸਵੀਰ ਤੋਂ ਹੀ ਡਰੀ ਜਾਂਦੇ ਹਨ ।
ਸੋ ਗੁਰੂ ਰੂਪ ਖਾਲਸਾ ਜੀਓ ਆਹ ਜੂਨ ਦਾ ਮਹੀਨਾ ਸ਼ਹਾਦਤਾਂ ਦਾ ਮਹੀਨਾ ਹੈ, ਵੈਸੇ ਤਾਂ ਸਾਰਾ ਸਾਲ ਹੀ ਸ਼ਹਾਦਤਾਂ ਦਾ ਸਾਲ ਹੁੰਦਾ ਹੈ । ਪਰ ਸੰਨ 1984 ਦੇ ਜੂਨ ਅਤੇ ਨਵੰਬਰ ਵਿੱਚ ਇੰਡੀਅਨ ਸਟੇਟ ਨੇ ਜਿਹੜੇ ਤਾਜੇ ਜਖਮ ਸਿੱਖਾਂ ਨੂੰ ਦਿੱਤੇ ਸਨ , ਇਹ ਮਹੀਨੇ ਜੂਨ ਅਤੇ ਨਵੰਬਰ ਦੇ ਚੜ੍ਹਦਿਆਂ ਸਾਰ ਹੀ ਸਿੱਖਾਂ ਦੇ ਜ਼ਖ਼ਮਾਂ ਦੇ ਖਰਿੰਡ ਲਹਿ ਜਾਂਦੇ ਹਨ ਅਤੇ ਜਖਮ ਰਿਸਣ ਲੱਗ ਜਾਂਦੇ । ਜਿਸ ਤਰ੍ਹਾਂ ਇਹਨਾਂ ਧੋਤੀਆਂ ਬੋਦੀਆਂ ਤਿਲਕਾਂ ਜੰਨੇਊਆਂ ਵਾਲਿਆਂ ਨੇ ਬੇਕਸੂਰ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਸਾਡੀਆਂ ਬੱਚੀਆਂ ਭੈਣਾਂ ਅਤੇ ਬਿਰਧ ਮਾਤਾਵਾਂ ਨਾਲ ਗੈਂਗ ਰੇਪ ਕੀਤੇ ਅਤੇ ਨਿਰਵਸਤਰ ਕਰਕੇ ਕਈ ਕਈ ਦਿਨਾਂ ਮੇਨ ਸੜਕਾਂ ਉੱਪਰ ਖਿਲਾਰੀ ਰੱਖਿਆ, ਓਸ ਜੁਲਮੋ ਸਿੱਤਮ ਨੂੰ ਸਿੱਖ ਕਿਉਂ ਅਤੇ ਕਿਵੇਂ ਭੁੱਲ ਜਾਣਗੇ ਜੀ ।
ਸਮਾਂ ਆਉਣ ਉੱਤੇ ਇੱਕ ਇੱਕ ਲੱਥੀ ਦਸਤਾਰ ਦਾ ਇੱਕ ਇੱਕ ਲੱਥੀ ਚੁੰਨੀ ਦਾ ਹਿਸਾਬ ਕਿਤਾਬ ਖਾਲਸਾ ਜਰੂਰ ਕਰੇਗਾ । ਇਹਨਾਂ ਸ਼ਹਾਦਤਾਂ ਨੂੰ ਸਿਜਦਾ ਅਸੀਂ ਤਾਂ ਹੀ ਕਰ ਸਕਾਂਗੇ ਜੇਕਰ ਅਸੀਂ ਸਾਬਤ ਸੂਰਤ ਦਸਤਾਰ ਸਿਰਾ ਹੋਵਾਂਗੇ ਅਤੇ ਖੰਡੇ ਕੀ ਪਾਹੁਲ ਛਕ ਕਰਕੇ ਗੁਰੂ ਕੇ ਪੱਕੇ ਸਿੱਖ ਅਤੇ ਕੱਟੜ ਤੋਂ ਵੀ ਕੱਟੜ ਖਾਲਿਸਤਾਨੀ ਬਣਾਂਗੇ । ਅੱਜ ਸਿੱਖਾਂ ਕੋਲ ਆਪਣੇ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਸਭ ਕੁੱਝ ਹੀ ਹੈ । ਰਾਜ ਵਿੱਚ ਤਾਕਤ ਹੁੰਦੀ ਹੈ, ਸ਼ਕਤੀ ਹੁੰਦੀ ਹੈ । ਰਾਜ ਭਾਗ ਤੋਂ ਬਿਨਾਂ ਕੌਮਾਂ ਦੇ ਨਾਮੋ ਨਿਸ਼ਾਨ ਮਿਟ ਜਾਇਆ ਕਰਦੇ ਹਨ ਜਾਂ ਦੁਸ਼ਮਣਾਂ ਵਲੋਂ ਹੌਲੀ ਹੌਲੀ ਕਰਕੇ ਮਿਟਾ ਦਿੱਤੇ ਜਾਂਦੇ ਹਨ, ਜਿਸ ਤਰਾਂ ਬ੍ਰਾਹਮਣ ਅੱਜ ਸਿੱਖਾਂ ਦਾ ਸਭ ਕੁੱਝ ਮਿਟਾਉਣ ਉੱਤੇ ਲੱਗਿਆ ਹੋਇਆ ਹੈ । ਜਾਗਦੇ ਅਤੇ ਚੜ੍ਹਦੀ ਕਲਾ ਵਿੱਚ ਰਹੋ ਜੀ ਅਤੇ
ਨਿਡਰ ਹੋ ਕੇ ਖਾਲਿਸਤਾਨ ਜਿੰਦਾਬਾਦ ਦਿਨ ਵਿੱਚ ਦੋ ਵੇਲੇ ਸਵੇਰੇ ਸ਼ਾਮ ਜ਼ਰੂਰ ਕਿਹਾ ਕਰੋ ਜੀ ।
ਹਰਪ੍ਰੀਤ ਸਿੰਘ ਪੰਮਾ ਆਸਟਰੀਆ
Leave a Reply