ਯਾਰਾ ਫਰਟੀਲਾਈਜ਼ਰ ਦੇ ਜ਼ਿੰਕ ਦੀ ਗੁਣਵੱਤਾ ਵਿੱਚ ਗੜਬੜ, ਪੰਜਾਬ ਦੇ ਕਿਸਾਨ ਮੇਲਿਆਂ 'ਚ ਕੰਪਨੀ ਦੇ ਸਟਾਲਾਂ ’ਤੇ ਲਾਈ ਜਾਵੇ ਰੋਕ : ਜਗਬੀਰ ਸਿੰਘ ਘੜੂੰਆਂ

ਯਾਰਾ ਫਰਟੀਲਾਈਜ਼ਰ ਦੇ ਜ਼ਿੰਕ ਦੀ ਗੁਣਵੱਤਾ ਵਿੱਚ ਗੜਬੜ, ਪੰਜਾਬ ਦੇ ਕਿਸਾਨ ਮੇਲਿਆਂ 'ਚ ਕੰਪਨੀ ਦੇ ਸਟਾਲਾਂ ’ਤੇ ਲਾਈ ਜਾਵੇ ਰੋਕ :  ਜਗਬੀਰ ਸਿੰਘ ਘੜੂੰਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਅਗਸਤ (ਮੰਗਤ ਸਿੰਘ ਸੈਦਪੁਰ) : ਯਾਰਾ ਫਰਟੀਲਾਈਜ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਯਾਰਾਵੀਟਾ ਜ਼ਿੰਕ ਪ੍ਰੋਕੋਟ 39.5 ਫੀਸਦੀ ਦੀ ਗੁਣਵੱਤਾ ਸਬੰਧੀ ਸਾਹਮਣੇ ਆਏ ਮਾਮਲੇ ’ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਜਗਬੀਰ ਸਿੰਘ ਘੜੂੰਆ, ਜੱਗਾ ਸਿੰਘ ਮੁੰਧੋ ਸੰਗਤੀਆਂ, ਕੁਲਵੀਰ ਸਿੰਘ ਬਾਕਰਪੁਰ ਨੇ ਸਾਂਝੇ ਤੌਰ 'ਤੇ ਜਾਰੀ ਪ੍ਰੈਸ ਨੋਟ ਵਿੱਚ ਆਗੂਆਂ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਵਿਭਾਗ ਦੀ ਜਾਂਚ ਵਿੱਚ ਉਤਪਾਦ ਵਿੱਚ ਜ਼ਿੰਕ ਦੀ ਮਾਤਰਾ 1.74 ਫੀਸਦੀ ਪਾਈ ਜਾਣ ਅਤੇ ਪ੍ਰਾਈਵੇਟ ਲੈਬ ਦੀਆਂ ਰਿਪੋਰਟਾਂ ਵਿੱਚ ਵੀ ਗੰਭੀਰ ਸਵਾਲ ਸਾਹਮਣੇ ਆਉਣ ਕਾਰਨ ਕਿਸਾਨਾਂ ਵਿੱਚ ਕੰਪਨੀ ਪ੍ਰਤੀ ਰੋਸ਼ ਪਾਇਆ ਜਾ ਰਿਹਾ ਹੈ। 

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਜਿਲੇ ਵਿੱਚ ਯਾਰਾ ਜ਼ਿੰਕ ਪ੍ਰੋਕੋਟ ਸਮੇਤ ਕੰਪਨੀ ਦੇ ਉਤਪਾਦਾਂ ਦੇ ਸਰਕਾਰੀ ਨਮੂਨੇ ਲੈ ਕੇ ਜਾਂਚ ਕਰਵਾਈ ਜਾਵੇ ਅਤੇ ਜਾਂਚ ਪੂਰੀ ਹੋਣ ਤੱਕ ਕੰਪਨੀ ਦੇ ਪ੍ਰਚਾਰਕ, ਪ੍ਰਦਰਸ਼ਨੀ ਅਤੇ ਵਿਕਰੀ ਸਟਾਲਾਂ ’ਤੇ ਰੋਕ ਲਗਾਈ ਜਾਵੇ। ਆਗੂਆਂ ਨੇ ਪੰਜਾਬ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੂੰ ਅਪੀਲ ਕੀਤੀ ਕਿ ਸਤੰਬਰ ਮਹੀਨੇ ਤੋਂ ਪੰਜਾਬ ਵਿੱਚ ਲੱਗਣ ਵਾਲੇ ਕਿਸਾਨ ਮੇਲਿਆਂ ਵਿੱਚ ਯਾਰਾ ਫਰਟੀਲਾਈਜ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਕਿਸੇ ਵੀ ਤਰ੍ਹਾਂ ਦਾ ਸਟਾਲ ਲਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕਿਸਾਨ ਮੇਲੇ ਕਿਸਾਨਾਂ ਨੂੰ ਸਹੀ ਅਤੇ ਭਰੋਸੇਯੋਗ ਖੇਤੀਬਾੜੀ ਜਾਣਕਾਰੀ ਦੇਣ ਲਈ ਹੁੰਦੇ ਹਨ, ਨਾ ਕਿ ਸ਼ੱਕੀ ਗੁਣਵੱਤਾ ਵਾਲੇ ਉਤਪਾਦਾਂ ਦੀ ਮਸ਼ਹੂਰੀ ਲਈ। ਜਥੇਬੰਦੀ ਦੇ ਆਗੂਆਂ ਨੇ ਖਾਦ-ਦਵਾਈਆਂ ਦੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਤੱਕ ਖੇਤੀਬਾੜੀ ਵਿਭਾਗ ਵੱਲੋਂ ਲਏ ਗਏ ਨਮੂਨਿਆਂ ਦੀ ਰਿਪੋਰਟ ਨਹੀਂ ਆ ਜਾਂਦੀ, ਯਾਰਾ ਪ੍ਰੋਕੋਟ ਜ਼ਿੰਕ ਦੀ ਵਿਕਰੀ ਤੋਂ ਗੁਰੇਜ਼ ਕੀਤਾ ਜਾਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਕਿਸਾਨ ਮੇਲੇ ਵਿੱਚ ਯਾਰਾ ਕੰਪਨੀ ਦਾ ਸਟਾਲ ਲਗਾਇਆ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਪੁਰਜ਼ੋਰ ਅਤੇ ਲੋਕਤੰਤਰਿਕ ਢੰਗ ਨਾਲ ਵਿਰੋਧ ਕੀਤਾ ਜਾਵੇਗਾ ਅਤੇ ਇਸ ਲਈ ਸੰਬੰਧਿਤ ਵਿਭਾਗ ਜ਼ਿੰਮੇਵਾਰ ਹੋਵੇਗਾ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.