ਮਹੌਲ ਖਰਾਬ ਹੋਣ ਦਾ ਡਰ ਸਿਖ ਕੌਮ ਦੇ ਫਾਇਦੇ ਵਿਚ ਹੈ।

ਮਹੌਲ ਖਰਾਬ ਹੋਣ ਦਾ ਡਰ ਸਿਖ ਕੌਮ ਦੇ ਫਾਇਦੇ ਵਿਚ ਹੈ।

1984 ਦੇ ਜੁਲਮਾਂ ਮਗਰੋਂ ਜਿਹੜੇ ਜੁਝਾਰੂਆਂ ਨੇ ਸਿੱਖ ਕੌਮ ਦੀ ਰੁਲਦੀ ਦਸਤਾਰ ਕੌਮ ਦੇ ਸਿਰ ਤੇ ਸਜਾਉਣ ਲਈ ਹਥਿਆਰਬੰਦ ਸੰਘਰਸ਼ ਲੜਿਆ ਉਹਨਾਂ ਦੀਆਂ ਕਾਰਵਾਈਆਂ ਬੇਮਿਸਾਲ ਹਨ ।ਇੰਡੀਅਨ ਡੀਪ ਸਟੇਟ ਨੂੰ ਸ਼ਾਇਦ ਅਹਿਸਾਸ ਹੀ ਨਹੀਂ ਸੀ ਕਿ ਸਿੱਖ ਜਵਾਨੀ ਇਨਾ ਜਬਰਦਸਤ ਜਵਾਬ ਦੇਵੇਗੀ ।
ਬੇਸ਼ੱਕ 1993 /94 ਤੋਂ ਬਾਅਦ ਹਥਿਆਰਬੰਦ ਸੰਘਰਸ਼ ਦਾ ਤਪ ਤੇਜ ਮੱਠਾ ਪੈ ਗਿਆ ਪਰ ਹੁਣ ਤੱਕ ਵੀ ਸਿੱਖ ਨੌਜਵਾਨ ਖਾੜਕੂ ਕਾਰਵਾਈਆਂ ਪ੍ਰਤੀ ਰੁਚੀ ਰੱਖਦੇ ਹਨ। ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕਾਂ ਨੂੰ ਮੌਜੂਦਾ ਦੌਰ ਵਿੱਚ ਖਾੜਕੂਆਂ ਦੀਆਂ ਕਰਵਾਈਆਂ ਉੱਤੇ ਇਤਰਾਜ ਹਨ ਕਿ ਐਵੇ ਗ੍ਰਿਫਤਾਰ ਹੋ ਕੇ ਜੇਹਲਾਂ ਵਿੱਚ ਸੜਦੇ ਫਿਰਦੇ ਹਨ ਪਰ ਹਕੀਕਤ ਇਹ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਲਗਾਤਾਰ ਡੀਪ ਸਟੇਟ ਦੱਸਦੀਆਂ ਹਨ ਕਿ ਸਿੱਖਾਂ ਵਿੱਚ ਅੱਜ ਵੀ ਹਥਿਆਰਬੰਦ ਖਾੜਕੂ ਸੰਘਰਸ਼ ਦਾ ਮਾਦਾ, ਸਮਰੱਥਾ, ਪੋਟੈਂਸ਼ਲ ਹੈ ਤੇ ਮਾਮੂਲੀ ਗੜਬੜ ਨਾਲ ਹੀ 1990/91 ਵਾਲਾ ਮਾਹੌਲ ਬਣ ਸਕਦਾ ਹੈ। ਏਜੰਸੀਆਂ ਵੱਲੋਂ ਡੀਪ ਸਟੇਟ ਨੂੰ ਬਾਰ ਬਾਰ ਖਾੜਕੂਵਾਦ ਦੇ ਮੁੜ ਉਭਾਰ ਦੇ ਖਤਰੇ ਬਾਰੇ ਦੱਸਣਾ ਸਾਡੀ ਕੌਮ ਲਈ ਬੇਹੱਦ ਫਾਇਦੇਮੰਦ ਹੈ। ਪਿਛਲੇ 30 ਸਾਲਾਂ ਵਿੱਚ ਜਦ ਵੀ ਕੋਈ ਮਸਲਾ ਬਣਦਾ ਹੈ ਤਾਂ ਸਿੱਖ ਕੌਮ ਦੇ ਉਭਰੇ ਹੋਏ ਜਜਬਾਤ ਦੇਖ ਕੇ ਖੁਫੀਆ ਏਜੰਸੀਆਂ ਤੇ ਸਿਆਸੀ ਆਗੂ ਕਲਪਣ ਲੱਗ ਪੈਂਦੇ ਹਨ ਕਿ ਮਾਹੌਲ ਵਿਗੜ ਸਕਦਾ ਹੈ ਖਾੜਕੂ ਪਹਿਰ ਨੂੰ ਬਲ ਮਿਲ ਸਕਦਾ ਹੈ ।
ਇਸ ਗੱਲ ਨੂੰ ਸੁਣਨਸਾਰ ਨੌਰਥ ਬਲਾਕ ਤੇ ਸਾਊਥ ਬਲਾਕ ਵਿੱਚ ਮਾਹੌਲ ਠੀਕ ਰੱਖਣ ਲਈ ਸਹਿਮਤੀ ਬਣ ਜਾਂਦੀ ਹੈ ਕਿ ਸਿੱਖਾਂ ਨੂੰ ਸ਼ਾਂਤ ਕੀਤਾ ਜਾਵੇ।
ਸੋ ਜਦ -ਜਦ ਸਿੱਖ ਜਜਬਾਤ ਕਿਸੇ ਮਸਲੇ ਨਾਲ ਜੁੜ ਕੇ ਹਾਲਾਤ ਨੂੰ ਵਿਗੜਨ ਵੱਲ ਤੋਰਨਗੇ ਤੁਰੰਤ ਉਹ ਮਸਲਾ ਹੱਲ ਹੋ ਜਾਵੇਗਾ।
ਚੇਤੇ ਕਰੋ ਕਿ ਸਾਡਾ ਹੱਕ ਫਿਲਮ ਕਿਵੇਂ ਚੱਲੀ ਸੀ ?ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਫਾਂਸੀ ਰੋਕਣ ਮੌਕੇ ਵੀ ਇਹੀ ਤਰਕ ਦਿੱਤਾ ਗਿਆ ਸੀ ਕਿ ਮਾਹੌਲ ਖਰਾਬ ਹੋ ਸਕਦਾ ਹੈ ।ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮੋਰਚੇ ਮੌਕੇ ਵੀ ਸਿੰਘਾਂ ਦੀਆਂ ਪੈਰੋਲਾਂ ਮਾਹੌਲ ਠੀਕ ਰੱਖਣ ਦੇ ਨਾਮ ਹੇਠ ਸ਼ੁਰੂ ਕੀਤੀਆਂ ਗਈਆਂ ਸਨ ।ਭਾਈ ਦਵਿੰਦਰ ਪਾਲ ਸਿੰਘ ਭੁੱਲਰ ਸਮੇਤ ਕਈ ਹੋਰ ਜੁਝਾਰੂ ਸਿੰਘਾਂ ਨੂੰ ਪੰਜਾਬ ਲੈ ਕੇ ਆਉਣ ਦਾ ਫੈਸਲਾ ਵੀ ਇਸੇ ਤਰ੍ਹਾਂ ਹੋਇਆ। ਇਹੋ ਜਿਹੀਆਂ ਬੇਅੰਤ ਉਦਾਹਰਨਾ ਹਨ ਜਦ ਹਕੂਮਤ ਨੂੰ ਆਪਣੇ ਫੈਸਲੇ ਮਾਹੌਲ ਵਿਗੜਨ ਦੇ ਡਰ ਕਾਰਨ ਬਦਲਨੇ ਪਏ ।ਚੰਡੀਗੜ੍ਹ ਯੂਨੀਵਰਸਿਟੀ ਦੀਆਂ ਸੈਨਟ ਚੋਣਾਂ ਦੇ ਸੰਘਰਸ਼ ਮੌਕੇ ਹਾਲਾਤ ਬਹੁਤ ਸੰਗੀਨ ਬਣਦੇ ਜਾ ਰਹੇ ਸਨ। ਹੁਣ ਪੰਜਾਬ ਦੇ ਸੈਨਿਕ ਸਕੂਲਾਂ ਵਿੱਚ ਪੰਜਾਬੀ ਬੋਲੀ ਦਾ ਮਸਲਾ ਭਖ ਰਿਹਾ ਹੈ ।ਜੇ ਸਿੱਖ ਜਜ਼ਬਾਤ ਇਸ ਮਸਲੇ ਉੱਤੇ ਭੜਕਦੇ ਦਿਖੇ ਤਾਂ ਸਰਕਾਰ ਨੇ ਇਹ ਫੈਸਲਾ ਵੀ ਵਾਪਸ ਲੈ ਲੈਣਾ ਹੈ ।
