ਅਕਾਲੀ ਦਲ ਵਾਰਿਸ ਪੰਜਾਬ ਦੇ ਸਰਬਤ ਦੇ ਭਲੇ ਲਈ ਕੰਮ ਕਰ ਰਿਹਾ ਹੈ-ਜਗਜੀਤ ਸਿੰਘ ਜੱਗਾ

ਅਕਾਲੀ ਦਲ ਵਾਰਿਸ ਪੰਜਾਬ ਦੇ ਸਰਬਤ ਦੇ ਭਲੇ ਲਈ ਕੰਮ ਕਰ ਰਿਹਾ ਹੈ-ਜਗਜੀਤ ਸਿੰਘ ਜੱਗਾ

ਕਿਹਾ-ਆਪ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਭ੍ਰਿਸ਼ਟਾਚਾਰ,ਬੇਰੁਜ਼ਗਾਰੀ,ਫਿਰੋਤੀਆਂ, ਲੁੱਟਾਂ-ਖੋਹਾਂ ਦੀ ਸੋਗਾਤ ਤੋਂ ਬਿਨਾਂ ਕੁਝ ਨਹੀਂ ਦਿੱਤਾ

ਕਪੂਰਥਲਾ 4 ਅਕਤੂਬਰ ਗੌਰਵ ਮੜੀਆ 

ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਹਲਕੇ ਦੇ ਲੋਕਾਂ ਨਾਲ ਕੀਤੇ ਜਾ ਰਹੇ ਸੰਪਰਕ ਦੇ ਤਹਿਤ ਹਲਕੇ ਦੇ ਪਿੰਡ ਤੋਗਾ ਵਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਜੱਗਾ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਬਤ ਦੇ ਭਲੇ ਲਈ ਕੰਮ ਕਰ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਨਸ਼ੇ ਦਾ ਖਾਤਮਾ,ਰੋਜਗਾਰ ਪੈਦਾ ਕਰਨਾ।ਰਿਸ਼ਵਤਖੋਰੀ ਬੰਦ ਕਰਨਾ।ਹਲਕੇ ਨੂੰ ਸਾਫ ਸੁਥਰਾ ਬਣਾਉਣਾ, ਅਮਨ ਸ਼ਾਤੀ ਕਾਇਮ ਕਰਨੀ।ਫਰੋਤੀਆਂ ਦੇ ਫੋਨ ਅਤੇ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਨੂੰ ਨੱਥ ਪਾਉਣੀ।ਕੱਚੇ ਅਤੇ ਪੱਕੇ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਦਾ ਨਿਪਟਾਰਾ ਕਰਵਾਉਣਾ।ਕਿਸਾਨੀ, ਦੁਕਾਨਦਾਰ,ਮਜਦੂਰ ਵਰਗ ਸੰਬੰਧੀ ਮੁਸ਼ਕਲਾਂ ਨੂੰ ਹੱਲ ਕਰਵਾਉਣਾ।ਸਰਕਾਰੀ ਹਸਪਤਾਲਾਂ ਵਿੱਚ ਹਰ ਬਿਮਾਰੀ ਦੇ ਇਲਾਜ ਦੇ ਪ੍ਰਬੰਧ ਕਰਨੇ।ਖਾਣ ਵਾਲੀਆਂ ਚੀਜਾਂ ਵਿੱਚ ਮਿਲਾਵਟੀਕਰਣ ਤੇ ਪੂਰਨ ਪਾਬੰਦੀ ਲਗਾਉਣੀ।ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਪ੍ਰਾਈਵੇਟ ਸਕੂਲਾਂ/ਕਾਲਜਾਂ ਦੇ ਬਰਾਬਰ ਸਿੱਖਿਆ ਮੁਹੱਈਆਂ ਕਰਵਾਉਣੀ।ਪੰਜਾਬ ਦੇ ਬਣਦੇ ਹੱਕ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਦਿਵਾਉਣੇ।ਦੇਸ਼ ਦੀ ਏਕਤਾ,ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਟੀਚੇ ਹਨ।ਉਨ੍ਹਾਂਨੇ ਕਿਹਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਰਿਵਾਇਤੀ ਪਾਰਟੀਆਂ ਤੋਂ ਦੁਖੀ ਅਤੇ ਸਤਾਏ ਹੋਏ ਹਰ ਵਰਗ ਦੇ ਲੋਕਾਂ ਲਈ ਭਰੋਸਾ ਅਤੇ ਉਮੀਦਾਂ ਦਾ ਪ੍ਰਤੀਕ ਹੈ,ਕਿਉਂਕਿ ਇਸ ਪਾਰਟੀ ਨੇ ਪੰਜਾਬ ਭਰ ਵਿਚ ਹਮੇਸ਼ਾ ਪੰਜਾਬ, ਪੰਜਾਬੀ,ਪੰਜਾਬੀਅਤ, ਕਿਸਾਨਾਂ,ਵਪਾਰੀਆਂ, ਨੌਜਵਾਨਾਂ,ਮੁਲਾਜ਼ਮਾਂ,ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਰ ਵਰਗ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੀਤੀਆਂ ਅਤੇ ਸੋਚ ਤੋਂ ਪ੍ਰਭਾਵਿਤ ਹੋ ਕੇ ਥੰਮ੍ਹ ਬਣ ਕੇ ਨਾਲ ਖੜ ਰਹੀਆਂ ਹਨ,ਕਿਉਂਕਿ ਲੋਕ ਇਕ ਨਵੇਂ,ਸਿਧਾਂਤਕ ਅਤੇ ਲੋਕ-ਪੱਖੀ ਬਦਲ ਦੀ ਭਾਲ ਕਰ ਰਹੇ ਹਨ,ਜੋ ਔਕੜਾਂ, ਮੁਸੀਬਤਾਂ ਵੇਲੇ ਉਨ੍ਹਾਂ ਦੀ ਬਾਂਹ ਫੜ ਸਕੇ।ਜਗਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਗੰਧਲੀ ਰਾਜਨੀਤੀ ਚੋਂ ਨਿਕਲ ਕੇ ਸਾਫ਼-ਸੁਥਰੀ, ਇਮਾਨਦਾਰ ਅਤੇ ਜਵਾਬਦੇਹ ਵਾਲੀ ਰਾਜਨੀਤੀ ਚਾਹੁੰਦੇ ਹਨ,ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਦਾ ਜਿਹੜਾ ਰੁਝਾਨ ਹੈ,ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲ ਬੜੀ ਹੀ ਤੇਜ਼ੀ ਨਾਲ ਵੱਧ ਰਿਹਾ ਹੈ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ’ ਲੋਕਾਂ ਦੀ ਆਸਾਂ ਤੇ ਪੂਰਾ ਉਤਰਨ ਲਈ ਹਮੇਸ਼ਾ ਵਚਨ ਵੱਧ ਰਹੇਗਾ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਵੀ ਤਕੜਾ ਹੋ ਕੇ ਮਜ਼ਬੂਤੀ ਨਾਲ ਲੜੇਗਾ ਤਾਂ ਜੋ ਲੋਕਾਂ ਨੂੰ ਬਣਦਾ ਇਨਸਾਫ਼ ਦਿਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਲੋਕ ਝੂਠੀਆਂ ਅਫ਼ਵਾਹਾਂ ਵਿਚ ਨਾ ਆਉਣ ਪੰਜਾਬ ਦੇ ਸੂਝਵਾਨ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪਿੱਠ ਤੇ ਖੜੇ ਹਨ ਅਤੇ 2027 ਦੀਆਂ ਚੋਣਾਂ ਵਿਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ।ਉਨ੍ਹਾਂਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਭ੍ਰਿਸ਼ਟਾਚਾਰ ,ਬੇਰੁਜ਼ਗਾਰੀ, ਫਿਰੋਤੀਆਂ,ਲੁੱਟਾਂ-ਖੋਹਾਂ ਦੀ ਸੋਗਾਤ ਤੋਂ ਬਿਨਾਂ ਕੁਝ ਨਹੀਂ ਦਿੱਤਾ।ਉਨ੍ਹਾਂਨੇ ਕਿਹਾ ਕਿ ਕੇਜਰੀਵਾਲ ਨੇ ਸਬਜ਼ਬਾਗ ਦਿਖਾਇਆ ਸੀ ਕਿ 20 ਹਜ਼ਾਰ ਕਰੋੜ ਰੇਤਾ ਤੋਂ ਸਰਕਾਰ ਦੀ ਆਮਦਨ ਹੋਵੇਗੀ,ਪਰ ਇਹ ਵੀ ਇੱਕ ਛਲਾਵਾ ਸਾਬਤ ਹੋਇਆ।ਜਗਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਆਪ ਸਰਕਾਰ ਕਿਸਾਨੀ ਅਤੇ ਨੌਜਵਾਨੀ ਦੀ ਦੁਸ਼ਮਣ ਸਾਬਿਤ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਇਸ ਵਕਤ ਇਮਾਨਦਾਰ ਅਤੇ ਸੁਹਿਰਦ ਲੀਡਰ ਦੀ ਲੋੜ ਹੈ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.