ਵਿਦੇਸ਼ਾਂ 'ਚ ਢਾਡੀ ਜਥੇ ਆਪਣੇ ਨਾਲ ਜਥੇ ਰਹਿਤ-ਮਰਿਆਦਾਵਾਂ ਤੋਂ ਉਲਟ ਚੱਲਣ ਵਾਲੇ ਚੋਰਾਂ-ਠੱਗਾਂ ਨੂੰ ਨਾ ਲਿਆਉਣ : ਭਾਈ ਬਲਵਿੰਦਰ ਸਿੰਘ ਸਰੀ
- ਧਾਰਮਿਕ
- 22 Jun, 2026 01:47 PM (Asia/Kolkata)
ਚੰਡੀਗੜ੍ਹ 22 ਜੂਨ (ਮੰਗਤ ਸਿੰਘ ਸੈਦਪੁਰ) : ਪਿੰਡ ਤੱਲਵਣ ਜਿਲ੍ਹਾ ਜਲੰਧਰ ਰਹਿਣ ਵਾਲੇ ਕਰਨਜੀਤ ਸਿੰਘ ਸਰੰਗੀ ਮਾਸਟਰ ਢਾਡੀ ਜੱਥੇ ਨਾਲ 5 ਨਵੰਬਰ 2025 ਤੋਂ ਲੈ ਕੇ 27 ਅਪ੍ਰੈਲ 2026 ਤੱਕ ਕੇਨੇਡਾ ਸਰੀ ਵਿਖੇ ਤਿੰਨ ਗੁਰੂ ਘਰਾਂ ਵਿੱਚ ਦੀਵਾਨ ਲਾਏ ਅਤੇ ਇੱਕ ਮਹੀਨਾ ਕੈਲਗਿਰੀ ਵਿਖੇ ਲਾਇਆ। ਕੈਲਗਿਰੀ ਗੁਰੂ ਘਰ ਕਰਨਜੀਤ ਸਿੰਘ ਨੇ ਦੋ ਘੰਟੇ ਦੀ ਰੌਲ ਵਿੱਚ 183 ਅੰਗ ਪੜ੍ਹ ਦਿੱਤੇ। ਜਿਸ 'ਤੇ ਕਮੇਟੀ ਨੇ ਦਫ਼ਤਰ ਬੁਲਾਕੇ ਇਸ ਦੀ ਬਹੁਤ ਬੇਇਜ਼ਤੀ ਕੀਤੀ ਅਤੇ ਸਮਝਾਇਆ। ਇਸ ਦਾ ਜੀਵਨ ਸਿੱਖ ਸਿਧਾਤਾਂ ਤੋਂ ਬਹੁਤ ਦੂਰ ਹੈ ਗੁਰੂ ਘਰ ਦੀ ਮਰਿਆਦਾ ਤੇ ਉਲਟ ਹੈ ਇਹ ਸਿੱਖੀ ਦੇ ਹਰ ਅਸੂਲ ਸਿਧਾਂਤ ਤੋਂ ਭਗੌੜਾ ਹੈ। ਇਥੇ ਜਾਰੀ ਪ੍ਰੈਸ ਬਿਆਨ ਵਿੱਚ ਭਾਈ ਬਲਵਿੰਦਰ ਸਿੰਘ ਤੇ ਸਮੂਹ ਮੈਂਬਰ ਸਹਿਬਾਨ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਰੀ ਕੈਨੇਡਾ ਨੇ ਦੱਸਿਆ ਕਿ ਇਥੇ ਆ ਕੇ ਇਸ ਨੇ ਕਮੇਟੀ ਦੇ ਦਾਇਰੇ ਤੋਂ ਬਾਹਰ ਜਾ ਕੇ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਰਿਫਿੂਜੀ ਸਟੇਅ ਲਿਆ ਜਾ ਸਕੇ। ਜਦੋਂ ਗੁਰੂ ਘਰ ਦੀ ਕਮੇਟੀ ਨੂੰ ਇਸ ਵਾਰੇ ਪਤਾ ਲੱਗਿਆ ਤਾਂ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਬਹੁਤ ਨਿਗਰਾਨੀ ਰੱਖਣੀਂ ਪਈ ਕਿਉਂਕਿ ਜੇਕਰ ਇਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦਾ ਤਾਂ ਕਮੇਟੀ ਅਤੇ ਗੁਰੂ ਘਰ ਦੀ ਬਹੁਤ ਬਦਨਾਮੀ ਹੋਣੀਂ ਸੀ। ਕਮੇਟੀ ਦਾ ਤਾਂ ਪਹਿਲਾਂ ਹੀ ਸਰਕਾਰਾਂ ਨਾਲ ਮੱਥਾ ਲੱਗਾ ਹੋਇਆ ਹੈ। ਪਰ ਇਹ ਇਨਸਾਨ ਇਥੇ ਆਉਂਦੇ ਸਾਰ ਰਾਤਾਂ ਨੂੰ ਬਾਹਰ ਫਿਰਨ ਲੱਗ ਪਿਆ ਜੋ ਕਿ ਗੁਰੂ ਦੀ ਮਰਿਯਾਦਾ ਦੇ ਬਿਲਕੁੱਲ ਉਲਟ ਹੈ। ਇਹ ਪਲ ਪਲ ਝੂਠ ਬੋਲਦਾ ਰਹਿੰਦਾ ਗੁਰਸਿੱਖਾਂ ਵਾਲੇ ਜੀਵਨ ਤੋਂ ਬਹੁਤ ਸੱਖਣਾ ਹੈ। ਪਹਿਰਾਵਾ ਜਰੂਰ ਸਿੱਖਾਂ ਵਾਲਾ ਪਾਇਆ ਹੋਇਆ ਪਰ ਅੰਦਰ ਸਿੱਖੀ ਨਹੀਂ ਹੈ।
ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ।।
ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ।।
ਇਹ ਪੰਕਤੀਆਂ ਇਸ ਤੇ ਪੂਰਨ ਤੌਰ ਤੇ ਲਾਗੂ ਹੁੰਦੀਆਂ ਨੇਂ।
ਇਸ ਕਰਕੇ ਕੁੱਝ ਕਮੇਟੀਆਂ ਨੇ ਫੈਸਲਾ ਲਿਆ ਅੱਗੇ ਤੋਂ ਇਹ ਇੱਥੇ ਨਾ ਆ ਸਕੇ। ਕਮੇਟੀ ਨੂੰ ਇਹ ਵੀ ਪਤਾ ਲੱਗਾ ਕਿ ਇੰਡੀਆ ਵਿੱਚ ਮੰਗਣਾ ਹੋਂਣ ਦੇ ਬਾਵਜੂਦ ਵੀ ਇੱਥੇ ਦੋ ਤਿੰਨ ਰਿਸ਼ਤੇ ਵੀ ਦੇਖੇ ਤੇ ਆਪਣੇ ਵਿਆਹੇ ਹੋਏ ਭਰਾ ਬਲਜੀਤ ਸਿੰਘ ਜਿਸ ਦੇ ਬੱਚੇ ਵੀ ਵਿਆਹੁਣਯੋਗ ਹਨ। ਉਸ ਲਈ ਵੀ ਰਿਸ਼ਤਾ ਲੱਭਦਾ ਰਿਹਾ। ਹਰ ਗੱਲ ਨੂੰ ਮਿੰਟ ਵਿੱਚ ਬਦਲ ਜਾਂਦਾ। ਲਗਾਤਾਰ ਕਿਸੇ ਵੀ ਦੀਵਾਨ ਵਿੱਚ ਇਹ ਸਰੰਗੀ 'ਤੇ ਸੇਵਾ ਨਹੀਂ ਕਰ ਸਕਿਆ। ਪੰਜ ਮਿੰਟ ਬਾਅਦ ਬੈਠ ਜਾਂਦਾ ਸੀ। ਗੁਰੂ ਘਰ ਦੀ ਮਾਣ ਮਰਿਆਦਾ ਤੇ ਜਾਬਤੇ ਦੇ ਉਲਟ ਹਰ ਵਕਤ ਕਮੇਟੀ ਦੇ ਦਫ਼ਤਰ ਵਿੱਚ ਜਾ ਵੜਦਾ ਸੀ ਤਾਂ ਕਿ ਕੋਈ ਨਾ ਕੋਈ ਪੈਸੇ ਕਮਾਓਣ ਲਈ ਸੇਵਾ ਮਿਲ ਜਾਵੇ। ਸੋ ਸਮੂਹ ਸੰਗਤ ਨੂੰ ਢਾਡੀ ਜਥਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਚੋਰ ਠੱਗ ਤੋਂ ਅੱਗੇ ਵਾਸਤੇ ਬੱਚ ਕੇ ਰਹਿਣ ਦੀ ਲੋੜ ਹੈ। ਉਹਨਾਂ ਸਮੂਹ ਢਾਡੀ ਜਥਿਆ ਨੂੰ ਅਗਾਂਹ ਕਰਦੇ ਹਾਂ ਕਿ ਆਪਣੇ ਨਾਲ ਓਹ ਸਾਥੀ ਲੈਕੇ ਆਓਣ ਜੋ ਸਿੱਖ ਰਹਿਤ ਮਰਿਯਾਦਾ ਦੇ ਧਾਰਨੀ ਹੋਣ। ਉਹਨਾਂ ਦੇਸ਼ ਵਿਦੇਸ਼ ਦੀ ਸਮੂਹ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਗਾਹ ਕੀਤਾ ਕਿ ਇਸ ਨੂੰ ਮੂੰਹ ਨਾ ਲਾਇਆ ਜਾਵੇ। ਜਿਸ ਨਾਲ਼ ਜਥਿਆਂ ਦੀ ਬਦਨਾਮੀ ਹੋਵੇ ਅਤੇ ਪ੍ਰਬੰਧਕ ਕਮੇਟੀਆਂ ਦੀ ਬਦਨਾਂਮੀਂ ਹੋਵੇ। ਕਿਓਕਿ ਗਿਰੇ ਹੋਏ ਕਿਰਦਾਰ ਵਾਲਾ ਬੰਦਾ ਕਦੇ ਵੀ ਇੱਜ਼ਤਦਾਰ ਪਰਿਵਾਰਾਂ 'ਚ ਬਿਠਾਓਣ ਲਾਇਕ ਨਹੀਂ ਹੁੰਦਾ।
27 ਅਪ੍ਰੈਲ 2026 ਨੂੰ ਸਰੀ ਕਨੇਡਾ ਗੁਰੂ ਘਰ ਤੋਂ ਇਸ ਨੂੰ ਜੱਥੇ ਸਮੇਤ ਗੁਰੂ ਘਰ ਪ੍ਰਬੰਧਕ ਕਮੇਟੀ ਦੇ ਸੈਕਟਰੀ ਸਹਿਬਾਨ ਅਤੇ ਮੈਨੇਜਰ ਸਾਬ੍ਹ ਏਅਰਪੋਰਟ 'ਤੇ ਰਾਤ ਨੂੰ ਚੜ੍ਹਾਕੇ ਵਾਪਸ ਆਏ ਤੇ ਸਾਰੀ ਕਮੇਟੀ ਨੇ ਸੁੱਖ ਦਾ ਸਾਹ ਲਿਆ। ਉਹਨਾਂ ਕਿਹਾ ਕਿ ਜਿਹੜਾ ਗੁਰੂ ਦਾ ਨਾ ਹੋਇਆ ਸੰਗਤ ਦਾ ਕਿਵੇਂ ਹੋ ਜਾਵੇਗਾ।
Leave a Reply