ਮਿਸਲ ਬਾਬਾ ਹਨੂੰਮਾਨ ਸਿੰਘ ਜੀ ਵੱਲੋਂ ਭਾਈ ਗੁਰਦੀਪ ਸਿੰਘ ਲੋਹਾਰਾ ਲੁਧਿਆਣਾ ਦੇ ਜ਼ਿਲ੍ਹਾ ਜਥੇਦਾਰ ਨਿਯੁਕਤ
- ਧਾਰਮਿਕ
- (Asia/Kolkata)
ਲੁਧਿਆਣਾ, 26 ਅਕਤੂਬਰ, ਨਜ਼ਰਾਨਾ ਟਾਯਮਸ , ਮਿਸਲ ਬਾਬਾ ਹਨੂੰਮਾਨ ਸਿੰਘ ਜੀ ਵੱਲੋਂ ਭਾਈ ਗੁਰਦੀਪ ਸਿੰਘ ਲੋਹਾਰਾ ਨੂੰ ਲੁਧਿਆਣਾ ਜ਼ਿਲ੍ਹੇ ਦਾ ਜਥੇਦਾਰ ਥਾਪਿਆ ਗਿਆ ਹੈ। ਸ੍ਰੀ ਅਕਾਲ ਪੁਰਖ ਮਹਾਰਾਜ ਦੀ ਅਪਾਰ ਕਿਰਪਾ, ਧੰਨ-ਧੰਨ ਬਾਬਾ ਬੁੱਢਾ ਜੀ ਅਤੇ ਬਾਬਾ ਸਾਹਿਬ ਸਿੰਘ ਜੀ ਦੀ ਪਰੰਪਰਾ ਅਨੁਸਾਰ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਅਕਾਲੀ ਅਤੇ ਜਥੇਦਾਰ ਬਾਬਾ ਮਲਕੀਤ ਸਿੰਘ ਜੀ ਅਕਾਲੀ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਪਿਛਲੇ ਦਿਨੀਂ 30 ਸਤੰਬਰ 2026 ਨੂੰ ਸੌਂਪੀ ਗਈ ਹੈ। ਇਸ ਮੌਕੇ ਭਾਈ ਗੁਰਦੀਪ ਸਿੰਘ ਲੋਹਾਰਾ ਨੇ ਸ੍ਰੀ ਅਕਾਲ ਪੁਰਖ ਮਹਾਰਾਜ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਿਲੀ ਇਸ ਸੇਵਾ ਨੂੰ ਉਹ ਨਿਮਰਤਾ, ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਉਨ੍ਹਾਂ ਆਖਿਆ ਕਿ ਜਥੇਦਾਰੀ ਦੀ ਸੇਵਾ ਪੰਥ ਪ੍ਰਤੀ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ਗੁਰੂ ਦੇ ਭਾਣੇ ਅਤੇ ਪੰਥਕ ਭਾਵਨਾਵਾਂ ਅਨੁਸਾਰ ਨਿਭਾਉਣਾ ਉਨ੍ਹਾਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਸੁਮੱਤ, ਬਲ ਅਤੇ ਸਮਰੱਥਾ ਬਖ਼ਸ਼ਣ, ਤਾਂ ਜੋ ਉਹ ਪੰਥ ਦੀ ਸੇਵਾ, ਖ਼ਾਲਸਾ ਰਾਜ ਦੀ ਵਿਚਾਰਧਾਰਾ ਅਤੇ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਆਪਣੀ ਜ਼ਿੰਮੇਵਾਰੀ ਨਿਭਾ ਸਕਣ। ਉਨ੍ਹਾਂ ਕਿਹਾ ਕਿ ਇਸ ਸੇਵਾ ਦੀ ਸਫ਼ਲਤਾ ਲਈ ਸੰਗਤ ਦਾ ਸਹਿਯੋਗ ਅਤੇ ਪੰਥਕ ਸੱਜਣਾਂ ਦੀ ਅਗਵਾਈ ਉਨ੍ਹਾਂ ਲਈ ਬਹੁਤ ਅਹਿਮ ਹੈ। ਭਾਈ ਲੋਹਾਰਾ ਨੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਅਕਾਲੀ, ਜਥੇਦਾਰ ਬਾਬਾ ਮਲਕੀਤ ਸਿੰਘ ਜੀ ਅਕਾਲੀ, ਸਮੂਹ ਸਿੰਘ ਸਾਹਿਬਾਨ ਅਤੇ ਪੰਥਕ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉੱਤੇ ਪ੍ਰਗਟਾਏ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਸੰਗਤ ਦੇ ਸਹਿਯੋਗ ਨਾਲ ਸੇਵਾ ਨਿਭਾਉਣਗੇ। ਇਸ ਮੌਕੇ ਮਹਾਂਕਾਲ ਬਾਬਾ ਅਵਤਾਰ ਸਿੰਘ, ਪੰਜਾਬ ਜਥੇਦਾਰ ਬਾਬਾ ਮਾਨ ਸਿੰਘ, ਭਾਈ ਹਰਕਮਲ ਸਿੰਘ, ਭਾਈ ਹਰਜੀਤ ਸਿੰਘ ਆਦਿ ਹਾਜ਼ਰ ਸਨ।
Leave a Reply