Nazrana Times

ਪੰਜਾਬੀ

ਬਲੈਕਆਊਟ ਦੀ ਬਲੈਕ ਸਟੋਰੀ

08 May, 2025 04:21 PM
ਬਲੈਕਆਊਟ ਦੀ ਬਲੈਕ ਸਟੋਰੀ

ਬਲੈਕਆਊਟ ਦੀ ਬਲੈਕ ਸਟੋਰੀ

ਜਿੱਥੇ ਲੋਕ ਚਾਨਣ ਲਈ ਦੁਆਵਾਂ ਕਰਦੇ ਨੇ ਉੱਥੇ ਹਨੇਰਾ ਕਰਨਾ ਬੌਧਿਕ ਕੰਗਾਲੀ ਹੈ

ਮੈਂ ਇਸ ਬਾਬਤ ਲਿਖਣ ਤੋਂ ਗੁਰੇਜ ਕਰ ਰਿਹਾ ਸੀ ਕਿਉਂਕਿ ਫੇਰ ਭੇਡਤੰਤਰ ਨੇ ਕਹਿਣਾ ਕਿ ਇਹ ਦੇਸ਼ ਦੇ ਖਿਲਾਫ਼ ਲਿਖਦੇ ਨੇ। ਮੈਨੂੰ ਲਿਖਣ ਲਈ ਮਜਬੂਰ ਇਸ ਲਈ ਹੋਣਾ ਪਿਆ ਕਿਉਂਕਿ ਇਹ ਬਲੈਕਆਊਟ ਦਾ ਅਡੰਬਰ ਸਮੁੱਚੇ ਸੰਸਾਰ ਨੂੰ ਚਾਨਣ ਵੰਡਣ ਵਾਲੇ ਮੁਕੱਦਸ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਵੀ ਪਹੁੰਚ ਗਿਆ, ਵੱਡੇ ਝੁਡੂ ਚੱਪਲੀ ਚੱਟ ਉਹ ਜਿਨ੍ਹਾਂ ਇਹ ਤਮਾਸ਼ਾ ਸ਼੍ਰੀ ਦਰਬਾਰ ਸਾਹਿਬ ਹੋਣ ਦਿੱਤਾ।

ਜੋ ਸਵਾਲ ਮੈਂ ਪੁੱਛਣਾ ਨਹੀਂ ਚਾਹੁੰਦਾ ਉਹ ਪੁੱਛ ਰਿਹਾ ਹਾਂ ਭਾਵੇਂ ਇਸ ਨਾਲ ਬਣਿਆ ਬਣਾਇਆ ਬਿਰਤਾਂਤ ਦਾ ਮਾਇਆ ਜਾਲ ਟੁੱਟ ਜਾਂਦਾ ਹੈ ਕਿ ਅਸੀਂ ਇੱਕੀਵੀਂ ਸਦੀ ਵਿੱਚ ਹਾਂ ਇਸ ਮੌਕੇ ਬੰਦੂਕ ਤੋਂ ਲੈਕੇ ਰਾਫੇਲ ਤੱਕ ਸਾਰਾ ਜੰਗੀ ਸਾਜੋ ਸਾਮਾਨ ਨਾਈਟ ਵਿਜਨ ਨਾਲ ਲੈਸ ਹੁੰਦਾ ਹੈ, ਨਵੀਆਂ ਸਾਰੀਆਂ ਮਜਾਈਲਸ ਜੀਪੀਐਸ ਓਰੀਐਂਟਿਡ ਫਿਕਸ ਟਾਰਗਿਟ ਬੇਸਡ ਹਨ, ਸਿਕਿਓਰਟੀ ਸਰਵਿਲੈਂਸ ਸੈਟੇਲਾਈਟ ਬੇਸਡ ਹੈ,ਹੁਣ ਤਾਂ ਮਜਾਇਲਸ ਮੂਵਿੰਗ ਟਾਰਗਿਟ ਵੀ ਹਿੱਟ ਕਰ ਸਕਦੀਆਂ ਹਨ, ਗੂਗਲ ਮੈਪ ਵਰਤ ਕੇ ਚੌਥੀ ਜਮਾਤ ਦਾ ਵਿਦਿਆਰਥੀ ਵੀ ਸੰਸਾਰ ਦੀ ਹਰ ਲੋਕੇਸ਼ਨ ਲੋਕੇਟ ਕਰ ਸਕਦਾ ਹੈ ਫਿਰ ਇਹ ਹਨੇਰਾ ਕਰਕੇ ਕੀ ਲੁਕਾ ਰਹੇ ਹੋ ????