ਜਿਹੜੇ ਨੌਜਵਾਨ ਵਾਰ ਵਾਰ ਸਰਕਾਰ ਨੂੰ ਖਾੜਕੂ ਲਹਿਰ ਦੇ ਆਉਣ ਦਾ ਅਹਿਸਾਸ ਕਰਾਈ ਰੱਖਦੇ ਹਨ ਜਿੰਨਾ ਕਰਕੇ ਸਟੇਟ ਨੂੰ ਮਾਹੌਲ ਵਿਗੜਨ ਦਾ ਡਰ ਪਿਆ ਰਹਿੰਦਾ ਹੈ, ਉਹਨਾਂ ਨੌਜਵਾਨਾਂ ਦਾ ਜੇ ਸਾਥ ਨਹੀਂ ਦੇ ਸਕਦੇ ਤਾਂ ਵਿਰੋਧ ਵੀ ਨਾ ਕਰਿਆ ਕਰੀਏ।
ਉਹਨਾਂ ਨੌਜਵਾਨਾਂ ਨੂੰ ਸਭ ਪਤਾ ਹੈ ਕਿ ਜਿਸ ਰਾਹ ਅਸੀਂ ਤੁਰੇ ਹੋਏ ਹਾਂ ਸਾਡੇ ਨਾਲ ਕੀ ਵਾਪਰ ਸਕਦਾ ਹੈ ਪਰ ਉਹਨਾਂ ਦੀ ਘਾਲਣਾ ਕਰਕੇ ਜੇ ਮਾਹੌਲ ਵਿਗੜਣ ਦਾ ਡਰ ਪੈਂਦਾ ਹੈ ਤੇ ਸਾਡੀ ਕੌਮ ਦੇ ਮਸਲੇ ਹੱਲ ਹੁੰਦੇ ਹਨ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ?
ਕਿਸਾਨ ਸੰਘਰਸ਼ ਮੌਕੇ ਜਦ ਚਰਚਾ ਛਿੜੀ ਕੇ ਖਾਲਸਤਾਨੀ ਇਸ ਮੋਰਚੇ ਨੂੰ ਆਪਦੇ ਸਵਾਰਥਾਂ ਲਈ ਵਰਤ ਸਕਦੇ ਹਨ ਤਾ ਮਾਹੌਲ ਵਿਗੜਨ ਦਾ ਡਰ ਵਧ ਗਿਆ ਅਤੇ ਇੱਕਦਮ ਮੋਦੀ ਗੁਰਦੁਆਰਾ ਬੰਗਲਾ ਸਾਹਿਬ ਕਾਲੇ ਕਾਨੂੰਨ ਰੱਦ ਕਰਨ ਜਾ ਪਹੁੰਚਿਆ ।
ਜਦ ਤੱਕ ਖਾੜਕੂ ਸੰਘਰਸ਼ ਨਾਲ ਜੁੜੇ ਸਿੰਘ ਇਹ ਦਰਸਾ ਰਹੇ ਹਨ ਕਿ ਅਸੀਂ ਹੁਣ ਵੀ ਲੜਨ ਮਰਨ ਦਾ ਮਰਦਾ ਰੱਖਦੇ ਹਾਂ ਉਦੋਂ ਤੱਕ ਹਾਲਾਤ ਹੋਰ ਹਨ। ਜਿਉਂ ਹੀ ਪ੍ਰਭਾਵ ਬਣਿਆ ਕਿ ਸਿੱਖਾਂ ਵਿੱਚ ਹਥਿਆਰਬੰਦ ਜੁਝਾਰੂ ਵਾਰਦਾਤਾਂ ਦਾ ਮੁਕੰਮਲ ਤੌਰ ਤੇ ਖਾਤਮਾ ਹੋ ਗਿਆ ਹੈ ਫੇਰ ਦੇਖਿਓ ਭਾਰਤੀ ਹਕੂਮਤ ਪੰਜਾਬ ਦਾ ਕੀ ਹਾਲ ਕਰਦੀ ?
