ਭਾਈ ਦਇਆ ਸਿੰਘ ਲਾਹੌਰੀਆ ਦੇ ਭਰਾ ਸਵ. ਗੁਰਨਾਮ ਸਿੰਘ ਲਾਹੌਰੀਆ ਦੀ ਅੰਤਿਮ ਅਰਦਾਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਹੋਰ ਪੰਥਕ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ....
- ਸੋਗ /ਦੁੱਖ ਦਾ ਪ੍ਰਗਟਾਵਾ
- 21 Jun, 2026 04:55 PM (Asia/Kolkata)
ਚੰਡੀਗੜ੍ਹ 21 ਜੂਨ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਕੁਰਬਾਨੀ ਵਾਲੀ ਅਹਿਮ ਸ਼ਖਸ਼ੀਅਤ ਭਾਈ ਦਇਆ ਸਿੰਘ ਲਹੌਰੀਆ 30 ਸਾਲ ਜੇਲ੍ਹ ਵਿੱਚ ਰਹੇ ਅਤੇ ਪਿੱਛੇ ਉਹਨਾਂ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਦੇ ਪੁਲਿਸ ਤੰਤਰ ਵੱਲੋਂ ਕੀਤੇ ਬਹੁਤ ਸਾਰੇ ਕਸ਼ਟ ਸਹੇ। ਇਹੋ ਜਿਹੀਆਂ ਸ਼ਖਸ਼ੀਅਤਾਂ ਬਾਰੇ ਕਿਹਾ ਜਾ ਸਕਦਾ ਹੈ ਕਿ "ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ" ਜਿਨ੍ਹਾਂ ਨੇ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਸਾਰਾ ਕੁਝ ਲਾ ਦਿੱਤਾ,ਕਦੇ ਕੋਈ ਲਾਲਚ ਨਹੀਂ ਕੀਤਾ। ਅੱਜ ਬੜੇ ਸੰਤੋਖੀ ਸਿੱਖਾਂ ਦੀ ਤਰ੍ਹਾਂ ਆਪਣੇ ਜੀਵਨ ਬਤੀਤ ਕਰ ਰਹੇ ਹਨ। ਸਾਡੀ ਕੌਮ ਨੂੰ ਇਹੋ ਜਿਹੇ ਸੰਤੋਖੀ ਅਤੇ ਪ੍ਰਤਾਪੀ ਸਿੱਖਾਂ ਦੀ ਲੋੜ ਹੈ ਨਾ ਕਿ ਉਨ੍ਹਾਂ ਆਗੂਆਂ ਦੀ ਜੋ ਕਿ ਆਪੇ ਹੀ ਨੰਬਰਦਾਰ ਬਣ ਜਾਣ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਮਾਣਾ ਵਿਖੇ ਸ. ਗੁਰਨਾਮ ਸਿੰਘ ਲਹੌਰੀਆ ਜੋ ਪਿਛਲੇ ਦਿਨ ਹੀ ਅਕਾਲ ਚਲਾਣਾ ਕਰਦੇ ਸਨ ਦੀ ਅੰਤਿਮ ਅਰਦਾਸ ਗੁਰਦੁਆਰਾ ਗੜੀ ਸਾਹਿਬ ਨੇੜੇ ਸਮਾਣਾ ਵਿਖੇ ਕਰਵਾਈ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਦਇਆ ਸਿੰਘ ਲਾਹੌਰੀਆ ਦੇ ਪਰਿਵਾਰ ਦੀਆਂ ਪੰਥ ਪ੍ਰਤੀ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। ਸਿੰਘ ਸਾਹਿਬ ਨੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਰਿਵਾਰ ਦੀ ਸੁਰਤ ਨੂੰ ਸ਼ਬਦ ਦਾ ਆਸਰਾ ਬਖਸ਼ਣ ਤਾਂ ਜੋ ਪਰਿਵਾਰ ਦਾ ਦੁੱਖ ਦੂਰ-ਦੂਰ ਤੱਕ ਵੰਡਿਆ ਜਾ ਸਕੇ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਕੋਰ ਕਮੇਟੀ ਮੈਂਬਰ ਸ. ਸਰੂਪ ਸਿੰਘ ਸੰਧਾ, ਭਾਈ ਕਰਨੈਲ ਸਿੰਘ ਪੰਜੌਲੀ ਅਤੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਹਾਜ਼ਰੀ ਲਗਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
Leave a Reply