ਸਰਕਾਰ ਦਾ ਹੁਕਮ ਹੈ ਕਿ ਅਫਵਾਹ ਨਾ ਫੈਲਾਓ ਪਰ ਕੀ ਇਹ ਮੌਕ ਡ੍ਰਿਲ ਜੰਗ ਦਾ ਮਨੋਵਿਗਿਆਨਕ ਬਿਰਤਾਂਤ ਘੜਕੇ ਇੱਕ ਕਿਸਮ ਦੀ ਜੰਗੀ ਅਫ਼ਵਾਹ ਹੀ ਤਾਂ ਨਹੀ ??????

ਜੰਮੂ ਵਿੱਚ ਜੋ ਦਰਜਨਾਂ ਆਮ ਲੋਕ ਮਾਰੇ ਕੀ ਉਹਨਾਂ ਨੂੰ ਜੰਗ ਤੋਂ ਬਚਣ ਦੀ ਟਰੇਨਿੰਗ ਨਹੀਂ ਦਿੱਤੀ ਗਈ ਮੌਕ ਡ੍ਰਿਲ ਰਾਹੀ ???? ਕਿਉਂਕਿ ਉਹ ਸੰਭਾਵੀ ਖੇਤਰ ਸੀ ਜੰਗ ਦਾ

ਕੀ ਦੇਸ਼ ਵਰਚੂਅਲ ਜੰਗ ਲੜ ਰਿਹਾ ਹੈ ਜਿਸ ਨੂੰ ਇੰਟਰਨੈਟ ਦੇ ਰਾਹੀਂ ਦੇਸ਼ ਭਰ ਦੇ ਫੌਨ ਟੀਵੀ ਅਤੇ ਸੰਚਾਰ ਮਾਧਿਅਮਾਂ ਰਾਹੀਂ ਬਿਰਤਾਂਤ ਘੜਕੇ ਹਰ ਭਾਰਤੀ ਨੂੰ ਮਨੋਵਿਗਿਆਨਕ ਢੰਗ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ,

ਮੀਡੀਆ ਝੂਠ ਬੋਲ ਰਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਦਰਬਾਰ ਸਾਹਿਬ ਬਲੈਕਆਊਟ ਹੋਇਆ ਮੈਂ ਯਾਦ ਕਰਵਾ ਦਿਆਂ ਕਿ ਅਜ਼ਾਦ ਭਾਰਤ ਵਿੱਚ 1955 1984 1988 ਵਿੱਚ ਦਰਬਾਰ ਸਾਹਿਬ ਵਿੱਚ ਬਲੈਕਆਊਟ ਕਰਕੇ ਹੀ ਦੇਸ਼ ਦੀ ਫੌਜ ਨੇ ਹਮਲਾ ਕੀਤਾ ਟੈਂਕ ਤੇ ਤੋਪਾਂ ਨਾਲ ਦਰਬਾਰ ਸਾਹਿਬ ਬੰਬ ਸਿੱਟੇ ਗਏ

ਜਿਸ ਨੇ ਵੀ ਨਿਰਦੋਸ਼ ਲੋਕਾਂ ਨੂੰ ਪਹਿਲਗਾਵ ਵਿੱਚ ਨਿਸ਼ਾਨਾ ਬਣਾਇਆ ਉਸ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਹਮਲੇ ਦੀ ਆੜ ਵਿੱਚ ਝੂਠੇ ਬਿਰਤਾਂਤ ਨਾਲ ਦੇਸ਼ ਦੇ ਲੋਕਾਂ ਦਾ ਮਾਨਸਿਕ ਸ਼ੋਸ਼ਣ ਵੀ ਨਹੀਂ ਹੋਣਾ ਚਾਹੀਦਾ,

ਜੇ ਵਾਕਿਆ ਦੇਸ਼ ਜੰਗ ਵਿੱਚ ਹੈ ਤੇ ਦਰਬਾਰ ਸਾਹਿਬ ਹਨੇਰਾ ਕਰਨਾ ਪਿਆ ਤਾਂ ਆਈਪੀਐਲ ਦੀਆਂ ਬੱਤੀਆਂ ਤੇ ਜਸ਼ਨ ਕਿਊਂ ਚੱਲ ਰਹੇ ਨੇ ਪੁੰਛ ਦੇ ਵਿੱਚ ਜਵਾਬੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਦਾ ਮੁਲਕ ਕਿਹੜਾ ਸੀ ਉਹਨਾਂ ਦੀ ਅਣਿਆਈ ਮੌਤ ਦੇ ਦੁੱਖ ਵਿੱਚ ਕੋਈ ਸੋਗ ਕਿਉਂ ਨਹੀਂ,ਆਈ ਪੀ ਐੱਲ ਰੱਦ ਕਿਉਂ ਨਹੀਂ????