ਪੰਜਾਬ ਵਿੱਚ ਜਿਹੜੇ ਪੰਥਕ ਨੌਜਵਾਨ ਖਾਲਿਸਤਾਨੀ ਧਿਰਾਂ ਕਰਕੇ ਸਰਗਰਮ ਹਨ, ਜਿਨਾਂ ਨੂੰ ਗਰਮ ਖਿਆਲੀ ਕਹਿ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਖੁਫੀਆ ਏਜੰਸੀਆਂ ਜਿੰਨਾ ਨੌਜਵਾਨਾਂ ਬਾਰੇ ਸੋਚਦੀਆਂ ਹਨ ਕਿ ਜੇ ਮਾਹੌਲ ਵਿਗੜ ਜਾਵੇ ਤਾਂ ਇਹ ਨੌਜਵਾਨ ਹਥਿਆਰਬੰਦ ਵਾਰਦਾਤਾਂ ਵੱਲ ਝੁਕ ਸਕਦੇ ਹਨ ਇਹ ਸਾਰੇ ਨੌਜਵਾਨ ਇਸ ਮੌਕੇ ਸਿੱਖ ਸ਼ਕਤੀ ਦਾ ਪ੍ਰਗਟਾਵਾ ਕਰ ਰਹੇ ਹਨ ।
ਭਾਵੇਂ ਸਿੱਖਾਂ ਦਾ ਇੱਕ ਬਹੁਤ ਵੱਡਾ ਵਰਗ ਇਹਨਾਂ ਕੌਮਪ੍ਰਸਤ ਸਿੱਖਾਂ ਨੂੰ ਬਹੁਤ ਗਲਤ ਸਮਝਦਾ ਹੈ ਪਰ ਜਦੋਂ ਤੱਕ ਇਹ ਨੌਜਵਾਨ ਪੰਥਕ ਮਸਲਿਆਂ ਵਿੱਚ ਸਰਗਰਮ ਹਨ ਉਦੋਂ ਤੱਕ ਹੀ ਕੰਮ ਠੀਕ ਹੈ ।ਜਦੋਂ ਹਕੂਮਤ ਨੇ ਉਹਨਾਂ ਸਾਰਿਆਂ ਨੂੰ ਖਾਮੋਸ਼ ਕਰਵਾ ਲਿਆ ਤਾਂ ਜਿਹੜੇ ਅੱਜ ਇਹਨਾਂ ਸਿੱਖ ਨੌਜਵਾਨਾਂ ਤੋਂ ਦੁਖੀ ਹਨ ਉਹਨਾਂ ਦੇ ਹੋਸ਼ ਟਿਕਾਣੇ ਆਉਣਗੇ।
ਜੋ ਕੁਝ ਭਾਰਤ ਵਿੱਚ ਮੁਸਲਮਾਨਾਂ ਨਾਲ ਵਾਪਰ ਰਿਹਾ ਹੈ ,ਜੋ ਕੁਝ ਬੰਗਾਲ ਵਿੱਚ ਵੋਟਾਂ ਤੋਂ ਬਾਅਦ ਵਿੱਚ ਵਾਪਰ ਰਿਹਾ ਹੈ ਉਹ ਸਭ ਕੁਝ ਪੰਜਾਬ ਦੇ ਪਿੰਡਾਂ ਵਿੱਚ ਵਾਪਰੇਗਾ ।
ਜੇਹੋ ਜਿਹੇ ਸਿੱਖ ਡੇਰੇਦਾਰ ਸਾਧ ,ਮਿਸ਼ਨਰੀ ਲਾਣਾ ਅਤੇ ਹੋਰ ਲੋਕਾਂ ਵੱਲੋਂ ਤਿਆਰ ਕੀਤੇ ਜਾ ਰਹੇ ਹਨ ਉਹੋ ਜਿਹੇ ਬੀਬੇ ਸਿੱਖਾਂ ਦੇ ਸ਼ਰੇਬਾਜ਼ਾਰ ਛਤਰ ਪਿਆ ਕਰਨਗੇ ।ਹੁਣ ਤਾਂ ਦਮਦਮੀ ਟਕਸਾਲ ਵੀ ਓਧਰ ਹੈ।
ਸੋ ਸਿੱਖਾਂ ਨੂੰ ਕੌਮ ਪ੍ਰਸਤ ਬਣੇ ਰਹਿਣਾ ਚਾਹੀਦਾ ਹੈ ।ਸਿੱਖਾਂ ਅੰਦਰ ਗਰਮ ਖਿਆਲੀ ਜਜਬਾ ਹੋਣਾ ਚਾਹੀਦਾ ਹੈ ।ਸਿੱਖਾਂ ਦਾ ਇਹ ਡਰ ਬਣਿਆ ਰਹਿਣਾ ਚਾਹੀਦਾ ਹੈ ਕਿ ਜੇ ਮਾਹੌਲ ਖਰਾਬ ਹੋ ਗਿਆ ਤਾਂ ਖਾੜਕੂਵਾਦ ਫਿਰ ਉਭਰ ਸਕਦਾ ਹੈ।
ਸਰਬਜੀਤ ਸਿੰਘ ਘੁਮਾਣ
+919781991622

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.