ਕਿਸਾਨ ਮਟਰਾਂ ਦੀ ਫਸਲ ਖੇਤਾਂ ਵਿਚ ਵਾਹੁਣ ਲਈ ਮਜਬੂਰ ਹੋਏ।

ਕਿਸਾਨ ਮਟਰਾਂ ਦੀ ਫਸਲ ਖੇਤਾਂ ਵਿਚ ਵਾਹੁਣ ਲਈ ਮਜਬੂਰ ਹੋਏ।

ਤੋੜਾਈ ਲਈ ਲੇਬਰ ਨਹੀਂ ਮਿਲ ਰਹੀ,ਮੰਡੀਆਂ ਵਿਚ ਪੂਰੀ ਕੀਮਤ ਨਹੀਂ ਮਿਲਦੀ,ਕੁਦਰਤੀ ਕਰੋਪੀ ਕਾਰਣ ਮਟਰਾਂ ਦੀ ਫਸਲ ਖੇਤਾਂ ਵਿਚ ਖਰਾਬ ਹੋ ਕੇ ਰੁਲ੍ਹ ਰਹੀ ਹੈ – ਕਿਸਾਨ ਆਗੂ

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਆਪਣੀਆਂ ਪੁਤਾਂ ਵਾਂਗ ਪਾਲੀਆਂ ਗਈਆਂ ਮਟਰਾਂ ਦੀਆਂ ਫਸਲਾਂ ਨੂੰ ਖੇਤਾਂ ਵਿਚ ਵਾਹੁਣ ਲਈ ਦੁਖੀ ਹੋ ਕੇ ਕਿਸਾਨ ਮਜਬੂਰ ਹੋਏ।ਇਸ ਵਾਰ ਵਧੇਰੇ ਬੇ ਮੌਸਮੀ ਦੀ ਗਰਮੀ ਅਤੇ ਤੋੜਾਈ ਲਈ ਲੇਬਰ ਨਾ ਮਿਲਣ ਕਾਰਣ ਅਤੇ ਬਚੀ ਹੋਈ ਫਸਲ ਦੀ ਮੰਡੀਆਂ ਵਿਚ ਪੂਰੀ ਕੀਮਤ ਨਾ ਮਿਲਣ ਕਾਰਣ ਕਿਸਾਨ ਖੇਤਾਂ ਵਿਚ ਮਟਰਾਂ ਦੀ ਫਸਲ ਨੂੰ ਮਜਬੂਰ ਹੋ ਕੇ ਖੇਤਾਂ ਵਿਚ ਵਾਹ ਰਹੇ ਹਨ।ਨਜਦੀਕੀ ਪਿੰਡ ਮੁਛੱਲ ਦੇ ਕਿਸਾਨ ਗੁਰਬਿੰਦਰ ਸਿੰਘ,ਗੁਰਮੁਖ ਸਿੰਘ,ਨਰਿੰਦਰ ਸਿੰਘ, ਬਲਜੀਤ ਸਿੰਘ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਬੀਜਾਂ,ਖਾਦਾਂ ਅਤੇ ਟਰੈਕਟਰਾਂ ਨਾਲ ਵਹਾਈ ਦਾ ਖਰਚਾ ਸ਼ਾਮਲ ਕਰਕੇ 30 ਹਜ਼ਾਰ ਪਰ ਏਕੜ ਖਰਚਾ ਹੋਇਆ ਹੈ ਇਸ ਦੇ ਨਾਲ ਠੇਕੇ ਤੇ ਲਈਆਂ ਗਈਆਂ ਜਮੀਨਾਂ 60 ਤੋਂ 70 ਹਜ਼ਾਰ ਪਰ ਏਕੜ ਠੇਕਾ ਦਿਤਾ ਗਿਆ ਹੈ।ਇੰਨਾਂ ਖਰਚਾ ਕਰਕੇ ਕਿਸਾਨ ਨੂੰ ਲਾਗਤ ਮੁਲ ਵੀ ਨਹੀਂ ਮਿਲ ਰਿਹਾ।ਤੋੜਾਈ ਵਾਸਤੇ ਲੇਬਰ ਨਹੀਂ ਮਿਲ ਰਹੀਇਸ ਤੋਂ ਪਹਿਲਾਂ ਪਿੰਡਾਂ ਦੀ ਲੇਬਰ ਹੀ ਮਟਰ ਦੀ ਤੋੜਾਈ ਦਾ ਕੰਮ ਕਰਦੇ ਸਨ।ਕੁਝ ਪ੍ਰਵਾਸੀ ਮਜਦੂਰ ਵੀ ਕੰਮ ਵਾਸਤੇ ਆਉਂਦੇ ਸਨ।