ਗੁਰੂ ਨਾਨਕ ਸਭਾ ਆਦਮਪੁਰ ਵੱਲੋਂ 19 ਵਾਂ ਦਸਤਾਰ ਸਿਖਲਾਈ ਕੈਂਪ ਤੇ ਦਸਤਾਰਬੰਦੀ ਮੁਕਾਬਲੇ ਕਰਵਾਏ

ਗੁਰੂ ਨਾਨਕ ਸਭਾ ਆਦਮਪੁਰ ਵੱਲੋਂ 19 ਵਾਂ ਦਸਤਾਰ ਸਿਖਲਾਈ ਕੈਂਪ ਤੇ ਦਸਤਾਰਬੰਦੀ ਮੁਕਾਬਲੇ ਕਰਵਾਏ

ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ

ਆਦਮਪੁਰ (ਪਰਮਜੋਤ ਸਿੰਘ) ਗੁਰੂ ਨਾਨਕ ਸਭਾ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਆਦਮਪੁਰ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 19 ਵਾਂ 14ਦਿਨਾਂ ਦਸਤਾਰ ਸਿਖਲਾਈ ਕੈਂਪ ਸਥਾਨਕ ਗੁਰਦੁਆਰਾ ਰਾਮਗੜ੍ਹੀਆ ਵਿਖੇ ਲਗਾਇਆ ਗਿਆ।

ਸਿਖਲਾਈ ਕੈਂਪ ਦੇ ਕੋਚ ਕੁਲਜੀਤ ਸਿੰਘ ਭੂਈ (ਟਰਬਨ ਕਿੰਗ ) ਨੇ ਦਸਿਆ ਕਿ ਸਿਖਲਾਈ ਕੈਂਪ ਵਿਚ ਤਕਰੀਬਨ 100 ਦੇ ਕਰੀਬ ਵੱਡੇ ਛੋਟੇ ਸਿੰਘਾਂ ਅਤੇ ਬੱਚਿਆਂ ਨੇ ਹਿੱਸਾ ਲਿਆ ਅਤੇ ਸਿਖਲਾਈ ਕੈਂਪ ਦੌਰਾਨ ਸ਼ਾਮਿਲ ਬੱਚਿਆਂ ਦੇ ਵਿਚਕਾਰ ਹੀ 18ਵੇਂ ਦਸਤਾਰ ਬਣਦੀ ਮੁਕਾਬਲੇ ਕਰਵਾਏ ਗਏ।

