ਸਿਰਲੇਖ: ਬਾਲਟਾਲ ਲਈ ਅਮਰਨਾਥ ਯਾਤਰਾ ਦੇ ਲੰਗਰ ਦੀ ਤੀਜੀ ਤੇ ਚੌਥੀ ਰਸਦ ਰਵਾਨਾ

ਸਿਰਲੇਖ: ਬਾਲਟਾਲ ਲਈ ਅਮਰਨਾਥ ਯਾਤਰਾ ਦੇ ਲੰਗਰ ਦੀ ਤੀਜੀ ਤੇ ਚੌਥੀ ਰਸਦ ਰਵਾਨਾ

ਕਪੂਰਥਲਾ 27 ਜੂਨ ਗੌਰਵ ਮੜੀਆ - ਸ਼੍ਰੀ ਅਮਰਨਾਥ ਯਾਤਰੀਆਂ ਦੀ ਸੇਵਾ ਭਾਵਨਾ ਨੂੰ ਧਿਆਨ ਚ ਰੱਖਦਿਆਂ ਸ਼੍ਰੀ ਮਨੀ ਮਹੇਸ਼ ਮੰਦਿਰ ਮਾਲ਼ ਰੋਡ ਤੋਂ ਹਰ ਸਾਲ ਅਮਰਨਾਥ ਯਾਤਰੀਆਂ ਲਈ ਲੰਗਰ ਸੇਵਾ ਚਲਦੀ ਹੈ ਜੋਕਿ ਜਦ ਤਕ ਯਾਤਰਾ ਚਾਲੂ ਰਹਿੰਦੀ ਤਦ ਤੱਕ ਲੰਗਰ ਵੀ ਚਲਦਾ ਰਹਿੰਦਾ ਹੈ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬਾਲਟਾਲ ਸ਼੍ਰੀਨਗਰ ਵਿਖੇ ਭਗਵਾਨ ਅਮਰਨਾਥ ਦੇ ਦਰਸ਼ਨਾਂ ਲਈ ਆਏ ਯਾਤਰੀਆਂ ਦੀ ਲੰਗਰ ਸੇਵਾ ਚ ਤੀਜਾ ਅਤੇ ਚੋਥਾ ਲੰਗਰ ਦੀ ਰਸਦ ਦਾ ਟਰੱਕ ਸ਼੍ਰੀ ਸ਼ਨੀ ਦੇਵ ਮੰਦਿਰ ਪ੍ਰਬੰਧਕ ਕਮੇਟੀ ਬੈਕ ਸਾਈਡ ਦੇ ਚੇਅਰਮੈਨ ਅਤੇ ਪੰਜਾਬ ਦੇ ਉੱਘੇ ਆਬਕਾਰੀ ਕੰਟਰੈਕਟਰ ਸ਼੍ਰੀ ਰਮਨ ਅਰੋੜਾ ਜੀ ਨੇ ਆਪਣੇ ਕਰ ਕਮਲਾਂ ਨਾਲ ਪੂਜਾ ਅਰਚਨਾ ਕਰਨ ਉਪਰੰਤ ਨਾਰੀਅਲ ਤੋੜਕੇ ਟਰੱਕ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ ਇਸ ਮੌਕੇ ਓਹਨਾ ਨਾਲ ਪ੍ਰਧਾਨ ਅਸ਼ੋਕ ਅਰੋੜਾ,ਵਿਕਾਸ ਗੁਪਤਾ,ਰੇਲਟੇਕ ਦੇ ਮਾਲਿਕ ਸੁਰੇਸ਼ ਜੈਨ,ਜੈ ਪਾਲ ਗੋਇਲ,ਧਰਮਪਾਲ ਸ਼ਰਮਾ,ਮਦਨ ਲਾਲ ਸ਼ਰਮਾ,ਨਰਾਇਣ ਦਾਸ ਅਰੋੜਾ,ਅਨੂਪ ਕਲ੍ਹਨ,ਤਰਲੋਚਨ ਸਿੰਘ ਧਿੰਜਣ ਪੱਪੂ,ਆਦਿ ਸ਼ਹਿਰ ਦੀ ਮੁਹਤਬਰ ਹਸਤੀਆਂ ਹਾਜ਼ਿਰ ਸਨ ਜਿਕਰਯੋਗ ਹੈ ਕਿ ਰਸਦ ਦੇ ਟਰੱਕ ਚ ਲੱਖਾ ਰੁਪੈ ਦਾ ਰਾਸ਼ਨ ਦਾ ਸਮਾਨ ਹੁੰਦਾ ਹੈ ਅਤੇ ਆਵਾਜਾਈ ਲਈ ਟਰੱਕਾਂ ਚ ਹਜ਼ਾਰਾ ਰੁਪਿਆ ਦਾ ਡੀਜ਼ਲ ਵੀ ਲੱਗ ਜਾਂਦਾ ਹੈਂ ਤੇ ਸ਼ਹਿਰ ਚ ਕਈ ਕਮੇਟੀਆਂ ਵਲੋ ਲੰਗਰ ਸਮਗਰੀ ਦੇ ਟਰੱਕ ਜਾਂਦੇ ਹਨ ਇਸ ਸਭ ਇਹਨਾਂ ਦਾਨੀ ਸਜਣਾ ਦੀ ਬਦੌਲਤ ਹੀ ਸੰਭਵ ਹੋ ਪੈਂਦਾ ਹੈ ਬਾਕੀ ਪਰਮਾਤਮਾ ਦੀ ਮਰਜ਼ੀ ਸਭ ਤੋਂ ਪਹਿਲਾ ਹੁੰਦੀ ਹੈ ਤਾਂ ਹੀ ਸਭ ਸੰਭਵ ਹੈ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.