ਭਾਰਤ ਅੰਦਰ ਸਿੱਖ ਗੁਲਾਮੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ

ਭਾਰਤ ਅੰਦਰ ਸਿੱਖ ਗੁਲਾਮੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ

ਭਾਰਤ ਅੰਦਰ ਸਿੱਖ ਗੁਲਾਮੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ 

ਇੰਡੀਅਨ ਸਟੇਟ ਸਿੱਖਾਂ ਦੀ ਗੁਲਾਮੀ ਦੇ ਸੰਗਲਾਂ ਨੂੰ ਦਿਨ ਪਰ ਦਿਨ ਭਾਰੇ ਕਰਦੀ ਜਾ ਰਹੀ ਪਰ ਸਿੱਖ ਕੌਮ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਆਪਸ ਵਿੱਚ ਹੀ ਲੜ ਲੜ ਕੇ ਅਤੇ ਇੱਕ ਦੂਜੇ ਵਿਰੁੱਧ ਸੜ ਸੜ ਕੇ ਆਪਣੀ ਸਿੱਖ ਊਰਜਾ ਨੂੰ ਅਜਾਈਂ ਗਵਾ ਰਹੀਆਂ ਹਨ । ਸਟੇਟ ਦਾ ਮਤਲਬ ਹੁੰਦਾ ਹੈ ਜੋ ਸਿਸਟਮ ਜੋ ਮਸ਼ੀਨਰੀ ਕਿਸੇ ਵੀ ਦੇਸ਼ ਨੂੰ ਚਲਾਉਂਦਾ ਹੁੰਦਾ ਹੈ । ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਸਟੇਟ ਕਦੇ ਨਹੀਂ ਬਦਲਦੀ ਹੁੰਦੀ, ਸਟੇਟ ਦੀਆਂ ਨੀਤੀਆਂ ਕਦੇ ਨਹੀਂ ਬਦਲਦੀਆਂ ਹੁੰਦੀਆਂ । ਜਿਸ ਤਰ੍ਹਾਂ ਇੰਡੀਆ ਦੀਆਂ ਨੀਤੀਆਂ ਹਨ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨਾ ਗਰੀਬ ਬਣਾਉਣਾ ਘਸਿਆਰੇ ਅਤੇ ਮੰਗਤੇ ਬਣਾ ਕੇ ਰੱਖਣਾ ਹਿੰਦੂਆਂ ਦੇ ਗੁਲਾਮ ਬਣਾ ਕੇ ਰੱਖਣਾ ਜਾਂ ਸਾਰੀਆਂ ਘੱਟ ਗਿਣਤੀਆਂ ਨੂੰ ਡੰਡੇ ਦੇ ਜੋਰ ਨਾਲ ਔਰੰਗਜੇਬ ਵਾਂਗ ਹਿੰਦੂ ਬਣਾ ਕਰਕੇ ਫੇਰ ਹਿੰਦੋਸਤਾਨ ਭਾਰਤ ਇੰਡੀਆ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨਾ । 
 ਸਿੱਖ ਕੌਮ ਸੰਨ 1857 ਤੋਂ ਹੀ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਖਾਲਸਾ ਰਾਜ ਨੂੰ ਦੁਬਾਰਾ ਸਥਾਪਿਤ ਕਰਨ ਲਈ ਸੰਘਰਸ਼ ਕਰਦੀ ਆ ਰਹੀ ਹੈ ਜਿਸ ਨੂੰ ਅੱਜ ਖਾਲਿਸਤਾਨ ਦੀ ਪ੍ਰਾਪਤੀ ਦੀ ਜੰਗ ਦਾ ਨਾਮ ਸਿੱਖ ਕੌਮ ਵਲੋਂ ਦੇ ਦਿੱਤਾ ਗਿਆ । ਖਾਲਿਸਤਾਨ ਦੀ ਪ੍ਰਾਪਤੀ ਲਈ ਸਿੱਖਾਂ ਨੂੰ ਹਥਿਆਰਬੰਦ ਜਾਂ ਜਮਹੂਰੀਅਤ ਢੰਗ ਲੋਕਤੰਤਰਿਕ ਢੰਗ ਜੋ ਵੀ ਅਪਣਾਉਣਾ ਪਿਆ ਉੱਹ ਸਿੱਖ ਜਰੂਰ ਅਪਣਾਉਣਗੇ ਜਿਹੜੇ ਵੀ ਆਜ਼ਾਦੀ ਪਸੰਦ ਸਿੱਖ ਹਨ । ਬਾਕੀ ਅਸੀਂ ਮਰੀਆਂ ਜਮੀਰਾਂ ਵਾਲੇ, ਜਿਨ੍ਹਾਂ ਦਾ ਖੂਨ ਚਿੱਟਾ ਹੋ ਗਿਆ ਹੈ, ਜਿਨ੍ਹਾਂ ਸਿੱਖਾਂ ਨੂੰ ਸੰਨ 1947 ਦਾ ਵਾਕਿਆ ਭੁੱਲ ਗਿਆ ਹੈ ਜਦੋਂ ਹਿੰਦੋਸਤਾਨ ਨਹੀਂ ਬਲਕਿ ਬੜੀ ਸੋਚੀ ਸਮਝੀ ਸਾਜ਼ਿਸ਼ ਨਾਲ ਪੰਜਾਬ ਨੂੰ ਵੱਢਿਆ ਗਿਆ ਸੀ , ਜਦੋਂ ਦਸ ਲੱਖ ਬੰਦੇ ਮਰੇ ਜਿਨ੍ਹਾਂ ਵਿੱਚੋਂ 99 ਪ੍ਰਤੀਸ਼ਤ ਸਿੱਖ ਅਤੇ ਮੁਸਲਮਾਨ ਸਨ ਕੋਈ ਇੱਕ ਅੱਧਾ ਪ੍ਰਤੀਸ਼ਤ ਹਿੰਦੂ ਵੀ ਹੋਣਗੇ, ਉੱਜਾੜਾ ਹੋਇਆ ਦੋਨਾਂ ਕੌਮਾਂ ਦਾ ਅਤੇ ਇੱਜਤਾਂ ਵੀ ਤਾਰ ਤਾਰ ਹੋਈਆਂ, ਜਿਨ੍ਹਾਂ ਸਿੱਖਾਂ ਨੂੰ 1955 ਦੇ ਜੁਲਾਈ ਦੇ ਮਹੀਨੇ ਵਿੱਚ ਇੰਦਰਾ ਗਾਂਧੀ ਦੇ ਪਿਉ ਜਵਾਹਰ ਲਾਲ ਨਹਿਰੂ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਪਰ ਕਰਵਾਇਆ ਹਮਲਾ ਵੀ ਭੁੱਲ ਗਿਆ ਹੈ, ਜਿਹੜੇ ਸਿੱਖਾਂ ਨੂੰ ਪੰਜਾਬੀ ਸੂਬਾ ਮੋਰਚੇ ਦੌਰਾਨ ਬਾਰਾਂ ਸਾਲਾਂ ਦੇ ਭੁਝੰਗੀ ਕਾਕਾ ਇੰਦਰਜੀਤ ਸਿੰਘ ਜਿਸ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਉੱਤੇ ਜੇਹਲ ਵਿੱਚ ਹੀ ਬਣੇ ਖੂਹ ਵਿੱਚ ਵੱਢ ਕੇ ਸੁੱਟ ਦਿੱਤਾ ਗਿਆ ਸੀ , ਜਿਹੜੇ ਸਿੱਖਾਂ 1978 ਦਾ ਨਰਕਧਾਰੀ ਕਾਂਡ , ਜੂਨ ਅਤੇ ਨਵੰਬਰ 1984 ਦੇ ਘੱਲੂਘਾਰੇ, ਉੱਸ ਤੋਂ ਬਾਅਦ ਵਿੱਚ ਖਾੜਕੂ ਲਹਿਰ ਦੌਰਾਨ ਮਾਰੇ ਦੋ ਢਾਈ ਲੱਖ ਸਿੱਖ, ਉੱਸ ਤੋਂ ਬਾਅਦ ਚਿੱਟੇ ਅਤੇ ਹੋਰ ਨਸ਼ਿਆਂ ਨਾਲ ਹੁਣ ਤੱਕ ਮਾਰੇ ਅਨੇਕਾਂ ਗੱਭਰੂ ਆਦਿਕ ਸਭ ਕੁੱਝ ਭੁੱਲ ਗਿਆ ਹੈ, ਜਿਹੜੇ ਵੀ ਸਿੱਖਾਂ ਨੇ ਸਿਰਫ ਖਾਣ ਪੀਣ ਪਹਿਨਣ ਪੈਸੇ ਕਮਾਉਣ ਅਤੇ ਭੋਗ ਬਿਲਾਸਾਂ ਨੂੰ ਹੀ ਜੀਵਨ ਸਮਝਿਆ ਹੋਇਆ ਹੈ, ਜਿਹਨਾਂ ਦੇ ਹੱਡਾਂ ਨੂੰ ਵੀ ਚੀਰ ਕੇ ਧੁਰ ਅੰਤਰ ਆਤਮਾ ਤੱਕ ਗੁਲਾਮੀ ਘਰ ਕਰ ਚੁੱਕੀ ਹੈ, ਉਹਨਾਂ ਸਿੱਖਾਂ ਦੀ ਅਸੀਂ ਏਥੇ ਗੱਲ ਨਹੀਂ ਕਰ ਰਹੇ । ਅਸੀਂ ਗੱਲ ਕਰ ਰਹੇ ਹਾਂ ਜਾਗਦੀਆਂ ਜਮੀਰਾਂ ਵਾਲਿਆਂ ਅਤੇ ਆਜ਼ਾਦੀ ਪਸੰਦ ਸਿੱਖਾਂ ਦੀ , ਜਿਨ੍ਹਾਂ ਨੂੰ ਦੁਨੀਆਂ ਭਰ ਵਿੱਚ ਵਸਦੇ ਕਿਸੇ ਵੀ ਸਿੱਖ ਦੇ ਪੈਰ ਵਿੱਚ ਮਮੂਲੀ ਦਿਹਾ ਕੰਡਾ ਚੁੱਭੇ ਦਾ ਵੀ ਦਰਦ ਹੁੰਦਾ ਹੈ । 


 ਸੋ ਹੁਣ ਗੱਲ ਕਰਾਂਗੇ ਲੇਖ ਦੇ ਸਿਰਲੇਖ ਮੁਤਾਬਿਕ, ਜੋ ਵੀ ਘਟਨਾਵਾਂ ਪਿੱਛਲੇ ਕੁੱਝ ਕੁ ਹੀ ਦਿਨਾਂ ਵਿੱਚ ਉੱਪਰਥਲੀ ਹੀ ਵਾਪਰੀਆਂ ਹਨ । ਪਹਿਲਾਂ ਤਾਂ ਇਹ ਗੱਲ ਹਰ ਸਿੱਖ ਦੇ ਦਿਲ ਦਿਮਾਗ਼ ਵਿੱਚ ਘਰ ਕਰ ਜਾਣੀ ਚਾਹੀਦੀ ਹੈ ਕਿ ਅਸੀਂ ਹਿੰਦੋਸਤਾਨ ਵਿੱਚ ਗੁਲਾਮ ਹਾਂ ਅਤੇ ਹਰ ਹੀਲੇ ਆਜ਼ਾਦ ਹੋਣਾ ਹੈ ਅਤੇ ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣਾ ਹੈ । ਮਹਾਰਾਸ਼ਟਰ ਦੇ ਨੰਦੇੜ ਵਿੱਚ ਜਿੱਥੇ ਸਿੱਖਾਂ ਦਾ ਤਖਤ ਸ੍ਰੀ ਹਜ਼ੂਰ ਸਾਹਿਬ ਵੀ ਹੈ ਉੱਥੇ ਆਸਪਾਸ ਦੇ ਸਿਕਲੀਗਰ ਅਤੇ ਹੋਰ ਸਿੱਖਾਂ ਕੋਲੋਂ ਜਿਹੜੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਮੇਂ ਤੋਂ ਸ਼ਸਤਰ ਬਣਾਉਂਦੇ ਆ ਰਹੇ ਹਨ ਸਰਕਾਰ ਨੇ ਉਨ੍ਹਾਂ ਜੱਦੀਪੁਸ਼ਤੀ ਹਥਿਆਰ ਬਣਾਉਣ ਵਾਲੇ ਸਿੱਖਾਂ ਕੋਲੋਂ 4800 ਦੇ ਕਰੀਬ ਵੱਡੀ ਸ੍ਰੀ ਸਾਹਿਬ ਅਤੇ ਹੋਰ ਸਿੱਖਾਂ ਦੇ ਰਵਾਇਤੀ ਹਥਿਆਰ ਕਬਜ਼ੇ ਵਿੱਚ ਲੈਏ ਅਤੇ ਕਈਆਂ ਸਿੱਖਾਂ ਉੱਪਰ ਕੇਸ ਪਾ ਕੇ ਉਨ੍ਹਾਂ ਨੂੰ ਅੰਦਰ ਵੀ ਕਰ ਦਿੱਤਾ । ਏਸ ਤਰ੍ਹਾਂ ਕਰਕੇ ਹਿੰਦ ਸਰਕਾਰ ਨੇ ਸਿੱਖਾਂ ਨੂੰ ਯਾਦ ਕਰਵਾਇਆ ਹੈ ਕਿ ਸਿੱਖੋ ਤੁਸੀਂ ਹਿੰਦੋਸਤਾਨ ਵਿੱਚ ਹਿੰਦੂਆਂ ਦੇ ਗੁਲਾਮ ਹੋ ਅਤੇ ਹਿੰਦੂ ਕੁੱਝ ਵੀ ਕਰ ਸਕਦੇ ਹਨ ਹਥਿਆਰ ਰੱਖ ਵੀ ਸਕਦੇ ਹਨ ਅਤੇ ਹਿੰਦੂਆਂ ਨੂੰ ਪ੍ਰਸ਼ਾਦ ਵਾਂਗ ਵਰਤਾ ਵੀ ਸਕਦੇ ਹਨ ਪਰ ਸਿੱਖ ਏਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਸਿੱਖ ਗੁਲਾਮ ਹਨ । 
 ਬਾਕੀ ਹਿਮਾਚਲ, ਉੱਤਰਾਖੰਡ ਅਤੇ ਯੂਪੀ ਵਿੱਚ ਤਾਜਾ ਤਾਜਾ ਹੀ ਉੱਪਰਥਲੀ ਕਈ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਨਿਹੰਗ ਬਾਣੇ ਵਾਲੇ ਨੌਜਵਾਨ ਸਿੱਖ ਮੁੰਡਿਆਂ ਨੂੰ ਪਹਾੜੀਆਂ ਅਤੇ ਭਈਆਂ ਵੱਲੋਂ ਕੁੱਟਿਆ ਗਿਆ, ਦਸਤਾਰਾਂ ਉਤਾਰੀਆਂ ਗਈਆਂ, ਗੰਭੀਰ ਸੱਟਾਂ ਮਾਰੀਆਂ ਹਨ ਅਤੇ ਉੱਲਟਾ ਕੇਸ ਵੀ ਸਿੱਖ ਨੌਜਵਾਨਾਂ ਉੱਪਰ ਹੀ ਪਾ ਕੇ ਤੇ ਸਿੱਖਾਂ ਨੂੰ ਹੀ ਅੰਦਰ ਕਰ ਦਿੱਤਾ ਗਿਆ ਕਿਉਂਕਿ ਸਿੱਖ ਗੁਲਾਮ ਹਨ ਅਤੇ ਹਿੰਦੂ ਆਜ਼ਾਦ ਹੈ ਏਸ ਕਰਕੇ ਸਿੱਖਾਂ ਨਾਲ ਹੀ ਧੱਕਾ ਹੋਣਾ ਚਾਹੀਦਾ ਹੈ , ਏਹਨਾਂ ਮੁਤਾਬਿਕ, ਹਿੰਦੂ ਤਾਂ ਕਤਲਾਂ ਤੱਕ ਕਰਕੇ ਵੀ ਬਾਇਜਤ ਬਰੀ ਹੋ ਜਾਂਦੇ ਹਨ । ਬਾਕੀ ਸਾਡੇ ਲੀਡਰ ਸ਼੍ਰੋਮਣੀ ਕਮੇਟੀ ਪ੍ਰਧਾਨ , ਜਥੇਦਾਰ ਅਤੇ ਹੋਰ ਮੀਡੀਆ ਵਿੱਚ ਫੋਕੇ ਬਿਆਨ ਦੇ ਕੇ ਹੀ ਸਾਰ ਰਹੇ ਹਨ ਪਰ ਮੌਕਾ ਏ ਵਾਰਦਾਤਾਂ ਉੱਪਰ ਕੋਈ ਵੀ ਸਿੱਖ ਲੀਡਰ ਨਹੀਂ ਪਹੁੰਚਿਆ । ਹੁਣ ਬਾਪੂ ਤਰਸੇਮ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਨੇ ਭਾਈ ਸਰਬਜੀਤ ਸਿੰਘ ਮਲੋਆ ਐਮ ਪੀ ਨੇ ਅਤੇ ਕੁੱਝ ਕੁ ਹੋਰ ਸਿੱਖਾਂ ਭਾਈ ਭੁਪਿੰਦਰ ਸਿੰਘ ਜੀ ਛੇ ਜੂਨ ਵਰਗਿਆਂ ਨੇ ਆਵਾਜ਼ ਚੁੱਕੀ ਹੈ। 
 ਬਾਕੀ ਤਾਜਾ ਮਾਮਲਾ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਵਿਵਾਦਿਤ ਵੀਡੀਓ ਦਾ ਗਰਮਾਇਆ ਹੋਇਆ ਹੈ । ਵੀਡੀਓ ਨੂੰ ਸਹੀ ਅਤੇ ਗਲਤ ਸਾਬਿਤ ਕਰਨ ਲਈ ਜੋਰ ਅਜਮਾਈ ਚੱਲ ਰਹੀ ਹੈ । ਨਾ ਹੀ ਬਾਦਲ ਦਲੀਏ ਦੁੱਧ ਧੋਤੇ ਨਾ ਹੀ ਭਗਵੰਤ ਨੇ ਸਿੱਖਾਂ ਅਤੇ ਪੰਥ ਲਈ ਕੁੱਝ ਕੀਤਾ ਹੈ । ਬੇਅਦਬੀਆਂ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਵੀ ਵਿਵਾਦਾਂ ਦੇ ਘੇਰੇ ਵਿੱਚ ਹਨ । ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਖੁੱਦ ਰਾਤ ਦੇ ਹਨੇਰੇ ਵਿੱਚ ਚੋਰੀ ਚੋਰੀ ਬਿਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਬਣੇ ਹੋਏ ਹੋਣ ਕਰਕੇ ਵਿਵਾਦਾਂ ਵਿੱਚ ਘਿਰ ਜਾਂਦੇ ਹਨ, ਅਤੇ ਬਾਦਲਾਂ ਦੇ ਰਹਿਮੋ ਕਰਮ ਉੱਤੇ ਬਣੇ ਹੋਏ ਹੋਣ ਕਰਕੇ ਇਹ ਬਾਦਲਾਂ ਖਿਲਾਫ ਕੋਈ ਕਾਰਵਾਈ ਵੀ ਨਹੀਂ ਕਰ ਸਕਦੇ । ਬਾਦਲ ਦਲੀਏ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਭਗੌੜੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਸਭ ਤੋਂ ਵੱਡੇ ਦੋਸ਼ੀ ਗੁਨਾਹਗਾਰ ਅਤੇ ਕਲੰਕਿਤ ਹਨ । 
 ਇਸ ਕਰਕੇ ਗੁਲਾਮੀ ਤਾਂ ਸਿੱਖ ਕੌਮ ਦੇ ਗਲ ਸੰਨ 1849 ਤੋਂ ਹੀ ਪਈ ਹੋਈ ਹੈ ਜਿਸ ਨੂੰ ਬ੍ਰਾਹਮਣ ਦਿਮਾਗ਼ ਆਪਣੀਆਂ ਸ਼ਾਤਰਾਨਾ ਚਾਲਾਂ ਨਾਲ ਹੋਰ ਪੱਕਿਆਂ ਕਰੀ ਜਾ ਰਿਹਾ ਹੈ ਅਤੇ ਬਹੁਤਾਤ ਸਿੱਖ ਗਿਣਤੀ ਕੰਮਾਕਾਰਾਂ ਅਤੇ ਪੈਸੇ ਕਮਾਉਣ ਵਿੱਚ ਮਸ਼ਰੂਫ ਹੈ । 
 ਸਾਨੂੰ ਸਭ ਨੂੰ ਰਲ ਮਿਲ ਕੇ ਸਾਡੇ ਦੁਸ਼ਮਣ ਦੇ ਨਿੱਕੇ ਤੋਂ ਨਿੱਕੇ ਐਕਸ਼ਨ ਨੂੰ ਵੀ ਸਿੱਖਾਂ ਉੱਪਰ ਕੀਤਾ ਗਿਆ ਹੱਲਾ ਸਮਝਣਾ ਚਾਹੀਦਾ ਹੈ ਅਤੇ ਉੱਸ ਹੱਲੇ ਦਾ ਮੂੰਹ ਤੋੜ ਜਵਾਬ ਵੀ ਦੇਣਾ ਚਾਹੀਦਾ ਹੈ । ਜਿਹੜੇ ਵੀ ਸਿੱਖ ਨੇਤਾ ਜਾਂ ਆਮ ਸਿੱਖ ਏਹਨਾਂ ਸੂਖਮ ਹਮਲਿਆਂ ਦਾ ਜਵਾਬ ਦੇ ਰਹੇ ਹਨ ਉਹਨਾਂ ਦੇ ਅਸੀਂ ਧੰਨਵਾਦੀ ਵੀ । 
 ਜੰਗ ਜਾਰੀ ਸੀ ਜਾਰੀ ਹੈ ਅਤੇ ਖਾਲਿਸਤਾਨ ਦੀ ਆਜ਼ਾਦੀ ਤੱਕ ਜਾਰੀ ਰਹੇਗੀ ਵੀ । ਵੋਟਾਂ ਵਾਲੀ ਵੀ ਜੰਗ ਪੂਰੇ ਤਕੜੇ ਹੋ ਕੇ ਲੜੀ ਜਾਵੇਗੀ ਅਤੇ ਬਾਕੀ ਅਗਰ ਹਾਲਾਤ ਬਦਲ ਗਏ ਤਾਂ ਹਥਿਆਰਬੰਦ ਸੰਘਰਸ਼ ਵੀ ਜਰੂਰ ਲੜਿਆ ਜਾਵੇਗਾ ਜੀ । 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.