ਸਰਕਾਰਾਂ ਵੱਲੋਂ ਵਿਹਲੜਾਂ ਨੂੰ ਮੁਫਤ ਸਹੂਲਤਾਂ ਮਿਲਣ ਕਾਰਣ ਪੰਜਾਬ ਦੇ ਲੋਕ ਕੰਮ ਵੱਲੋਂ ਕਿਨਾਰਾਕਸ਼ੀ ਕਰ ਰਹੇ ਹਨ।ਨਸ਼ਿਆਂ ਵਿਚ ਵਧੇਰੇ ਗ੍ਰਸਤ ਹੋਣ ਕਾਰਣ ਵੀ ਪੰਜਾਬ ਦੇ ਮਜਦੂਰ ਨੌਜਵਾਨ ਬਿਲਕੁਲ ਕੰਮ ਵੱਲ ਮੂੰਹ ਨਹੀਂ ਕਰਦੇ।ਬੇ-ਮੌਸਮੀ ਗਰਮੀ ਕਾਰਣ ਮਟਰਾਂ ਦੀ ਫਸਲ ਖਰਾਬ ਹੋ ਗਈ ਹੈ।ਪਿਛਲੇ ਸਮੇਂ ਵਿਚ ਗੜੇਮਾਰੀ ਹੋਣ ਕਾਰਣ ਕਣਕ ਦੀ ਫਸਲ ਬੁਰੀ ਤਰਾਂ ਖਰਾਬ ਨੁਕਸਾਨੀ ਗਈ ਸੀ।ਵਿਖਾਵੇ ਦੇ ਤੌਰ ਤੇ ਗਿਰਦਾਵਰੀਆਂ ਕੀਤੀਆਂ ਗਈਆਂ ਪਰ ਕਿਸੇ ਨੂੰ ਵੀ ਕੁਝ ਨਹੀਂ ਮਿਲਿਆ ਛੁਟ ਲਾਰਿਆਂ ਲੱਪਿਆਂ ਤੋਂ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜਾ ਦਿਤਾ ਜਾਵੇ।ਘਾਟੇਵੰਦ ਖੇਤੀ ਦੇ ਕਾਰਣ ਹੀ ਨੌਜਵਾਨ ਵਿਦੇਸ਼ਾਂ ਵੱਲ ਦੌੜ ਰਹੇ ਹਨ।ਕਰਜਿਆਂ ਦੇ ਬੋਝ ਥਲੇ ਦਬੇ ਕਿਸਾਨ ਆਤਮ ਹਤਿਆਵਾਂ ਕਰਨ ਲਈ ਮਜਬੂਰ ਹੋ ਜਾਂਦੇ ਹਨ।ਮੰਡੀ ਵਿਚ 10 ਤੋਂ 15 ਰੁਪੈ ਕਿਲੋ ਮਟਰ ਵਿਕਦਾ ਹੈ ਜਿਸ ਨਾਲ ਲੇਬਰ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ ਪਰ ਕਿਸਾਨਾਂ ਦੀ ਅਵਾਜ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ।ਇਹ ਵੀ ਵਰਣਨ ਯੋਗ ਹੈ ਕਿ ਦਿਵਾਲੀ ਵਾਲੀ ਰਾਤ ਇਸ ਵਾਰ ਕਈ ਗੁਣਾਂ ਵਧੇਰੇ ਆਤਿਸ਼ਬਾਜੀ ਚੱਲਣ ਕਾਰਣ ਵਧੇ ਪ੍ਰਦੂਸ਼ਣ ਨੇ ਵੀ ਮੌਸਮ ਵਿਚ ਖਰਾਬੀ ਲਿਆਂਦੀ ਹੈ।ਜਿਸ ਦਾ ਅਸਰ ਮਟਰਾਂ ਦੀ ਫਸਲ ਤੇ ਵਧੇਰੇ ਪਿਆ ਹੈ।ਫਸਲ ਖੇਤਾਂ ਵਿਚ ਹੀ ਖਰਾਬ ਹੋਣੀ ਸ਼ੁਰੂ ਹੋ ਗਈ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.