. ਮਲਕੀਅਤ ਸਿੰਘ ਬੁਟੇਰਲਾ ਦੀ ਯਾਦ ਵਿੱਚ ਲਗਾਇਆ ਖੂਨਦਾਨ ਕੈਂਪ
- ਸਮਾਜ ਸੇਵਾ
- (Asia/Kolkata)
ਬੀਬੀ ਸਤਨਾਮ ਕੌਰ ਨੇ ਕੀਤਾ ਖੂਨਦਾਨ ਕੈਂਪ ਦਾ ਉਦਘਾਟਨ ਅਤੇ ਦਾਨੀਆਂ ਨੂੰ ਸਰਟੀਫਿਕੇਟ ਵੰਡੇ…
ਚੰਡੀਗੜ੍ਹ, 4 ਅਕਤੂਬਰ (ਮੰਗਤ ਸਿੰਘ ਸੈਦਪੁਰ) :
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਮਿਉਂਸਪਲ ਕੌਂਸਲਰ ਅਤੇ ਚੰਡੀਗੜ੍ਹ ਕੋਆਪਰੇਟਿਵ ਬੈਂਕ ਲਿਮਟਿਡ ਦੇ ਡਾਇਰੈਕਟਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਭਰਾ ਸਵਰਗੀ ਮਲਕੀਅਤ ਸਿੰਘ ਦੀ ਬਰਸੀ ’ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਦੰਦਾਂ ਦੇ ਮੁਫਤ ਚੈੱਕਅੱਪ ਕੈਂਪ, ਸਿਹਤ ਤੇ ਤੰਦਰੁਸਤੀ ਕੈਂਪ, ਮੁਫਤ ਖੂਨ ਚੈਕਅੱਪ ਅਤੇ ਮੁਫ਼ਤ ਡਾਈਟੀਸ਼ਿਅਨ ਸਲਾਹ ਕੈਂਪ ਵੀ ਲਗਾਏ ਗਏ ਜਿਨ੍ਹਾਂ ਵਿੱਚ ਪਹੁੰਚੇ ਲੋਕਾਂ ਦੇ ਮੁਫ਼ਤ ਚੈਕਅੱਪ ਵੀ ਕੀਤੇ ਗਏ। ਕੈਂਪ ਦਾ ਉਦਘਾਟਨ ਸਵਰਗੀ ਮਲਕੀਅਤ ਸਿੰਘ ਬੁਟੇਰਲਾ ਦੀ ਪਤਨੀ ਬੀਬੀ ਸਤਨਾਮ ਕੌਰ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਨੇ ਦਾਨੀਆਂ ਨੂੰ ਸਰਟੀਫਿਕੇਟ ਅਤੇ ਪੌਦੇ ਵੀ ਵੰਡ ਕੇ ਸਨਮਾਨਿਤ ਵੀ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਪ੍ਰਧਾਨ ਵਿਜੈਪਾਲ, ਜਨਰਲ ਸਕੱਤਰ ਸੰਨੀ ਔਲਖ, ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਪ੍ਰਭਜੋਤ ਕੌਰ, ਦਿੱਲੀ ਦੇ ਵਿਧਾਇਕ ਅਖਿਲੇਸ਼ ਤ੍ਰਿਪਾਠੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਇਸ ਸਮਾਜਿਕ ਉਦਮ ਦੇ ਲਈ ਬੁਟੇਰਲਾ ਪਰਿਵਾਰ ਦੀ ਸ਼ਲਾਘਾ ਕੀਤੀ ਅਤੇ ਖੂਨਦਾਨੀਆਂ ਨੂੰ ਉਤਸ਼ਾਹਿਤ ਵੀ ਕੀਤਾ। ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਕੈਂਪ ਵਿਚ ਸੈਕਟਰ 16 ਹਸਪਤਾਲ ਤੋਂ ਡਾਕਟਰਾਂ ਦੀ ਟੀਮ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ। ਕੈਂਪ ਵਿੱਚ ਖੂਨ ਦੇ ਕੁੱਲ 105 ਯੂਨਿਟ ਇਕੱਤਰ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ, ਕੌਂਸਲਰ ਕੰਵਰ ਰਾਣਾ, ਕੌਂਸਲਰ ਅੰਜੂ ਕਤਿਆਲ, ਜਸਵਿੰਦਰ ਕੌਰ ਕੌਂਸਲਰ, ਜੁਝਾਰ ਸਿੰਘ ਚੇਅਰਮੈਨ ਸਹਿਕਾਰੀ ਬੈਂਕ, ਗੁਰਪ੍ਰੀਤ ਬਡਹੇੜੀ ਡਾਇਰੈਕਟਰ ਸਹਿਕਾਰੀ ਬੈਂਕ, ਮਨਜੀਤ ਰਾਣਾ ਡਾਇਰੈਕਟਰ ਸਹਿਕਾਰੀ ਬੈਂਕ, ਮਨੋਹਰ ਲਾਲ ਧੀਮਾਨ ਪ੍ਰਧਾਨ ਦੁਰਗਾ ਮਾਤਾ ਮੰਦਰ ਸੈਕਟਰ 41, ਅਨੀਤਾ ਪ੍ਰਧਾਨ ਕੀਰਤਨ ਮੰਡਲੀ ਮੰਦਰ ਸੈਕਟਰ 41 ਆਦਿ ਵੀ ਹਾਜ਼ਰ ਸਨ।
Leave a Reply