ਫ਼ਿਰਕੂ ਹਿੰਦੂਤਵੀ ਪਹਾੜੀ ਲੋਕਾਂ ਦੀ ਸਿੱਖਾਂ ਖ਼ਿਲਾਫ਼ ਨਫ਼ਰਤ...
- ਰਾਜਨੀਤੀ
- 21 Jun, 2026 07:31 PM (Asia/Kolkata)
ਇੱਕ ਪਾਸੇ ਬਾਬੇ ਧੁੰਮੇ ਵਰਗੇ ਭਾਜਪਾ ਅਤੇ ਭਾਰਤ ਦੇ ਸੋਹਿਲੇ ਗਾਉਣੋਂ ਨਹੀਂ ਥੱਕਦੇ ਤੇ ਦੂਜੇ ਪਾਸੇ ਪੰਜਾਬ ਤੋਂ ਬਾਹਰਲੇ ਰਾਜਾਂ 'ਚ ਸਿੱਖਾਂ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਪਰ ਇਹ ਸਨਾਤਨੀ ਤੇ ਭਾਜਪਾਈ ਬਾਬੇ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਹਨ ਤਾਂ ਜੋ ਇਹਨਾਂ ਦੇ ਆਕਾ ਨਰਾਜ਼ ਨਾ ਹੋ ਜਾਣ। ਪਹਿਲਾਂ ਮਹਾਂਰਾਸ਼ਟਰ 'ਚ ਸਿੱਖਾਂ ਦੀਆਂ ਕਿਰਪਾਨਾਂ ਉੱਤੇ ਪਾਬੰਦੀਆਂ ਲਾ ਕੇ ਹਜ਼ਾਰਾਂ ਕਿਰਪਾਨਾਂ ਜਬਤ ਕਰ ਲਈਆਂ ਗਈਆਂ ਤੇ ਸਿੰਘਾਂ ਉੱਤੇ ਕੇਸ ਪਾਏ ਗਏ। ਫਿਰ ਹਿਮਾਚਲ 'ਚ ਸਿੱਖ ਯਾਤਰੀਆਂ ਉੱਤੇ ਹਮਲੇ ਹੋਏ ਤੇ ਹੁਣ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਉੱਤਰਾਖੰਡ ਵਿੱਚ ਵੀ ਸਿੱਖਾਂ ਨੂੰ ਹਿੰਦੂ ਪਹਾੜੀ ਲੋਕਾਂ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ। ਬਾਬਾ ਧੁੰਮਾਂ ਅਤੇ ਹੋਰ ਧਾਰਮਿਕ ਤੇ ਸਿਆਸੀ ਆਗੂ ਜਿਨ੍ਹਾਂ ਦੇ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਨਾਲ ਚੰਗੇ ਸੰਬੰਧ ਹਨ ਤੇ ਉਹ ਦਾਅਵੇ ਕਰਦੇ ਹਨ ਕਿ ਅਸੀਂ ਸਿੱਖਾਂ ਅਤੇ ਪੰਜਾਬ ਦੇ ਸਾਰੇ ਮਸਲੇ ਹੱਲ ਕਰਵਾ ਲੈਣੇ ਹਨ। ਪਰ ਇਹਨਾਂ ਵਾਪਰ ਰਹੀਆਂ ਮੰਦਭਾਗੀ ਘਟਨਾਵਾਂ ਦੇ ਮੱਦੇਨਜ਼ਰ ਕੀ ਸਮਝਿਆ ਜਾਵੇ ? ਕੀ ਫ਼ਿਰਕੂ ਸਰਕਾਰਾਂ ਤੇ ਫ਼ਿਰਕੂ ਪਹਾੜੀ ਲੋਕ ਇਹਨਾਂ ਅਖੌਤੀ ਆਗੂਆਂ ਦੇ ਨਾਲ ਮਿਲ ਕੇ ਹੀ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਜਿਸ ਕਿਰਪਾਨ ਦੇ ਨਾਲ ਇਹਨਾਂ ਭਾਰਤੀ ਹਿੰਦੂ ਲੋਕਾਂ ਨੂੰ ਮੁਗਲਾਂ ਦੀ ਗ਼ੁਲਾਮੀਅਤ ਅਤੇ ਨਰਕਭਰੀ ਜ਼ਿੰਦਗੀ ਵਿੱਚੋਂ ਖ਼ਾਲਸੇ ਨੇ ਕੱਢਿਆ ਸੀ, ਗ਼ਜ਼ਨੀ ਦੇ ਬਜ਼ਾਰਾਂ 'ਚ ਟਕੇ-ਟਕੇ 'ਤੇ ਵਿਕਦੀਆਂ ਹਿੰਦੂਆਂ ਦੀਆਂ ਬਹੂ-ਬੇਟੀਆਂ ਛੁਡਾ ਕੇ ਲਿਆਉਂਦੇ ਰਹੇ, ਹੁਣ ਉਸੇ ਕਿਰਪਾਨ ਉੱਤੇ ਹਿੰਦੂ ਸਰਕਾਰਾਂ ਵੱਲੋਂ ਪਾਬੰਦੀਆਂ ਲਗਾਉਣ ਦੇ ਯਤਨ ਹੋ ਰਹੇ ਹਨ। ਸ੍ਰੀ ਹੇਮਕੁੰਟ ਸਾਹਿਬ ਦੇ ਟਰੱਸਟੀ ਮੈਂਬਰ ਵੀ ਸਿੱਖੀ ਸਿਧਾਂਤਾਂ ਦੇ ਵਿਰੁੱਧ ਭੁਗਤ ਕੇ ਸਰਕਾਰਾਂ ਦੇ ਤਲਵੇ ਚੱਟਣ ਤੋਂ ਬਾਜ ਆਉਣ। ਇਹਨਾਂ ਮੈਂਬਰਾਂ ਵੱਲੋਂ ਇਹ ਕਿਹਾ ਜਾਣਾ ਕਿ "ਸਿੱਖ ਇੱਥੇ ਦਰਸ਼ਨ ਕਰਨ ਆਉਣ ਸਮੇਂ ਸ਼ਸਤਰ ਨਾ ਲੈ ਕੇ ਆਉਣ।" ਜਿਸ ਦਾ ਸਿੱਧਾ ਮਤਲਬ ਹੈ ਕਿ ਇਹ ਲੋਕ ਕਲਗੀਧਰ ਪਾਤਸ਼ਾਹ ਦੇ ਬਚਨਾਂ ਅਤੇ ਸਿਧਾਂਤਾਂ ਦੇ ਘੋਰ ਵਿਰੋਧੀ ਹਨ, ਇਹ ਸਿੱਖਾਂ ਨੂੰ ਸ਼ਸਤਰਹੀਣ ਕਰਕੇ ਪਹਾੜੀ ਲੋਕਾਂ ਤੋਂ ਹੋਰ ਕੁੱਟ ਪਵਾਉਣਾ ਚਾਹੁੰਦੇ ਨੇ।
ਸ਼ਸਤਰਾਂ ਬਿਨਾਂ ਤਾਂ ਸਿੱਖ ਅਧੂਰਾ ਹੈ, ਸ਼ਸਤਰ ਸਾਡੇ ਪੀਰ ਹਨ, ਸਿੱਖਾਂ ਦਾ ਅੰਗ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਹੁਕਮ ਕੀਤਾ ਸੀ ਕਿ "ਜਬ ਹਮਰੇ ਦਰਸਨ ਕੋ ਆਵਹੁ, ਬਨ ਸੁਚੇਤ ਤਨ ਸ਼ਸਤਰ ਸਜਾਵਹੁ। ਇਹ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਤੇਗ ਕੇਸੰ ਦੇਵੋ ਨਾ ਦੀਦਾਰੇ।" ਸਿੱਖਾਂ ਦੇ ਕੋਲ ਸ਼ਸਤਰ ਨਾ ਹੋਣ ਤਾਂ ਪੂਰੇ ਭਾਰਤ ਵਿੱਚ ਸਿੱਖਾਂ ਦੀ ਹਾਲਤ ਇੱਕ ਪਿੰਜਰੇ 'ਚ ਕੈਦ ਪੰਛੀ ਨਾਲ਼ੋਂ ਵੱਧ ਨਹੀਂ ਹੋਵੇਗੀ। ਮੁਗਲ ਹਕੂਮਤ ਵੇਲੇ ਜੋ ਹਾਲ ਹਿੰਦੂਆਂ ਦਾ ਹੁੰਦਾ ਸੀ ਹੁਣ ਹਿੰਦ ਹਕੂਮਤ ਤੇ ਫ਼ਿਰਕੂ ਹਿੰਦੂਤਵੀਏ ਓਹੀ ਹਾਲ ਸਿੱਖਾਂ ਦਾ ਕਰਨਾ ਚਾਹੁੰਦੇ ਹਨ।