ਦਸਤਾਰਬੰਦੀ ਮੁਕਾਬਲੇ ਦੇ ਜੱਜਾਂ ਹਰਜਿੰਦਰ ਸਿੰਘ ਸੂਰੀ ,ਰਣਜੋਤ ਸਿੰਘ ਸੂਰੀ, ਅਤੇ ਕੁਲਜੀਤ ਸਿੰਘ ਭੂਈ ਨੇ ਦਸਿਆ ਕਿ 18ਵੇਂ ਦਸਤਾਰਬੰਦੀ ਮੁਕਾਬਲੇ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਗਿਆ ਸੀ। ਜਿਸ ਵਿਚ ਗਰੁੱਪ ( ਏ ) 8 ਤੋਂ 12 ਸਾਲ ਵਿਚ ਗੁਰਮਨ ਸਿੰਘ ਨੇ ਪਹਿਲਾ,ਸਾਹਿਬਪ੍ਰੀਤ ਸਿੰਘ ਨੇ ਦੂਸਰਾ ਅਤੇ ਗੁਰਸ਼ਾਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਗਰੁੱਪ (ਬੀ) 13 ਤੋਂ 15 ਸਾਲ ਵਿਚ ਗਗਨਪ੍ਰੀਤ ਸਿੰਘ ਨੇ ਪਹਿਲਾ ,ਹਰਗੁਨਦੀਪ ਸਿੰਘ ਨੇ ਦੂਸਰਾ ਅਤੇ ਗੁਰਕਰਨ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗਰੁੱਪ (ਸੀ) 16 ਸਾਲ ਤੋਂ ਉੱਪਰ ਵਾਲੇ ਸਿੰਘਾਂ ਵਿਚ ਜਸਪ੍ਰੀਤ ਸਿੰਘ ਨੇ ਪਹਿਲਾ,ਗੁਰਿੰਦਰ ਸਿੰਘ ਨੇ ਦੂਸਰਾ ਅਤੇ ਜਸਕਰਨ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਦਸਤਾਰਬੰਦੀ ਮੁਕਾਬਲੇ ਦੇ ਸਨਮਾਨ ਸਮਾਗਮ ਵਿੱਚ ਜਿੰਦਾ ਸ਼ਹੀਦ ਤਰਨਾ ਦਲ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਆਪਣੇ ਸਮੂਹ ਜਥੇ ਸਮੇਤ ਪਹੁੰਚੇ ਅਤੇ ਗੁਰੂ ਨਾਨਕ ਸਭਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਦਸਤਾਰ ਸਿਖਲਾਈ ਅਤੇ ਗੱਤਕਾ ਸਿਖਲਾਈ ਸੰਬੰਧੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਜੇਤੂਆਂ ਨੂੰ ਸਨਮਾਨਿਤ ਕੀਤਾ। ਗੁਰੂ ਨਾਨਕ ਸਭਾ ਦੇ ਅਹਿਮ ਅੰਗ ਹਰਵਿੰਦਰ ਸਿੰਘ ਸੋਨੂੰ ਨੇ ਸਮੁੱਚੀ ਸਭਾ ਅਤੇ ਅਖਾੜੇ ਵੱਲੋਂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਅਤੇ ਜੱਥੇ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਾਂਝੇ ਰੂਪ ਵਿੱਚ ਸਨਮਾਨ ਦੇ ਕੇ ਸਨਮਾਨਿਤ ਕੀਤਾ।ਸਨਮਾਨ ਸਮਾਗਮ ਦੌਰਾਨ ਕੁਲਵਿੰਦਰ ਸਿੰਘ ਟੋਨੀ ,ਨਿਰਮਲ ਸਿੰਘ ਬਾਂਸਲ ,ਓਂਕਾਰ ਸਿੰਘ ਫਲੋਰਾ, ਪਰਮਜੀਤ ਸਿੰਘ ਨੋਤਾ,ਭੁਪਿੰਦਰ ਸਿੰਘ ਕਾਲਰਾ, ਜਸਵਿੰਦਰ ਸਿੰਘ ਵਿਰਦੀ,ਅਮ੍ਰਿਤਿਓਲ ਸਿੰਘ ਫਲੋਰਾ, ਅਵਤਾਰ ਸਿੰਘ ਸਿਆਣ,ਇੰਦਰਪਾਲ ਸਿੰਘ ,ਇਕਬਾਲ ਸਿੰਘ,ਰਘੁਵੀਰ ਸਿੰਘ ਵਿਰਦੀ,ਹਰਦੇਵ ਸਿੰਘ ਬਾਂਸਲ, ਗਗਨਦੀਪ ਸਿੰਘ , ਗੁਰਪੁਨੀਤ ਸਿੰਘ ਨੋਤਾ, ਹਰਿੰਦਰ ਸਿੰਘ ਬਾਂਸਲ,ਕਮਲਜੀਤ ਸਿੰਘ ਭੂਈ, ਹਰਜੋਤ ਸਿੰਘ, ਅਰਸ਼ਦੀਪ ਸਿੰਘ, ਬਲਜਿੰਦਰ ਸਿੰਘ,ਹਰਮਨਵੀਰ ਸਿੰਘ, ਤਰਨਜੋਤ ਸਿੰਘ,ਰਨਵੀਰਸਿੰਘ,ਮਨਵੀਰ ਸਿੰਘ ਭੋਗਲ ਅਤੇ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.