ਆਈਪੀਐਲ, ਸ਼ੇਅਰ ਮਾਰਕੀਟ ਤੇ ਰਿਟੇਲ ਬਾਜ਼ਾਰ ਵਿੱਚ ਨੋਟਾਂ ਦਾ ਮੀਂਹ ਪੈ ਰਿਹਾ ,ਬਿਹਾਰ ਵਿੱਚ ਵੋਟਾਂ ਜਾਂ ਮੀਂਹ ਪੈ ਰਿਹਾ, ਸਰਹੱਦ ਤੇ ਬੰਬਾਂ ਦਾ ਮੀਂਹ ਪੈ ਰਿਹਾ, ਦੇਸ਼ ਜੰਗ ਵਿੱਚ ਹੈ ਦੇਸ਼ ਵਾਸੀ ਜਸ਼ਨ ਮਨਾ ਰਹੇ ਨੇ ਵਧਾਈਆਂ ਦੇ ਅੰਬਾਰ ਲੱਗੇ ਪਏ ਨੇ ਕੀ ਇਹੀ ਅਖੰਡ ਭਾਰਤ ਹੈ ????

ਪੰਜਾਬ ਦੀ ਫ਼ਿਕਰ ਨਾ ਕਰਨਾ ਅਸੀਂ ਹਜਾਰਾਂ ਸਾਲ ਤੋਂ ਜੰਗ ਵਿੱਚ ਹਾਂ ਪੰਜ ਸੋ ਸਾਲ ਤੋਂ ਸਿੱਖਾਂ ਨੇ ਇਸ ਦੀ ਰਾਖੀ ਕੀਤੀ ਦੁਨੀਆਂ ਦੀ ਹਰ ਮੰਨੀਪ੍ਰਮੰਨੀ ਆਕੜ ਭੰਨੀ ਹੈ, ਅਜ਼ਾਦੀ ਮਗਰੋਂ ਵੀ ਇਹ ਰੀਤ ਚੱਲਦੀ ਰਹੀ ਭਾਰਤ ਦੀਆਂ ਸਭ ਤੋਂ ਵੱਧ ਫੋਜੀ ਵਿਧਵਾਵਾਂ ਪੰਜਾਬ ਤੋਂ ਨੇ ਸਾਡੇ ਲਈ ਹਰ ਦਿਨ ਜੰਗ ਹੈ ਅੰਦਰੂਨੀ ਤੇ ਬਾਹਰੀ ਦੁਸ਼ਮਣ ਨਾਲ ਬੱਸ ਵੇਖਣਾ ਤਾਂ ਇਹ ਹੈ ਕਹਿਣ ਨੂੰ ਸਾਡੇ ਆਵਦੇ ਚੁਣੇ ਹਾਕਮ ਨੇ ਹੁਣ ਸਾਡੀ ਰਾਖੀ ਕਰਨੀ ਕਿ ਅਸੀਂ ਜੰਗ ਦਾ ਚਾਰਾ ਹੀ ਬਣਨਾ

ਪੰਜਾਬੀਓ ਅਨੰਦਪੁਰ ਵਾਲੇ ਮਾਲਕ ਤੇ ਭਰੋਸਾ ਕਰਿਓ ਜਿਸ ਨੇ ਬੇਗਾਨਿਆਂ ਬਦਲੇ ਪਿਤਾ ਵਾਰ ਦਿੱਤੇ ਦਿੱਲੀ ਤਾਂ ਸਦੀਆਂ ਤੋਂ ਬਹੁਤ ਕੈਲਕੂਲੇਟਿਵ ਆ ਕਿਸੇ ਦੀ ਸਕੀ ਨਹੀਂ ਇਹ ਕੁਰਸੀ ਦੇ ਹਿਸਾਬ ਵਿੱਚ ਫਿੱਟ ਨਾ ਬੈਠਣ ਤੇ ਪਿਊ ਭਰਾ ਪੁੱਤ ਹੱਥੀਂ ਠੋਕ ਦਿੰਦੀ ਹੈ

ਅਰਦਾਸ ਕਰਿਓ ਕਿ ਚੱਕੀ ਦੇ ਪੁੜਾਂ ਵਿੱਚ ਪੰਜਾਬ ਨਾ ਪਿਸੇ ਹਾਕਮ ਦਾ ਦੋਹਰਾ ਫਾਇਦਾ ਹੁੰਦਾ

                                ਪਰਮਪਾਲ ਸਿੰਘ ਸਭਰਾਅ

Posted By: GURBHEJ SINGH ANANDPURI

Loading…
Loading the web debug toolbar…
Attempt #