ਜਲੰਧਰ ਪੁਲਿਸ ਵੱਲੋਂ 2018 ''ਚ ਗਿ੍ਫਤਾਰ ਕੀਤੇ 4 ਕਸ਼ਮੀਰੀ ਖਾੜਕੂਆਂ ਨੂੰ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਸੁਣਾਈ 10-10 ਸਾਲ ਦੀ ਸਜ਼ਾ...
- ਅਪਰਾਧ
- 04 Jun, 2026 04:45 PM (Asia/Kolkata)
ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਜੂਨ ਦੂਨ (ਮੰਗਤ ਸਿੰਘ ਸੈਦਪੁਰ) : ਸਾਲ 2018 'ਚ ਜਲੰਧਰ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਇੱਕ ਨਾਮੀ ਕਾਲਜ ਦੇ ਹੋਸਟਲ ਵਿੱਚੋਂ ਗਿਰਫਤਾਰ ਕੀਤੇ ਗਏ ਚਾਰ ਕਸ਼ਮੀਰੀ ਖਾੜਕੂਆਂ ਨੂੰ ਮੋਹਾਲੀ ਦੀ ਵਿਸ਼ੇਸ਼ ਐਨਆਈਏ. ਅਦਾਲਤ ਨੇ ਦੇਸ਼ ਵਿਰੋਧੀ ਗਤੀਵਿਧੀਆਂ, ਯੂਏਪੀਏ. ਅਤੇ ਆਰਮਜ਼ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਸੁਣਵਾਈ ਕਰਦਿਆਂ ਇੱਕ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਾਮਲੇ ਵਿੱਚ ਨਾਮਜ਼ਦ 4 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਖਾਸ ਗੱਲ ਇਹ ਹੈ ਕਿ ਗ੍ਰਿਫਤਾਰੀ ਦੌਰਾਨ ਪੁਲਿਸ ਨੂੰ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਸੀ, ਜਿਸ ਵਿੱਚ ਸ਼ਾਮਲ ਸਨ: ਇੱਕ ਏਕੇ-47 ਰਾਈਫਲ (ਸਮੇਤ 2 ਮੈਗਜ਼ੀਨ ਅਤੇ 54 ਜ਼ਿੰਦਾ ਕਾਰਤੂਸ) ਇੱਕ ਮੌਜ਼ਰ ਪਿਸਤੌਲ (ਸਮੇਤ 2 ਮੈਗਜ਼ੀਨ ਅਤੇ 31 ਜ਼ਿੰਦਾ ਕਾਰਤੂਸ) ਭਾਰੀ ਮਾਤਰਾ ਵਿੱਚ ਵਿਸਫੋਟਕ ਪਦਾਰਥ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਅਦ ਵਿੱਚ ਇਸ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਗਈ ਸੀ। ਅਦਾਲਤੀ ਸੁਣਵਾਈ ਦੌਰਾਨ ਜਾਂਚ ਏਜੰਸੀ ਵੱਲੋਂ ਠੋਸ ਸਬੂਤ ਪੇਸ਼ ਕੀਤੇ ਗਏ ਅਤੇ ਇਸ ਪੂਰੇ ਕੇਸ ਵਿੱਚ ਤਕਰੀਬਨ 66 ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ। ਸਾਰੇ ਪੱਖਾਂ ਨੂੰ ਸੁਣਨ ਅਤੇ ਸਬੂਤਾਂ ਦੇ ਅਧਾਰ 'ਤੇ ਅਦਾਲਤ ਨੇ ਹੁਣ ਇਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਐਲਾਨ ਕੀਤਾ ਹੈ। ਸਜ਼ਾ ਪਾਉਣ ਵਾਲੇ ਚਾਰੇ ਮੁਲਜ਼ਮ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਇਸ ਪ੍ਰਕਾਰ ਹੈ: ਜਾਹਿਦ ਗੁਲਜ਼ਾਰ ਯਾਸਿਰ ਰਫ਼ੀਕ ਭੱਟ ਮੁਹੰਮਦ ਈਦਰ ਸ਼ਾਹ ਸੁਹੇਲ ਅਹਿਮਦ ਬੱਟ ਜਾਂਚ ਮੁਤਾਬਕ ਇਹ ਉਕਤ ਮੁਲਜ਼ਮ ਪਹਿਲਾਂ ਪਾਬੰਦੀਸ਼ੁਦਾ ਖਾੜਕੂ ਸੰਗਠਨ 'ਹਿਜ਼ਬੁਲ ਮੁਜਾਹਿਦੀਨ' ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਵੱਲੋਂ ਸਮਰਥਨ ਪ੍ਰਾਪਤ ਸੀ। ਬਾਅਦ ਵਿੱਚ ਇਨ੍ਹਾਂ ਨੇ ਆਪਣਾ ਇੱਕ ਵੱਖਰਾ ਅੱਤਵਾਦੀ ਗਰੁੱਪ 'ਗਜ਼ਵਤ-ਉਲ-ਹਿੰਦ' ਤਿਆਰ ਕਰ ਲਿਆ ਸੀ।
Leave a Reply