ਸਰਕਾਰੀ ਹਾਈ ਸਕੂਲ ਥਲਾ ਦੇ ਪ੍ਰਭਜੋਤ ਸਿੰਘ ਰਿਆਤ ਨੇ ਦਸਵੀਂ ਵਿੱਚੋਂ 17ਵਾਂ ਰੈਂਕ ਹਾਸਿਲ ਕਰਕੇ ਮੈਰਿਟ ਹਾਸਿਲ ਕੀਤੀ।

ਸਰਕਾਰੀ ਹਾਈ ਸਕੂਲ ਥਲਾ ਦੇ ਪ੍ਰਭਜੋਤ ਸਿੰਘ ਰਿਆਤ ਨੇ ਦਸਵੀਂ ਵਿੱਚੋਂ 17ਵਾਂ ਰੈਂਕ ਹਾਸਿਲ ਕਰਕੇ ਮੈਰਿਟ ਹਾਸਿਲ ਕੀਤੀ।

ਅੱਪਰਾ,11ਮਈ-(ਤੀਰਥ ਸਿੰਘ ਮੈਂਗੜ੍ਹਾ):-ਪੰਜਾਬ ਸਿਖਿਆ ਬੋਰਡ ਦੇ ਦਸਵੀਂ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਹਾਈ ਸਕੂਲ ਥਲਾ ਬਲਾਕ ਫਿਲੌਰ (ਜਲੰਧਰ) ਦੇ ਦਸਵੀਂ ਜਮਾਤ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਰਿਆਤ ਨੇ 650 ਵਿੱਚੋਂ 628 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਲਿਸਟ ਵਿਚ 17ਵਾਂ ਰੈਂਕ ਹਾਸਿਲ ਕਰਕੇ ਇਲਾਕੇ ਦਾ, ਸਕੂਲ ਦਾ ਆਪਣੇ ਅਧਿਆਪਕਾਂ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸ੍ਰੀ ਮੋਹਨ ਲਾਲ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਥਲਾ ਵਿੱਚ ਪ੍ਰਭਜੋਤ ਸਿੰਘ ਤੋਂ ਇਲਾਵਾ ਹੋਰ ਵੀ ਵਿਦਿਆਰਥੀਆਂ ਨੇ ਨੇ ਪੁਜੀਸਨਾ ਹਾਸਿਲ ਕੀਤੀਆਂ ਹਨ 

ਜਿਨ੍ਹਾਂ ਵਿੱਚ ਰੌਸ਼ਨ ਵਾਲੀਆ ਨੇ 88.61% ਅੰਕ ਪ੍ਰਾਪਤ ਕਰਕੇ ਦੂਸਰਾ, ਮਨਪ੍ਰੀਤ ਕੌਰ ਨੇ 88.15% ਨਾਲ ਤੀਜਾ,ਜਸਦੀਪ ਕੌਰ 85.5% ਨਾਲ ਚੌਥਾ, ਹਰਮਨ ਕੌਰ 83% ਨਾਲ ਪੰਜਵਾਂ, ਸੁਹਾਨਾ ਨੇ 82% ਨਾਲ ਛੇਵਾਂ ਅਤੇ ਅਕਾਸ਼ ਨੇ 80% ਨਾਲ 7ਵਾਂ ਸਥਾਨ ਪ੍ਰਾਪਤ ਕੀਤਾ। ਉਹਨਾਂ ਨੇ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀਆਂ ਦਾ ਮੀਡੀਅਮ ਅੰਗਰੇਜ਼ੀ ਹੈ, ਅਤੇ ਮੈਰਿਟ ਆਉਣ ਤੇ ਸਮੂਹ ਸਟਾਫ ਅਤੇ ਐਸ. ਐਮ. ਸੀ ਕਮੇਟੀ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ੍ਰੀ ਰਾਜ ਕੁਮਾਰ (ਸਰਪੰਚ), ਸ਼੍ਰੀਮਤੀ ਗੁਰਜਿੰਦਰ ਕੌਰ, ਸ਼੍ਰੀਮਤੀ ਸੁਦੇਸ਼ ਰਾਣੀ, ਸ੍ਰੀ ਪ੍ਰਿਥੀ ਲਾਲ, ਸ੍ਰੀ ਰੇਸ਼ਮ ਸਿੰਘ, ਸ਼੍ਰੀਮਤੀ ਗੁਰਪ੍ਰੀਤ ਕੌਰ, ਮਿਸ ਸੁਲੇਖਾ ਰਾਣੀ, ਸ੍ਰੀ ਜਗਜੀਤ ਸਿੰਘ ਰੰਧਾਵਾ ਸਰਕਾਰੀ ਪ੍ਰਾਇਮਰੀ ਸਕੂਲ ਝੰਡੀਪੀਰ ਕਢਿਆਣਾ ਸਕੂਲ ਦੇ ਮੁੱਖੀ, ਪ੍ਰਭਜੋਤ ਦੇ ਮਾਤਾ ਪਿਤਾ ਜੀ ਹਾਜ਼ਿਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.