ਜਿਹੜਾ ਬਾਬਾ ਧੁੰਮਾਂ ਮਹਾਂਰਾਸ਼ਟਰ ਵਿੱਚ ਬੀਜੇਪੀ ਲਈ ਵੋਟਾਂ ਮੰਗਦਾ ਫਿਰਦਾ ਸੀ ਤੇ ਓਥੋਂ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੂੰ ਸਿੱਖਾਂ ਦਾ ਬੜਾ ਹਮਾਇਤੀ ਦੱਸਦਾ ਹੈ। ਉਸ ਦੇ ਰਾਜ ਵਿੱਚ ਸਿੱਖਾਂ ਦੇ ਉੱਤੇ ਕਿਰਪਾਨਾਂ ਬਣਾਉਣ ਦੇ ਪਰਚੇ ਕਿਵੇਂ ਪੈ ਗਏ ? ਕੀ ਇਹ ਸਭ ਕੁਝ ਧੁੰਮੇ ਦੀ ਸਹਿਮਤੀ ਨਾਲ ਹੋਇਆ ਹੈ ? ਕੀ ਬਾਬਾ ਧੁੰਮਾ ਤੇ ਸ੍ਰੀ ਹੇਮਕੁੰਟ ਸਾਹਿਬ ਦੇ ਟਰੱਸਟੀ ਸਰਕਾਰ ਦਾ ਏਜੰਡਾ ਲਾਗੂ ਕਰਵਾ ਰਹੇ ਹਨ ? ਆਰ ਐਸ ਐਸ ਨੇ ਵੀ ਆਪਣੇ ਮੈਗਜ਼ੀਨਾਂ ਵਿੱਚ ਇਹੋ ਕੁਝ ਲਿਖਿਆ ਸੀ ਕਿ "ਹੁਣ ਹਿੰਦੂ ਖ਼ੁਦ ਭਾਰਤ ਦੀ ਰਾਜ ਸੱਤਾ ਉੱਤੇ ਬਿਰਾਜਮਾਨ ਹਨ, ਇਸ ਕਰਕੇ ਹਿੰਦੂਆਂ ਦੀ ਰਾਖੀ ਲਈ ਸਜਾਏ ਖ਼ਾਲਸੇ ਨੂੰ ਆਪਣਾ ਪਹਿਰਾਵਾ, ਕਕਾਰ ਅਤੇ ਵੱਖਰੀ ਪਹਿਛਾਣ ਤਿਆਗ ਦੇਣੀ ਚਾਹੀਦੀ ਹੈ।"
ਪਹਿਲਾਂ ਹਿਮਾਚਲੀ ਲੋਕਾਂ ਨੇ ਅੱਤ ਚੁੱਕੀ ਹੋਈ ਸੀ ਤੇ ਹੁਣ ਉੱਤਰਾਖੰਡ ਅਤੇ ਮਹਾਂਰਾਸ਼ਟਰ ਵਿੱਚ ਵੀ ਸਿੱਖਾਂ ਖ਼ਿਲਾਫ਼ ਮਾਹੌਲ ਬਣਾਇਆ ਜਾ ਰਿਹਾ ਹੈ। ਭਾਜਪਾ ਤੇ ਆਰ ਐਸ ਐਸ ਦਾ ਆਈ.ਟੀ. ਸੈਲ ਸਿੱਖਾਂ ਦੇ ਖਿਲਾਫ਼ ਨਫ਼ਰਤ ਭਰਿਆ ਕੂੜ ਪ੍ਰਚਾਰ ਕਰ ਰਿਹਾ ਹੈ। ਸਿੱਖੀ ਸਰੂਪ ਅਤੇ ਸਿੱਖਾਂ ਦੇ ਸ਼ਸਤਰਾਂ ਖ਼ਿਲਾਫ਼ ਜਿਸ ਤਰ੍ਹਾਂ ਦਾ ਵਿਰੋਧੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਉਸ ਨੂੰ ਵੇਖਦਿਆਂ ਸੰਪਰਦਾਵਾਂ ਤੇ ਸੰਸਥਾਵਾਂ ਦੇ ਮੁਖੀਆਂ ਵੱਲੋਂ ਚੁੱਪ ਧਾਰ ਲੈਣੀ ਇਹ ਬੇਹੱਦ ਖ਼ਤਰਨਾਕ ਵਰਤਾਰਾ ਹੈ। ਕੀ ਕਰਨਾ ਇਹੋ ਜਿਹੇ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਜਿਹੜੇ ਸਿੱਖਾਂ ਦੇ ਹੱਕ ਵਿੱਚ ਬੋਲ ਹੀ ਨਹੀਂ ਸਕਦੇ, ਇਹ ਸਰਕਾਰਾਂ ਦੀ ਜੀ-ਹਜ਼ੂਰੀ ਹੀ ਕਰਦੇ ਰਹਿੰਦੇ ਹਨ, ਸਰਕਾਰਾਂ ਨਾਲ ਵਿਗਾੜਨੀ ਨਹੀਂ ਚਾਹੁੰਦੇ, ਕੌਮ ਭਾਵੇਂ ਢੱਠੇ ਖੂਹ ਵਿੱਚ ਪਵੇ।
ਲੱਖਾਂ ਹਿੰਦੂ ਲੋਕ ਜਦੋਂ ਅਮਰਨਾਥ ਯਾਤਰਾ 'ਤੇ ਜਾਂਦੇ ਨੇ ਤਾਂ ਪੰਜਾਬ ਵਿੱਚੋਂ ਦੀ ਲੰਘਦੇ ਨੇ, ਇਹਨਾਂ ਦੇ ਹੱਥਾਂ ਵਿੱਚ ਤ੍ਰਿਸ਼ੂਲ, ਡਾਂਗਾਂ ਤੇ ਹੋਰ ਹਥਿਆਰ ਹੁੰਦੇ ਹਨ ਪਰ ਕਦੇ ਕਿਸੇ ਸਿੱਖ ਨੇ ਇਤਰਾਜ਼ ਨਹੀਂ ਕੀਤਾ, ਇਹਨਾਂ ਨੂੰ ਰੋਕਿਆ ਨਹੀਂ, ਸਗੋਂ ਥਾਂ-ਥਾਂ 'ਤੇ ਲੰਗਰ ਲਾਏ ਜਾਂਦੇ ਹਨ। ਪਰ ਏਹੀ ਲੋਕ ਬਾਹਰੀ ਰਾਜਾਂ ਵਿੱਚ ਸਿੱਖਾਂ ਉੱਤੇ ਹਮਲੇ ਕਰਦੇ ਹਨ ਤੇ ਜੇ ਕਿਸੇ ਸਿੱਖ ਨੌਜਵਾਨ ਨੇ ਵੀ ਜਜ਼ਬਾਤੀ ਹੋ ਕੇ ਕੋਈ ਪ੍ਰਤੀਕਿਰਿਆ ਕਰ ਦਿੱਤੀ ਤਾਂ ਫਿਰ ਮੀਡੀਆ ਤੇ ਸਰਕਾਰ ਪਿੱਟ ਉੱਠੇਗੀ। ਯਾਤਰਾ ਕਰਨ ਗਏ ਸਿੱਖਾਂ ਨੂੰ ਹਿੰਦੂ ਪਹਾੜੀ ਲੋਕਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨਾ ਅਤੇ ਇਕੱਠੇ ਹੋ ਕੇ ਸਿੱਖਾਂ ਦੀ ਮਾਰ-ਕੁਟਾਈ ਕਰਨਾ, ਪੁਲਿਸ ਕੋਲੋਂ ਪਰਚੇ ਦਰਜ ਕਰਵਾ ਦੇਣੇ, ਬੇਤਹਾਸ਼ਾ ਤਸ਼ੱਦਦ ਕਰਨਾ ਤੇ ਫਿਰ ਉਲਟਾ ਮੀਡੀਆ ਵਿੱਚ ਸਿੱਖਾਂ ਨੂੰ ਹੀ ਦੋਸ਼ੀ ਦੱਸ ਕੇ ਹੁੱਲੜਬਾਜ, ਸ਼ਰਾਰਤੀ, ਗੁੰਡੇ, ਦਹਿਸ਼ਤਗਰਦ ਤੇ ਅੱਤਵਾਦੀ ਕਹਿਣਾ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੇਵਲ ਬਿਆਨ ਦੇਣ ਤਕ ਹੀ ਸੀਮਿਤ ਹੈ। ਕਿਥੇ ਮਰੀ ਹੈ ਇਹਨਾਂ ਦੀ ਟਾਸਕ ਫੋਰਸ ? ਸ਼੍ਰੋਮਣੀ ਕਮੇਟੀ ਦਾ ਕੋਈ ਗਰੁੱਪ ਮਹਾਂਰਾਸ਼ਟਰ, ਉੱਤਰਾਖੰਡ ਤੇ ਹਿਮਾਚਲ ਜਾ ਕੇ ਉਹਨਾਂ ਜ਼ਖਮੀ ਸਿੰਘਾਂ ਦੀ ਪੈਰਵਾਈ ਕਰੇ, ਪ੍ਰਸ਼ਾਸਨ ਨਾਲ ਗੱਲਬਾਤ ਕਰੇ। ਸੰਪਰਦਾਵਾਂ ਤੇ ਸੰਸਥਾਵਾਂ ਦੇ ਮੁਖੀ ਵੀ ਕੋਈ ਸ਼ੇਰ ਵਾਲੀ ਦਹਾੜ ਮਾਰਨ ਦਾ ਯਤਨ ਕਰਨ, ਇੱਦਾਂ ਹੱਥ 'ਤੇ ਹੱਥ ਧਰ ਕੇ ਡੇਰਿਆਂ 'ਚ ਬੈਠਿਆਂ ਨਹੀਂ ਸਰਨਾ, ਸਰਕਾਰ ਨੂੰ ਖ਼ਾਲਸੇ ਦੀ ਤਾਕਤ ਵਿਖਾਉਣ ਦੀ ਲੋੜ ਹੈ ਤਾਂ ਜੋ ਇਹਨਾਂ ਫ਼ਿਰਕੂ ਹਿੰਦੂ ਪਹਾੜੀਆਂ ਦੇ ਮੂੰਹ ਭੰਨੇ ਜਾਣ।
ਕਸ਼ਮੀਰ ਅਤੇ ਪਾਕਿਸਤਾਨ ਵਿੱਚ ਜਦੋਂ ਸਿੱਖਾਂ ਖ਼ਿਲਾਫ਼ ਕੋਈ ਮੰਦਭਾਗੀ ਘਟਨਾ ਵਾਪਰ ਜਾਏ ਤਾਂ ਭਾਜਪਾ ਦਾ ਇੱਕ ਜੋਕਰ ਮਨਜਿੰਦਰ ਸਿੰਘ ਸਿਰਸਾ ਭੌਂਕਣੋ ਨਹੀ ਹਟਦਾ ਪਰ ਅੱਗੋਂ ਪਿੱਛੋਂ ਉਸ ਨੂੰ ਮੌਤ ਪੈ ਜਾਂਦੀ ਹੈ। ਝਾੜੂ ਪਾਰਟੀ ਦੇ 92 ਵਿਧਾਇਕ ਗੂੰਗੇ ਬਣੇ ਪਏ ਨੇ, ਕਾਂਗਰਸੀਏ ਅਤੇ ਬਾਦਲ ਦਲੀਏ ਸਭ ਤਮਾਸ਼ਾ ਵੇਖ ਰਹੇ ਹਨ। ਧੁੰਮੇ ਵਰਗੇ ਅਖੌਤੀ ਬਾਬੇ ਵੀ ਕਾਲ਼ਾ ਇਤਿਹਾਸ ਰਚ ਰਹੇ ਹਨ। ਸਿੱਖ ਕੌਮ ਨੂੰ ਚਿੰਬੜੀਆਂ ਇਹਨਾਂ ਜੋਕਾਂ ਕਰਕੇ ਹੀ ਸਿੱਖ ਕੌਮ ਨੂੰ ਆਹ ਦਿਨ ਵੇਖਣੇ ਪੈ ਰਹੇ ਹਨ। ਗੁਰੂ ਸਾਹਿਬ ਮਿਹਰ ਕਰਨ, ਆਪਣੀ ਰਾਖੀ ਲਈ ਹਰ ਸਿੱਖ ਸ਼ਸਤਰਧਾਰੀ ਹੋਵੇ। ਦਸਵੇਂ ਪਾਤਸ਼ਾਹ ਵਿਰੁੱਧ ਜੰਗਾਂ ਕਰਨ ਵਾਲੇ ਹਿੰਦੂ ਪਹਾੜੀ ਰਾਜਿਆਂ ਦੇ ਵਾਰਸ ਇਹ ਗੱਲ ਯਾਦ ਰੱਖਣ ਕਿ ਖ਼ਾਲਸਾ ਤੁਹਾਨੂੰ ਇੱਕੀਆਂ ਦੇ ਇਕਵੰਜਾ ਮੋੜੇਗਾ। ਹਿੰਦੂ ਪਹਾੜੀ ਲੋਕ ਇਹ ਵੀ ਯਾਦ ਰੱਖਣ ਕਿ ਸਿੱਖਾਂ ਤੇ ਪੰਜਾਬੀਆਂ ਦੀਆਂ ਯਾਤਰਾਵਾਂ ਕਰਕੇ ਹੀ ਤੁਹਾਡੇ ਘਰਾਂ 'ਚ ਰੋਟੀ ਪੱਕਦੀ ਹੈ, ਨਹੀਂ ਤਾਂ ਤੁਹਾਡੇ ਅੱਧੇ ਲੋਕ ਤਾਂ ਭੁੱਖ ਨਾਲ ਹੀ ਮਰ ਜਾਣਗੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply