ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਵਿਖੇ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ

ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਵਿਖੇ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ

ਪ੍ਰਸਿੱਧ ਭਜਨ ਗਾਇਕ ਅਵਿਨਾਸ਼ ਸ਼ਰਮਾ ਨੇ ਮਹਾਂਮਾਈ ਦੀਆਂ ਭੇਟਾਂ ਨਾਲ ਬੰਨ੍ਹਿਆ ਰੰਗ, ਸੰਗਤਾਂ ਨੇ ਲਿਆ ਮਾਂ ਭਗਵਤੀ ਦਾ ਆਸ਼ੀਰਵਾਦ

ਕਪੂਰਥਲਾ, 21 ਅਕਤੂਬਰ, ਗੌਰਵ ਮੜੀਆ।

ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਰਜਿ. ਕਪੂਰਥਲਾ ਵੱਲੋਂ ਮਾਂ ਭਗਵਤੀ ਦੀ ਅਪਾਰ ਕਿਰਪਾ ਪ੍ਰਾਪਤ ਕਰਨ ਲਈ ਵਿਸ਼ਾਲ ਭਗਵਤੀ ਜਾਗਰਣ ਦਾ ਆਯੋਜਨ 31 ਅਕਤੂਬਰ, ਦਿਨ ਸ਼ਨੀਵਾਰ ਨੂੰ ਸ਼੍ਰੀ ਰਾਮ ਮੰਦਿਰ, ਮੁਹੱਲਾ ਪ੍ਰੀਤ ਨਗਰ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਮੰਦਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਾਗਰਣ ਵਿੱਚ ਸ਼ਮੂਲੀਅਤ ਕਰਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਜਾਗਰਣ ਦੌਰਾਨ ਵਿਧੀਵਤ ਪੂਜਾ-ਅਰਚਨਾ ਉਪਰੰਤ ਮਹਾਂਮਾਈ ਦੀ ਪਵਿੱਤਰ ਜੋਤ ਪ੍ਰਚੰਡ ਕੀਤੀ ਗਈ। ਇਸ ਉਪਰੰਤ ਪ੍ਰਸਿੱਧ ਭਜਨ ਗਾਇਕ ਅਵਿਨਾਸ਼ ਸ਼ਰਮਾ ਨੇ ਮਾਂ ਭਗਵਤੀ ਦੀਆਂ ਮਨਮੋਹਕ ਭੇਟਾਂ ਪੇਸ਼ ਕਰਕੇ ਅਜਿਹਾ ਰੰਗ ਬੰਨ੍ਹਿਆ ਕਿ ਸੰਗਤਾਂ ਮਾਂ ਦੀ ਭਗਤੀ ਵਿੱਚ ਝੂਮਣ ਲਈ ਮਜਬੂਰ ਹੋ ਗਈਆਂ। ਇਸ ਮੌਕੇ ਹੋਰਨਾਂ ਪ੍ਰਸਿੱਧ ਕਲਾਕਾਰਾਂ ਨੇ ਵੀ ਆਪਣੀ ਗਾਇਕੀ ਰਾਹੀਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।

ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਜਤਿੰਦਰ ਛਾਬੜਾ ਅਤੇ ਕਮੇਟੀ ਮੈਂਬਰਾਂ ਵੱਲੋਂ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਗਰਮ ਲੋਈਆਂ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਇੰਡੀਅਨ, ਬਜਰੰਗ ਦਲ ਤੋਂ ਨਰੇਸ਼ ਪੰਡਿਤ, ਆਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਮੰਮੂ ਚਾਹਲ, ਹਲਕਾ ਇੰਚਾਰਜ ਦਵਿੰਦਰ ਰੰਗਾ, ਪ੍ਰਿਤਪਾਲ ਸਿੰਘ ਮੰਗਾ, ਸੀਨੀਅਰ ਪੱਤਰਕਾਰ ਗੌਰਵ ਮੜੀਆ, ਡਾ. ਰਾਗਿਨੀ ਅਤੇ ਡਾ. ਅਮਨਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਜਤਿੰਦਰ ਛਾਬੜਾ, ਪ੍ਰਦੀਪ ਸ਼ਰਮਾ, ਨਵੀਨ ਓਬਰਾਏ, ਸੂਰਜ ਪ੍ਰਕਾਸ਼, ਹਰਦਿਆਲ ਝੀਤਾ, ਸੁਰਿੰਦਰ ਬਬਲੀ, ਪੁਨੀਤ ਕੁਮਾਰ, ਪੰਡਿਤ ਧਰਮਿੰਦਰ ਸ਼ਾਸਤਰੀ, ਵਿਨੋਦ ਲੁੰਭਾ, ਗੋਪਾਲ ਗਰਗ, ਵਿਵੇਕ ਗੋਇਲ, ਜਯੋਤੀ ਪ੍ਰਕਾਸ਼ ਸ਼ਰਮਾ, ਬਲਰਾਮ ਬਾਵਾ, ਦੀਪਕ ਚਾਵਲਾ, ਸੂਰਜ ਸ਼ਰਮਾ, ਹੈਪੀ ਛਾਬੜਾ, ਰਿੰਕੂ ਛਾਬੜਾ, ਵਿਸ਼ਾਲ ਕਰਨ ਸਦਾਨਾ, ਰਾਕੇਸ਼ ਪਵਾਰ, ਪੁਨੀਤ ਕੁਮਾਰ ਸਮੇਤ ਹੋਰ ਵੀ ਕਈ ਪਤਵੰਤੇ ਸੱਜਣ ਅਤੇ ਸ਼ਰਧਾਲੂ ਹਾਜ਼ਰ ਸਨ।ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਕਰਕੇ ਮੰਦਿਰ ਚ ਰੌਣਕਾਂ ਲਗਾਈਆਂ 

ਮੰਦਿਰ ਕਮੇਟੀ ਵੱਲੋਂ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.