ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਕਿਰਤ ਕਰੋ,ਨਾਮ ਜਪੋ ਤੇ ਵੰਡ ਕੇ ਛਕੋ ਤੇ ਚੱਲਣ ਦੀ ਲੋੜ-ਖੋਜੇਵਾਲ

ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਕਿਰਤ ਕਰੋ,ਨਾਮ ਜਪੋ ਤੇ ਵੰਡ ਕੇ ਛਕੋ ਤੇ ਚੱਲਣ ਦੀ ਲੋੜ-ਖੋਜੇਵਾਲ

ਕਪੂਰਥਲਾ 19ਨਵੰਬਰ ਗੌਰਵ ਮੜੀਆ 

ਗੁਰਦੁਆਰਾ ਸ਼ਹੀਦਾਂ ਪ੍ਰਬੰਧਕ ਕਮੇਟੀ ਪਿੰਡ ਖੋਜੇਵਾਲ ਦੇ ਵਲੋਂ ਸ਼੍ਰੀ ਗੁਰੂ ਨਾਨਕ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੇ ਮੌਕੇ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ।ਇਸ ਮੌਕੇ ਬ੍ਰਿਟਿਸ਼ ਸਿੱਖ ਸਕੂਲ ਖੋਜੇਵਾਲ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ।ਇਸ ਮੌਕੇ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮਨੁੱਖ ਰਿਸ਼ੀਆਂ,ਮੁਨੀਆਂ,ਗੁਰੂਆਂ,ਸੰਤਾਂ ਅਤੇ ਭਗਤਾਂ ਦੀ ਧਰਤੀ ਦਾ ਵਸਨੀਕ ਹੈ।ਇਹਨਾਂ ਮਹਾਂਪੁਰਸ਼ਾਂ ਦਾ ਜੀਵਨ ਤੇ ਸਿੱਖਿਆਵਾਂ ਮਨੁੱਖ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ।ਅਜਿਹੇ ਮਹਾਂਪੁਰਸ਼ਾਂ ਵਿੱਚੋਂ ਸਿੱਖ ਧਰਮ ਦੇ ਬਾਨੀ, ਸਾਂਝੀਵਾਲਤਾ ਦੇ ਪ੍ਤੀਕ ਅਤੇ ਭਾਈਚਾਰਕ ਏਕਤਾ ਦੇ ਪ੍ਚਾਰਕ ਗੁਰੂ ਨਾਨਕ ਦੇਵ ਜੀ ਇੱਕ ਹਨ।ਅੱਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲੀਏ।ਗੁਰੂ ਜੀ ਨੇ ਸਾਨੂੰ ਕਿਰਤ ਕਰੋ,ਨਾਮ ਜਪੋ ਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ ਸੀ।ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ, ਨਾਮ ਜਪਣਾ ਅਤੇ ਵੰਡ ਕੇ ਛਕਣਾ ਚਾਹੀਦਾ ਹੈ।ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਔਰਤ ਦੀ ਹੋਂਦ ਨਾਲ ਹੀ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ।ਸਾਨੂੰ ਜਾਤ ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ।ਉਨ੍ਹਾਂਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਰਬ-ਸਾਂਝੀ ਧੁਰ ਕੀ ਬਾਣੀ ਰਾਹੀਂ ਹਰ ਧਰਮ ਜਾਂ ਨਸਲ ਦੇ ਵਿਤਕਰੇ ਤੋਂ ਬਿਨਾ ਸਿੱਧੇ ਰਾਹ ਪਾਉਣ ਦਾ ਜਤਨ ਕੀਤਾ ਹੈ।ਆਪ ਹਰ ਇੱਕ ਨੂੰ ਉਤਸ਼ਾਹਿਤ ਕਰਦੇ ਹਨ,ਹੌਸਲਾ ਤੇ ਨਸੀਹਤ ਦਿੰਦੇ ਸਨ ਕਿ ਉਹ ਅਸਲੀਅਤ ਨੂੰ ਸਮਝੇ।ਗੁਰੂ ਜੀ ਦਾ ਮੁੱਖ ਸੰਦੇਸ਼ ਇਹ ਹੈ ਕਿ ਮਨੁੱਖਤਾ ਬੁਰਾਈ ਦਾ ਟਾਕਰਾ ਕਰੇ ਤੇ ਸਾਰੇ ਸੰਸਾਰ ਦੀ ਭਲਾਈ ਲਈ ਯਤਨ ਕਰੇ।ਗੁਰੂ ਨਾਨਕ ਦੇਵ ਜੀ ਦੀ ਬਾਣੀ ਹੰਕਾਰ ਦਾ ਤਿਆਗ ਤੇ ਨਿਮਰਤਾ ਦਾ ਸਬਕ ਸਿਖਾਉਂਦੀ ਹੈ।ਗੁਰੂ ਜੀ ਵੱਖ ਵਖ ਧਰਮਾਂ ਅਤੇ ਕੌਮਾਂ ਵਿੱਚ ਪਾਏ ਜਾਂਦੇ ਨਸਲੀ ਤੇ ਧਾਰਮਕ ਪੱਖ-ਪਾਤ ਦੇ ਵਿਰੁੱਧ ਤੇ ਹਰ ਇੱਕ ਨਾਲ ਇੱਕੋ ਜਿਹਾ ਸਲੂਕ ਕਰਨ ਦੀ ਸਲਾਹ ਦਿੰਦੇ ਸਨ।ਉਹਨਾਂ ਦੀ ਫਿਲਾਸਫੀ ਸਮਾਜਕ,ਰਾਜਸੀ,ਧਾਰਮਿਕ ਤੇ ਵਿੱਤੀ ਫਰਕਾਂ ਨੂੰ ਮਿਟਾਉਂਦੀ ਹੈ।ਇਸ ਮੌਕੇ ਤੇ ਦੁਰਦੁਰਾ ਸ਼ਹੀਦਾਂ ਦੇ ਪ੍ਰਧਾਨ ਤਰਸੇਮ ਸਿੰਘ ਦਿਓਲ,ਅਮਰਜੀਤ ਸਿੰਘ ਦਿਓਲ,ਕੇਵਲ ਸਿੰਘ ਦਿਓਲ, ਜਗਦੇਵ ਸਿੰਘ,ਮੱਖਣ ਸਿੰਘ ਦਿਓਲ, ਸਰਬਜੀਤ ਸਿੰਘ ਦਿਓਲ, ਮਾਸਟਰ ਸ਼ਿੰਦਰਪਾਲ, ਗੁਰਦੁਆਰਾ  ਸੈਂਟਰਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪੱਪਾ,ਗੁਰੂਦੁਆਰਾ ਗੁਰੂ ਰਵਿਦਾਸ ਖੋਜੇਵਾਲ ਦ ਪ੍ਰਧਾਨ ਨਿਰਮਲ ਲਾਲ,ਰਾਜ ਕੁਮਾਰ ਪਵਾਰ,ਸ਼ਿੰਦਾ,ਅਜਾਇਬ ਸਿੰਘ ਦਿਓਲ,ਕਪੂਰ ਸਿੰਘ ਦਿਓਲ,ਭਜਨ ਲਾਲ,ਰਾਕੇਸ਼ ਕੁਮਾਰ ਇੰਦਰਪਾਲ, ਮਨੋਹਰ ਲਾਲ,ਰੇਸ਼ਮ ਲਾਲ,ਸੁਰਜੋਤ ਲਾਲ,ਵਿੱਕੀ ਦਿਓਲ,ਅਮਰਾਵਤ ਸਿੰਘ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.